ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੀਐਸਪੀ ਦੀਆਂ ਵਧੀਆ ਮੁਸ਼ਕਿਲਾਂ
DSP ਨੂੰ ਬਚਾਉਣ ਲਈ ਪੁਲਿਸ ਅਧਿਕਾਰੀਆਂ ਤੇ ਲੱਗੇ ਇਲਜ਼ਾਮ
ਸ਼ਿਕਾਇਤਕਰਤਾ ਨੂੰ ਪੁਲਿਸ ਚੌਂਕੀ ਬੁਲਾਕੇ ਸਬੂਤ ਮਿਟਾਏ
ਮੋਬਾਈਲ ਨੂੰ ਲਵਾਈ ਅੱਗ ਅਤੇ ਦਿੱਤੀਆਂ ਧਮਕੀਆਂ
ਪਿਛਲੇ ਦਿਨੀ ਬਠਿੰਡਾ ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤੇ ਗਏ ਡੀਐਸਪੀ ਭੁੱਚੋ ਰਵਿੰਦਰ ਸਿੰਘ ਦੇ ਰੀਡਰ ਪਵਨ ਕੁਮਾਰ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਭਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਪਵਨ ਕੁਮਾਰ ਤੇ ਵਿਜੀਲੈਂਸ ਵੱਲੋਂ ਇੱਕ ਹੋਰ ਵਿਅਕਤੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ ਮਾਮਲਾ ਦਰਸ਼ਨ ਸਿੰਘ ਵਾਸੀ ਗੋਨਿਆਣਾ ਵੱਲੋਂ ਸ਼ਿਕਾਇਤ ਸਬੰਧੀ ਕਾਰਵਾਈ ਕਰਾਉਣ ਲਈ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ
ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਿਕਾਇਤ ਕਰਤਾ ਦਰਸ਼ਨ ਸਿੰਘ ਨੇ ਦੋਸ਼ ਲਾਇਆ ਹੈ ਕਿ ਪੁਲਿਸ ਵੱਲੋਂ ਆਪਣੇ ਭ੍ਰਿਸ਼ਟ ਕਰਮਚਾਰੀਆਂ ਅਤੇ ਅਫਸਰਾਂ ਨੂੰ ਬਚਾਉਣ ਲਈ ਉਸ ਉੱਪਰ ਦਬਾਅ ਪਾਇਆ ਜਾ ਰਿਹਾ ਹੈ। ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਪੈਸੇ ਦਾ ਲਾਲਚ ਦਿੱਤਾ ਜਾ ਰਿਹਾ ਹੈ ਅਤੇ ਪਿਛਲੇ ਦਿਨੀ ਤਾਂ ਹੱਦ ਹੋ ਗਈ ਜਦੋਂ ਚੌਂਕੀ ਗੋਨਿਆਣਾ ਦੇ ਇੰਚਾਰਜ ਮੋਹਨਦੀਪ ਬੰਗੀ ਵੱਲੋਂ ਕਥਿਤ ਤੌਰ ਤੇ ਉਸ ਨੂੰ ਚੌਂਕੀ ਬੁਲਾ ਕੇ ਉਸਦਾ ਮੋਬਾਇਲ ਖੋਹ ਕੇ ਤੋੜ ਦਿੱਤਾ ਅਤੇ ਖੁਦ ਉਸ ਨੂੰ ਅੱਗ ਲਵਾਉਣ ਲਈ ਕਿਹਾ ਕਿਉਂਕਿ ਪੁਲਿਸ ਨੂੰ ਸੀ ਕਿ ਇਸ ਮੋਬਾਇਲ ਦੇ ਵਿੱਚ ਉਹਨਾਂ ਦੇ ਖਿਲਾਫ ਵੱਡੇ ਸਬੂਤ ਹਨ ਪਰੰਤੂ ਦਰਸ਼ਨ ਸਿੰਘ ਤਾਂ ਉਸ ਤੋਂ ਵੀ ਛਾਤਰ ਨਿਕਲਿਆ ਉਸ ਨੇ ਆਪਣਾ ਅਸਲੀ ਮੋਬਾਇਲ ਪਹਿਲਾਂ ਹੀ ਘਰ ਰੱਖਿਆ ਹੋਇਆ ਸੀ ਜਿਸ ਦੇ ਵਿੱਚ ਪੁਲਿਸ ਦੇ ਖਿਲਾਫ ਪੁਖਤਾ ਸਬੂਤ ਅਤੇ ਆਪਣੇ ਦੂਜੇ ਫੋਨ ਨੂੰ ਪੁਲਿਸ ਦੇ ਸਾਹਮਣੇ ਅੱਗ ਲਾ ਦਿੱਤੀ ਜਿਸ ਵਿੱਚ ਪੁਲਿਸ ਨੂੰ ਹੌਸਲਾ ਹੋ ਗਿਆ ਕਿ ਉਹਨਾਂ ਦੇ ਖਿਲਾਫ ਜਿਹੜੇ ਵੀ ਸਬੂਤ ਸਨ ਉਹ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮੋਬਾਈਲ ਵਿੱਚ ਸਾੜ ਦਿੱਤੇ ਹਨ। ਜਿਸ ਦਾ ਕਿ ਇੱਕ ਵੀਡੀਓ ਨੇ ਬਣਾਇਆ ਜਿਹੜਾ ਵੀਡੀਓ ਦਰਸ਼ਨ ਸਿੰਘ ਨੇ ਮੀਡੀਆ ਨੂੰ ਵੀ ਦਿਖਾਇਆ,,,,,
ਇਸ ਵੀਡੀਓ ਵਿੱਚ ਦਰਸ਼ਨ ਸਿੰਘ ਵਲਿਓ ਕਲੇਮ ਕੀਤਾ ਜਾਂਦਾ ਹੈ ਕਿ ਇਹ ਵੀਡੀਓ ਗੋਨਿਆਣਾ ਪੁਲਿਸ ਚੌਂਕੀ ਦੀ ਹੈ ਜੋ ਕਿ ਪੁਲਿਸ ਦੇ ਕਰਮਚਾਰੀਆਂ ਨੇ ਉਸ ਤੋਂ ਜ਼ਬਰਦਸਤੀ ਮੋਬਾਈਲ ਨੂੰ ਅੱਗ ਲਵਾਈ ਹੈ ਅਤੇ ਖੁਦ ਉਸਦਾ ਵੀਡੀਓ ਵੀ ਬਣਾਇਆ ਹੈ। ਮੀਡੀਆ ਦੇ ਸਾਹਮਣੇ ਹੋਰ ਕਿਹੜੇ ਵੱਡੇ ਇਲਜ਼ਾਮ ਲਾਏ ਸ਼ਿਕਾਇਤ ਕਰਤਾ ਦਰਸ਼ਨ ਸਿੰਘ ਨੇ ਤੁਸੀਂ ਵੀ ਸੁਣੋ………
ਦਰਸ਼ਨ ਸਿੰਘ ਨੇ ਕੁਝ ਆਡੀਓ ਰਿਕਾਰਡਿੰਗਾਂ ਵੀ ਮੀਡੀਆ ਦੇ ਸਾਹਮਣੇ ਰੱਖੀਆਂ ਜਿਸ ਵਿੱਚ ਕਥਿਤ ਤੌਰ ਤੇ ਪੰਜਾਬ ਪੁਲਿਸ ਦਾ ਇੱਕ ਡੀਐਸਪੀ ਅਤੇ ਏਐਸਆਈ ਸ਼ਿਕਾਇਤ ਕਰਤਾ ਨੂੰ ਧਮਕੀਆਂ ਵੀ ਦੇ ਰਹੇ ਹਨ। ਉਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਵੱਲੋਂ ਚੌਂਕੀ ਇੰਚਾਰਜ ਗੋਨਿਆਣਾ ਖਿਲਾਫ ਲਗਾਏ ਗਏ ਦੋਸ਼ਾਂ ਸਬੰਧੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..