Htv Punjabi
Punjab Video

ਫ੍ਰੀ ਵਾਲੀਆਂ ਸਵਾਰੀਆਂ ਦੇ ਬੱਸ ਸਟੈਂਡ ਚ ਚਾਉਂਣ ਲੱਗੇ ਪਸੀਨੇ

ਲੁਧਿਆਣਾ ਚ ਪੀਆਰਟੀਸੀ, ਪਨਬਸ ਦੇ ਕੱਚੇ ਕਾਮਿਆਂ ਦੀ ਹੜਤਾਲ
ਬੱਚਿਆਂ ਨੂੰ ਨਾਲ ਲੈ ਕੇ ਧਰਨੇ ਪ੍ਰਦਰਸ਼ਨ ਵਿੱਚ ਪਹੁੰਚੇ ਕਰਮਚਾਰੀ
ਸਫਰ ਕਰਨ ਵਾਲਿਆਂ ਨੂੰ ਆ ਰਹੀਆਂ ਨੇ ਦਿੱਕਤਾਂ
ਪੰਜਾਬ ਭਰ ਵਿੱਚ ਪੀਆਰਟੀਸੀ ਅਤੇ ਪਨ ਬੱਸ ਦੇ ਕੱਚੇ ਕਾਮਿਆਂ ਦੀ ਹੜਤਾਲ ਦੂਜੇ ਦਿਨ ਵਿੱਚ ਸ਼ਾਮਿਲ । ਕਿਹਾ ਮੀਟਿੰਗ ਦਾ ਸਮਾਂ ਮਿਲਣ ਤੇ ਮੁੱਖ ਮੰਤਰੀ ਦੇ ਘਰਾਓ ਦਾ ਪ੍ਰੋਗਰਾਮ ਕੀਤਾ ਰੱਦ। ਪਰ ਜੇਕਰ ਸ਼ਾਮ ਤੱਕ ਮੰਗਾਂ ਦਾ ਨਾ ਹੋਇਆ ਹੱਲ ਤਾਂ ਸੰਘਰਸ਼ ਕੀਤਾ ਜਾਵੇਗਾ ਤੇਜ਼।

ਪੰਜਾਬ ਭਰ ਵਿੱਚ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਕਾਮਿਆਂ ਦੀ ਹੜਤਾਲ ਦੂਜੇ ਦਿਨ ਵਿੱਚ ਸ਼ਾਮਿਲ ਹੋ ਗਈ ਹੈ। ਜਿਸਦਾ ਕਾਰਨ ਉਹ ਪੰਜਾਬ ਸਰਕਾਰ ਵੱਲੋਂ ਜਾਇਜ਼ ਮੰਗਾਂ ਨਾ ਮੰਨਣ ਅਤੇ ਮੰਨੀਆ ਹੋਈਆਂ ਮੰਗਾਂ ਲਾਗੂ ਨਾ ਕਰਨਾ ਦੱਸ ਰਹੇ ਹਨ । ਉਹਨਾਂ ਵੱਲੋਂ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦਾ ਘਰਾਓ ਕਰ ਕਾਲੀਆਂ ਝੰਡੀਆਂ ਦਿਖਾਉਣ ਦੀ ਗੱਲ ਕਹੀ ਗਈ ਸੀ ਪਰ ਜਿਸ ਪ੍ਰੋਗਰਾਮ ਨੂੰ ਉਹਨਾਂ ਵੱਲੋਂ ਵਾਪਸ ਲੈ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ ਗਿਆ ਹੈ। ਜੇਕਰ ਅੱਜ ਸ਼ਾਮ ਨੂੰ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜਰੂਰ ਲੋਕਾਂ ਨੂੰ ਬੱਸਾਂ ਬੰਦ ਕਰਨ ਨਾਲ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਹ ਆਮ ਲੋਕਾਂ ਲਈ ਸੰਘਰਸ਼ ਕਰ ਰਹੇ ਹਨ ਤਾਂ ਜੋ ਇਸ ਅਦਾਰੇ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਜਾਣ ਤੋਂ ਰੋਕਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਉਹ ਆਪਣੇ ਬੱਚੇ ਵੀ ਨਾਲ ਲੈ ਕੇ ਆਏ ਹਨ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਪਿਤਾ ਕੱਚੀ ਨੌਕਰੀ ਕਰਦੇ ਹਨ ਅਤੇ ਉਹ ਇਸ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦੇਣ ਲਈ ਪਹੁੰਚੇ ਹਨ।

ਉਥੇ ਹੀ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੁਝ ਮਹਿਲਾਵਾਂ ਨੇ ਦੱਸਿਆ ਦੋ ਦੋ ਘੰਟੇ ਤੋਂ ਇੰਤਜ਼ਾਰ ਕਰ ਰਹੀਆਂ ਹਨ ਆਪਣੇ ਪਰਿਵਾਰ ਨਾਲ ਆਈਆਂ ਹੋਈਆਂ ਹਨ ਛੋਟੇ ਬੱਚੇ ਨਾਲ ਹਨ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਿਫਿਊਜ਼ਲਾਂ ਵਾਲੇ ਹੁਣ ਕਰ ਲੈਣ ਤਿਆਰੀ, ਆਗੀ ਜਹਾਜ਼ ਚੜ੍ਹਨ ਦੀ ਵਾਰੀ

htvteam

ਦੇਖੋ ਮੁੰਡੇ ਸਕੂਲ ‘ਚ ਵੜ੍ਹਕੇ ਕੀ ਕਰਗੇ ?

htvteam

ਇਕ ਗਲਾਸ ਪੀਓ ਗਰਮੀ ‘ਚ ਠੰਢੀ ਠੰਢੀ ਫੀਲਿੰਗ ਨਾਲ ਜੀਓ

htvteam

Leave a Comment