Htv Punjabi
Punjab Video

ਬਲੈਕਆਊਟ ਚ ਮੁੰਡੇ ਕਰ ਗਏ ਕਾਂ, ਡ

ਅਜਨਾਲਾ ਸਿਵਲ ਹਸਪਤਾਲ ਚ ਬਲੈਕ ਆਊਟ ਦਾ ਚੋਰਾਂ ਨੇ ਚੁੱਕਿਆ ਫਾਇਦਾ
ਚੋਰਾਂ ਨੇ ਓਪੀਡੀ ਕੰਪਲੈਕਸ ਵਿੱਚ ਚੋਰੀ ਦੀ ਕੀਤੀ ਅਸਫਲ ਕੋਸ਼ਿਸ਼!
ਚੋਰਾਂ ਵੱਲੋਂ ਚਾਰ ਕਮਰਿਆ ਦੇ ਵਿੱਚ ਪਈਆਂ ਅਲਮਾਰੀਆਂ ਦੀ ਕੀਤੀ ਤੋੜ ਭੰਨ
ਚੋਰਾਂ ਵੱਲੋਂ ਸੀਸੀਟੀਵੀ ਦੀਆਂ ਤਾਰਾਂ ਪੁੱਟ ਦਿੱਤੀਆਂ ਗਈਆਂ!
ਪਹਿਲਾਂ ਵੀ ਅਨੇਕਾਂ ਵਾਰ ਚੋਰਾਂ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਦਿੱਤਾ ਗਿਆ ਹੈ ਅੰਜਾਮ!
ਭਾਰਤ ਵਲੋਂ ਆਪਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ‘ਚ ਅੱਤਵਾਦੀਆਂ ਦੇ ਅੱਡਿਆਂ ਤੇ ਹਮਲਾ ਕਰਨ ਤੋਂ ਬਾਅਦ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਿਕ ਬੀਤੀ ਰਾਤ ਬਲੈਕ ਆਊਟ ਦੀ ਰਿਹਾਸਲ ਕੀਤੀ ਗਈ! ਜਿੱਥੇ ਲੋਕਾਂ ਦੁਆਰਾ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਮੰਨਦਿਆਂ ਹੋਇਆਂ ਆਪਣੇ ਘਰਾਂ ਅਤੇ ਦੁਕਾਨਾ ਦੀ ਦੀ ਲਾਈਟ ਬੰਦ ਰੱਖੀ ਗਈ!ਉੱਥੇ ਹੀ ਸਿਵਲ ਹਸਪਤਾਲ ਅਜਨਾਲਾ ਵੱਲੋਂ ਲਾਈਟ ਬੰਦ ਕਰਨ ਦਾ ਚੋਰਾਂ ਵੱਲੋਂ ਫਾਇਦਾ ਚੁੱਕਦੇ ਹੋਏ ਓਪੀਡੀ ਦੇ ਚਾਰ ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਪਈਆਂ ਅਲਮਾਰੀਆਂ ਲੋਕਰ ਤੋੜ ਕੇ ਸ਼ਾਨਬੀਨ ਕੀਤੀ ਗਈ! ਪਰ ਚੋਰਾਂ ਵੱਲੋਂ ਕਿਸੇ ਵੀ ਸਰਕਾਰੀ ਕਾਗਜਾਤ ਜਾਂ ਕਿਸੇ ਹੋਰ ਸਰਕਾਰੀ ਵਸਤੂ ਨੂੰ ਚੋਰੀ ਨਹੀਂ ਕੀਤਾ ਗਿਆ!

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਅਜਨਾਲਾ ਦੇ ਡਾਕਟਰ ਐਸ ਐਮ ਓ ਸ਼ਾਲੂ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਬਲੈਕ ਆਊਟ ਹੋਣ ਦਾ ਫਾਇਦਾ ਚੁੱਕਦੇ ਹੋਏ ਚੋਰਾਂ ਵਲੋਂ ਓਪੀਡੀ ਕੰਪਲੈਕਸ ਅੰਦਰ ਦਾਖਲ ਹੋ ਕੇ ਮੇਰਾ ਕਮਰਾ, dentist ਵਾਲਾ ਕਮਰਾ ਅਤੇ ਸਰਜਰੀ ਵਾਲੇ ਕਮਰੇ ਅੰਦਰ ਦਾਖਲ ਹੋ ਕੇ ਸਾਰਾ ਰਿਕਾਰਡ ਖਿਲਾਰਤਾ!ਉਹਨਾਂ ਅੱਗੇ ਕਿਹਾ ਚੋਰਾਂ ਦੁਆਰਾ ਸਾਰੀਆਂ ਅਲਮਾਰੀਆਂ ਦੇ ਲਾਕਰ ਤੋੜ ਕੇ ਫੋਲਾਫਰਾਲੀ ਕਰਨ ਤੋਂ ਬਾਅਦ ਕੁਝ ਵੀ ਨਾਲ ਨਹੀਂ ਲਜਾਇਆ ਗਿਆ!ਐਸਐਮਓ ਨੇ ਅੱਗੇ ਕਿਹਾ ਕੀ ਲੱਗਦਾ ਹੈ ਕਿ ਚੋਰ ਕੋਈ ਨਸ਼ਿਆਂ ਦੀ ਰੋਕਥਾਮ ਲਈ ਵਰਤੋਂ ਵਿੱਚ ਆਉਣ ਵਾਲੀਆਂ ਗੋਲੀਆਂ ਲੱਭ ਰਹੇ ਸਨ!ਕਿਉਂਕਿ ਪਹਿਲਾਂ ਜਦੋਂ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਸੀ ਤਾਂ ਉਹਨਾਂ ਨੂੰ ਜੋ ਵੀ ਮਿਲਦਾ ਸੀ ਉਹ ਆਪਣੇ ਨਾਲ ਲੈ ਜਾਂਦੇ ਸਨ। ਐਸਐਮਓ ਸ਼ਾਲੂ ਅਗਰਵਾਲ ਨੇ ਅੱਗੇ ਕਿਹਾ ਕਿ ਜੇਕਰ ਚੋਰਾਂ ਵੱਲੋਂ ਕੋਈ ਕੰਪਿਊਟਰ ਜਾਂ ਹੋਰ ਜਰੂਰੀ ਕਾਗਜ਼ਾਤ ਚੋਰੀ ਕਰ ਲਏ ਜਾਂਦੇ ਤਾਂ ਹਸਪਤਾਲ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਕਿਉਂਕਿ ਸਾਡਾ ਪਿਛਲੇ 20-25 ਸਾਲ ਦਾ ਰਿਕਾਰਡ ਖਤਮ ਹੋ ਜਾਣਾ ਸੀ! ਐਸ ਐਮ ਓ ਡਾਕਟਰ ਸ਼ਾਲੂ ਅਗਰਵਾਲ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਸਿਵਲ ਹਸਪਤਾਲ ਅਜਨਾਲਾ ਵਿੱਚ ਸਿਕਿਉਰਟੀ ਦੀ ਮੰਗ ਕੀਤੀ ਅਤੇ ਕਿਹਾ ਚੋਰਾਂ ਨੂੰ ਜਲਦ ਗਿਰਫਤਾਰ ਕੀਤਾ ਜਾਏ!,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

Big Breaking- Sidhu Moosewala ਦੇ ਹੱਥ ਆਈ AK- 47, ਠਾਹ ਠਾਹ ਚਲਾਈਆਂ ਗੋਲੀਆਂ, ਡੀਐਸਪੀ ਅਮਿਤ 9 ‘ਤੇ ਹੋਇਆ ਪਰਚਾ, ਕਿਸੇ ਵੇਲੇ ਵੀ ਹੋ ਸਕਦੀ ਐ ਗ੍ਰਿਫਤਾਰੀ

Htv Punjabi

ਕਿਸਾਨ ਲੀਡਰ ਹੋਏ ਰਿਹਾਅ, ਬਾਹਰ ਆਕੇ ਮਾਰੀ ਬੜਕ !

htvteam

ਦੇਖੋ ਕਿਓਂ ਲੱਗਿਆ ਮੁੱਖ ਮੰਤਰੀ ਦੇ ਸ਼ਹਿਰ ‘ਚ ਧਰਨਾ

htvteam

Leave a Comment