ਮਾਨਸਾ (ਨਵਦੀਪ ਆਹਲੂਵਾਲੀਆ): ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪੰਜਾਬ ਪੁਲਿਸ ਦੇ ਜਵਾਨਾਂ ਕੋਲੋਂ AK-47 ਸਿੱਖਣ ਦੀ ਵਾਇਰਲ ਹੋਈ ਵੀਡੀਓ ਨੇ ਸੂਬੇ ‘ਚ ਭੜਥੂ ਮਚਾ ਕੇ ਰੱਖ ਦਿੱਤੈ। ਦੱਸਿਆ ਜਾ ਰਿਹੈ ਕਿ ਸਿੱਧੂ ਮੂਸੇਵਾਲਾ ਦੀ AK-47 ਚਲਾਉਣ ਦੀ ਜਾਚ ਸਿੱਖਣ ਦੀ ਇਹ ਵੀਡੀਓ ਬਰਨਾਲਾ ਜ਼ਿਲ੍ਹੇ ਦੇ ਬਡਬਰ ਸਥਿਤ ਪੰਜਾਬ ਪੁਲਿਸ ਦੀ ਫਾਇਰਿੰਗ ਰੇਂਜ ਦੀ ਐ ਤੇ ਮੂਸੇਵਾਲਾ ਨੂੰ ਉਸ ਫਾਇਰਿੰਗ ਰੇਂਜ ਵਿੱਚ ਫਾਇਰਿੰਗ ਦੀ ਸਹੂਲਤ ਮੁਹਈਆ ਕਰਵਾਉਣ ਦੇ ਦੋਸ਼ ਉਥੋਂ ਦੇ ਡੀਐਸਪੀ ਦਲਜੀਤ ਸਿੰਘ ਵਿਰਕ ਤੇ ਲੱਗੇ ਨੇ। ਦੱਸ ਦਈਏ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਥੇ ਬਾਅਦ ਕੁਝ ਵਕੀਲਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਮੂਸੇਵਾਲੇ ‘ਤੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਸੀ ਉੱਥੇ ਇਸ ਵੀਡੀਓ ਦੀ ਜਾਣਕਾਰੀ ਲੱਗਦੀਆਂ ਹੀ ਪੰਜਾਬ ਦੇ ਡੀਜੀਪੀ ਡਿਨਰ ਗੁਪਤਾ ਨੇ ਵੀ ਇਸਦਾ ਸਖਤ ਨੋਟਿਸ ਲੈਂਦਿਆਂ ਸੰਗਰੂਰ ਦੇ ਐਸਐਸਪੀ ਨੂੰ ਮਾਮਲੇ ਦੀ ਮੁਢਲੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ।
ਪਤਾ ਲੱਗਿਆ ਹੈ ਕਿ ਡੀਜੀਪੀ ਨੇ ਡੀਐਸਪੀ ਦਲਜੀਤ ਸਿੰਘ ਤੇ ਹੋਰ ਮੁਲਾਜ਼ਮਾਂ ਦੇ ਖਿਲਾਫ ਪਰਚਾ ਦਰਜ ਕਰਨ ਦੇ ਹੁਕਮ ਅਤੇ ਡੀਐਸਪੀ ਦਲਜੀਤ ਸਿੰਘ ਵਿਰਕ ਖਿਲਾਫ ਵਿਭਾਗੀ ਜਾਂਚ ਵੀ ਖੋਲ੍ਹਣ ਲਈ ਗ੍ਰਹਿ ਵਿਭਾਗ ਨੂੰ ਸਿਫਾਰਿਸ਼ ਵੀ ਭੇਜ ਦਿੱਤੀ ਐ।
ਉਧਰ ਦੂਜੇ ਪਾਸੇ ਜਦੋਂ ਸਾਡੇ ਸੀਨੀਅਰ ਐਡੀਟਰ ਕਾਸਿਫ ਫਾਰੂਕੀ ਨੇ ਵਾਇਰਲ ਵੀਡੀਓ ਦਾ ਸੱਚ ਜਾਨਣ ਲਈ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਭੋਲਾ ਸਿੰਘ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਉਨ੍ਹਾਂ ਦਾ ਏਸ ਸਾਰੇ ਮਾਮਲੇ ਬਾਰੇ ਕੀ ਕਹਿਣੈ ਤਾਂ ਮੂਸੇਵਾਲਾ ਦੇ ਪਿਤਾ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਤਾਂ ਪਿੰਡ ਦਾ ਸਿੱਧਾ ਸਾਧਾ ਬੰਦਾ ਹਾਂ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ।
ਪਰ ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਉਨ੍ਹਾਂ ਦਾ ਪੁੱਤ ਗਿਆ ਤਾਂ ਘਰ ਤੋਂ ਹੀ ਹੋਣੈ ਤੇ ਉਨ੍ਹਾਂ ਨੂੰ ਦੱਸ ਕੇ ਜਰੂਰ ਗਿਆ ਹੋਣੈ ਤਾਂ ਮੂਸੇਵਾਲਾ ਦੇ ਪਿਤਾ ਨੇ ਅੱਗੋਂ ਬਿਨ੍ਹਾਂ ਜਵਾਬ ਦਿੱਤੇ ਹੀ ਫੋਨ ਕੱਟ ਦਿੱਤਾ। ਜਿਸਦੇ ਬਾਅਦ ਸਾਡੇ ਪੱਤਰਕਾਰ ਵੱਲੋਂ ਭੜਕਾਊ ਅਤੇ ਲੱਚਰ ਗਾਣਿਆਂ ਦਾ ਵਿਰੋਧ ਕਰਨ ਵਾਲੇ ਪੰਡਿਤ ਰਾਓ ਧਰੇਂਨਵਰ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਨ੍ਹਾਾਂ ਨੇ ਦੱਸਿਆਂ ਕਿ ਡੀਜੀਪੀ ਪੰਜਾਬ ਨੂੰ ਸਿੱਧੂ ਮੂਸੇਵਾਲਾ ਖਿਲਾਫ ਸ਼ੀਕਾਇਤ ਦਿੱਤੀ ਗਈ ਐ
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,
