Htv Punjabi
Crime Punjab Video

ਬਾਡੀ ਬਿਲਡਰ ਤੇ ਮਹਿਲਾ ਦੀ ਝੜੱਪ, ਹੋਏ ਜੁਡਮ ਜੁੰਡੀ

ਅੰਮ੍ਰਿਤਸਰ ਵਿੱਚ ਇੰਟਰਨੈਸ਼ਨਲ ਬਾਡੀ ਬਿਲਡਰ ਨਾਲ ਜਿਮ ਵਿੱਚ ਮਾਰਪੀਟ
ਰਣਜੀਤ ਐਵੇਨਿਊ ਦੇ ਜਿਮ ਚ ਹਿੱਸੇਦਾਰੀ ਵਿਵਾਦ ਨੇ ਲਿਆ ਹਿੰਸਕ ਰੂਪ
ਇੰਟਰਨੈਸ਼ਨਲ ਖਿਡਾਰੀ ਅਮਨ ਨਾਲ ਮਾਰਪੀਟ ਦਾ ਦੋਸ਼
ਜਿਮ ਵਿੱਚ ਮਾਰਪੀਟ ਦੀ ਘਟਨਾ ਸੀਸੀਟੀਵੀ ਵਿੱਚ ਕੈਦ
ਜਿਮ ਵਿੱਚ ਮਾਰਪੀਟ ਦਾ ਮਾਮਲਾ, ਪੁਲਿਸ ਨੇ ਕੀਤੀ ਜਾਂਚ ਸ਼ੁਰੂ
ਆਪਸੀ ਰਿਸ਼ਤੇ ਅਤੇ ਕਾਰੋਬਾਰੀ ਤਕਰਾਰ ਤੋਂ ਬਾਅਦ ਵਿਵਾਦ ਨੇ ਲਿਆ ਤੂਲ
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਇੱਕ ਜਿਮ ਵਿੱਚ ਇੰਟਰਨੈਸ਼ਨਲ ਬਾਡੀ ਬਿਲਡਰ ਅਮਨ ਨਾਲ ਮਾਰਪੀਟ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਅਮਨ ਮੁਤਾਬਕ ਜਿਮ ਦੀ ਹਿੱਸੇਦਾਰੀ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਉਸ ਦੀ ਮੰਗੇਤਰ ਨੇ ਉਸ ਨਾਲ ਧੱਕਾ-ਮੁੱਕੀ ਅਤੇ ਮਾਰਪੀਟ ਕੀਤੀ। ਅਮਨ ਦਾ ਦੋਸ਼ ਹੈ ਕਿ ਉਸ ਦੇ ਕੇਸ਼ ਖਿੱਚੇ ਗਏ ਅਤੇ ਉਸ ਨੂੰ ਸੱਟਾਂ ਮਾਰੀਆਂ ਗਈਆਂ। ਪੂਰੀ ਘਟਨਾ ਜਿਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਅਮਨ ਕਈ ਇੰਟਰਨੈਸ਼ਨਲ ਬਾਡੀ ਬਿਲਡਿੰਗ ਅਵਾਰਡ ਆਪਣੇ ਨਾਮ ਕਰ ਚੁੱਕਾ ਹੈ।

ਸ਼ਹਿਰ ਦੇ ਇੱਕ ਜਿਮ ਵਿੱਚ 7 ਤਾਰੀਖ ਨੂੰ ਹੋਈ ਮਾਰਪੀਟ ਦੀ ਘਟਨਾ ਨੇ ਚਰਚਾ ਜਨਮ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਅਮਨ ਨਾਦਾ ਨਾਮਕ ਨੌਜਵਾਨ ਅਤੇ ਮਨਪ੍ਰੀਤ ਨਾਮਕ ਲੜਕੀ ਪਿਛਲੇ ਪੰਜ ਸਾਲਾਂ ਤੋਂ ਆਪਸੀ ਰਿਲੇਸ਼ਨਸ਼ਿਪ ਵਿੱਚ ਸਨ ਅਤੇ ਜਿਮ ਦਾ ਸਾਂਝਾ ਕਾਰੋਬਾਰ ਵੀ ਚਲਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਕਾਰੋਬਾਰੀ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਤਕਰਾਰ ਹੋ ਗਈ, ਜੋ ਹੱਥਾਪਾਈ ਤੱਕ ਪਹੁੰਚ ਗਈ।

ਲੜਕੀ ਵੱਲੋਂ ਦੋਸ਼ ਲਗਾਏ ਗਏ ਹਨ ਕਿ ਉਸ ਨਾਲ ਕ੍ਰਿਮਿਨਲ ਫੋਰਸ ਵਰਤੀ ਗਈ, ਜਿਸ ਸਬੰਧੀ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੂਜੇ ਪਾਸੇ ਅਮਨ ਦਾ ਕਹਿਣਾ ਹੈ ਕਿ ਉਸ ਨਾਲ ਵੀ ਬਦਸਲੂਕੀ ਹੋਈ ਹੈ ਅਤੇ ਜਿਮ ਦੇ ਸੀਸੀਟੀਵੀ ਫੁਟੇਜ ਵਿੱਚ ਸਾਰੀ ਘਟਨਾ ਸਪਸ਼ਟ ਹੈ, ਪਰ ਪੁਲਿਸ ਵੱਲੋਂ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।

ਪੁਲਿਸ ਅਧਿਕਾਰੀਆਂ ਮੁਤਾਬਕ ਦੋਹਾਂ ਪੱਖਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

Sidhu moosewala ਨੇ ਤੋੜੇ ਹੁਣ ਨਵੇਂ ਰਿਕਾਰਡ

htvteam

ਹੜ੍ਹ ਪ੍ਰਭਾਵਿਤ ਖੇਤਰਾਂ ਚ ਆਹ ਦੇਖਲੋ MLA ਕੀ ਕਰ ਗਏ

htvteam

ਨਸ਼ਾ ਤਸਕਰਾਂ ਨੇ ਫੌਜੀ ਦਾ ਕਤਰਾ ਅਜਿਹਾ ਹਾਲ

htvteam

Leave a Comment