ਫਰੀਦਕੋਟ, 20 ਸਤੰਬਰ 2023 – ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਨੈਸ਼ਨਲ ਕਬੱਡੀ ਲੀਗ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ 21 ਤੋਂ 23 ਸਤੰਬਰ ਤੱਕ ਹੋਣਗੇ। ਇਸ ਸੰਬੰਧੀ ਚੇਅਰਮੈਨ ਡਾ. ਵਰਿੰਦਰ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਕਾਬਲੇ ਕਬੱਡੀ ਹਾਲ ਨੇੜੇ ਨਹਿਰੂ ਸਟੇਡੀਅਮ ਫਰੀਦਕੋਟ ‘ਚ ਹੋਣਗੇ।

