Htv Punjabi
Crime Punjab Video

ਬਿਹਾਰੀ ਪ੍ਰਵਾਸੀਆ ਦੀ ਮੁੜ ਗੁੰਡਾਗਰਦੀ, ਪੰਜਾਬੀ ਦਾ ਕ/ਤ ਲ

ਪ੍ਰਵਾਸੀ ਵਲੋਂ ਪੰਜਾਬੀ ਨੌਜਵਾਨ ਦਾ ਕਤਲ
ਢਿੱਲਵਾਂ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ
ਤਿੰਨ ਬਿਹਾਰ ਦੇ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਰਾਣੀ ਰੰਜਿਸ਼ ਦੇ ਚਲਦੇ ਕੀਤਾ ਕਤਲ
ਜ਼ਿਲ੍ਹਾ ਕਪੂਰਥਲਾ ਦੇ ਥਾਣਾ ਢਿੱਲਵਾਂ ਦੀ ਪੁਲਸ ਨੇ ਪਿਛਲੇ ਦਿਨੀਂ ਪੰਜਾਬੀ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬੀ ਨੌਜਵਾਨ ਦਾ ਕਤਲ ਬਿਹਾਰ ਦੇ ਰਹਿਣ ਵਾਲੇ 3 ਪ੍ਰਵਾਸੀ ਵਿਅਕਤੀਆਂ ਨੇ ਕੀਤਾ ਹੈ। ਜਿਨ੍ਹਾਂ ਵਿਚੋਂ ਇਕ ਪ੍ਰਵਾਸੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦਕਿ 2 ਪ੍ਰਵਾਸੀ ਹਾਲੇ ਫਰਾਰ ਹਨ।

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ.ਭੁਲੱਥ ਕਰਨੈਲ ਸਿੰਘ ਨੇ ਦਸਿਆ ਕਿ  21 ਨਵੰਬਰ ਨੂੰ ਪਿੰਡ ਮਿਆਣੀ ਬਾਕਰਪੁਰ, ਢਿੱਲਵਾਂ ਵਿਖੇ ਇਕ ਪੈਲੇਸ ਦੇ ਪਿੱਛੇ ਖੇਤਾਂ ਵਿਚ ਹਰਵਿੰਦਰ ਸਿੰਘ ਉਰਫ ਰਾਲੂ ਪੁੱਤਰ ਬਲਵੰਤ ਸਿੰਘ ਵਾਸੀ ਮਿਆਣੀ ਬਾਕਰਪੁਰ, ਢਿੱਲਵਾਂ ਦੀ ਲਾਸ਼ ਮਿਲੀ ਸੀ, ਜਿਸ ਉਪਰੰਤ ਮ੍ਰਿਤਕ ਨੌਜਵਾਨ ਦੀ ਮਾਤਾ ਕਪੂਰ ਕੌਰ ਦੇ ਬਿਆਨਾਂ ‘ਤੇ ਥਾਣਾ ਢਿੱਲਵਾਂ ਵਿਖੇ ਧਾਰਾ 103(1), 3(5) ਬੀ ਐੱਨ ਐੱਸ ਤਹਿਤ ਕੇਸ ਦਰਜ ਕੀਤਾ ਗਿਆ।

ਡੀ.ਐੱਸ.ਪੀ.ਭੁਲੱਥ ਨੇ ਦਸਿਆ ਕਿ ਦਰਜ ਕੀਤੇ ਗਏ ਮੁਕੱਦਮੇ ਤੋਂ ਬਾਅਦ ਐੱਸ.ਐੱਸ.ਪੀ. ਕਪੂਰਥਲਾ ਗੌਰਵ ਦੀ ਰਹਿਨੁਮਾਈ ਹੇਠ ਅਤੇ ਪ੍ਰਭਜੋਤ ਸਿੰਘ ਵਿਰਕ, ਐੱਸ.ਪੀ. (ਡੀ) ਕਪੂਰਥਲਾ ਵੱਲੋਂ ਮੁਕੱਦਮੇ ਨੂੰ ਟਰੇਸ ਕਰਨ ਲਈ ਦਿੱਤੀਆਂ ਹਦਾਇਤਾਂ ਅਨੁਸਾਰ  ਮੇਰੀ ਨਿਗਰਾਨੀ ਐੱਸ.ਐੱਚ.ਓ. ਢਿੱਲਵਾਂ ਦਲਵਿੰਦਰਬੀਰ ਸਿੰਘ ਦੀ ਟੀਮ ਵੱਲੋਂ ਵਾਰਦਾਤ ਸੰਬੰਧੀ ਤਕਨੀਕੀ ਵਿਗਿਆਨਿਕ ਢੰਗ ਅਤੇ ਖੁਫੀਆ ਸੋਰਸਾਂ ਦੀ ਮਦਦ ਨਾਲ ਕੇਸ ਦੀ ਬਹੁਤ ਬਰੀਕੀ ਨਾਲ ਜਾਂਚ ਪੜਤਾਲ ਕਰਕੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਟਰੇਸ ਕਰਕੇ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਵਿਚ ਸਫਲਤਾ ਹਾਸਿਲ ਕੀਤੀ।

ਡੀ.ਐੱਸ.ਪੀ.ਭੁਲੱਥ ਨੇ ਦਸਿਆ ਕਿ ਇਸ ਕੇਸ ਸਬੰਧੀ ਮ੍ਰਿਤਕ ਪੰਜਾਬੀ ਨੌਜਵਾਨ ਦੀ ਮਾਤਾ ਕਪੂਰ ਕੌਰ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਸਦਾ ਲੜਕਾ ਹਰਵਿੰਦਰ ਸਿੰਘ ਉਰਫ ਰਾਲੂ ਉਮਰ ਕਰੀਬ 35 ਸਾਲ ਮਿਤੀ 20 ਨਵੰਬਰ ਨੂੰ ਵਕਤ ਕਰੀਬ ਸਾਢੇ 7 ਵਜੇ ਸ਼ਾਮ ਆਪਣੇ ਮੋਟਰਸਾਈਕਲ ‘ਤੇ ਘਰੋਂ ਬਾਹਰ ਗਿਆ। ਪਰ ਦੇਰ ਰਾਤ ਤੱਕ ਘਰ ਵਾਪਸ ਨਹੀਂ ਆਇਆ, ਤਾਂ ਮੁਦੱਈ ਨੇ ਸਵੇਰੇ ਆਪਣੇ ਜਵਾਈ ਜਗਮੋਹਨ ਸਿੰਘ ਨੂੰ ਫੋਨ ਕਰਕੇ ਸੱਦਿਆ ਅਤੇ ਉਹ ਹਰਵਿੰਦਰ ਸਿੰਘ ਦੀ ਭਾਲ ਕਰਨ ਲੱਗੇ।

21 ਨਵੰਬਰ ਨੂੰ ਵਕਤ ਕਰੀਬ 2.30 ਵਜੇ ਦਿਨ ਸਮੇਂ ਪਤਾ ਕਰਕੇ ਜਗਮੋਹਨ ਸਿੰਘ ਨੇ ਕਪੂਰ ਕੌਰ ਨੂੰ ਦਸਿਆ ਕਿ ਹਰਵਿੰਦਰ ਸਿੰਘ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਅਤੇ ਉਸ ਦੀ ਲਾਸ਼ ਲੰਡਨ ਪੈਲੇਸ ਦੇ ਪਿੱਛੇ ਖੇਤਾਂ ਵਿਚ ਪਈ ਹੈ, ਤਾਂ ਮੁਦੱਈ ਨੇ ਮੌਕੇ ‘ਤੇ ਜਾ ਕੇ ਦੇਖਿਆ ਕਿ ਉਸਦੇ ਲੜਕੇ ਹਰਵਿੰਦਰ ਸਿੰਘ ਦੀ ਲਾਸ਼ ਖੇਤਾਂ ਵਿਚ ਬਿਜਲੀ ਦੇ ਵੱਡੇ ਖੰਭੇ ਨੇੜੇ ਖੂਨ ਨਾਲ ਲੱਥਪਥ ਪਈ ਸੀ ਅਤੇ ਮੂੰਹ, ਠੋਡੀ ਅਤੇ ਅੱਖਾਂ ਉੱਪਰ ਤੇਜ਼ਧਾਰ ਹਥਿਆਰ ਦੇ ਵਾਰ ਹੋਏ ਸਨ।

ਡੀ.ਐੱਸ.ਪੀ.ਭੁਲੱਥ ਨੇ ਦਸਿਆ ਕਿ ਇਸ ਕੇਸ ਦੀ ਥਾਣਾ ਢਿੱਲਵਾਂ ਪੁਲਸ ਨੇ ਬਹੁਤ ਹੀ ਬਰੀਕੀ ਨਾਲ ਜਾਂਚ ਕਰਦਿਆਂ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸੰਨੀ ਰਿਸ਼ੀਦੇਵ ਪੁੱਤਰ ਵਿਨੋਦ ਰਿਸ਼ੀਦੇਵ ਵਾਸੀ ਕੁੜਮਰ ਥਾਣਾ ਕਨਰੀਆ ਜ਼ਿਲਾ ਸਹਿਰਸਾ ਬਿਹਾਰ ਹਾਲ ਵਾਸੀ ਧਾਲੀਵਾਲ ਬੇਟ ਥਾਣਾ ਢਿਲਵਾਂ ਨੂੰ ਮੁਕੱਦਮੇ ਵਿਚ 6 ਦਸੰਬਰ ਨੂੰ ਦੋਸ਼ੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਸਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ, ਜਿਸਨੇ ਆਪਣੇ ਹੋਰ ਦੋ ਸਾਥੀਆਂ ਸੰਜੇ ਕੁਮਾਰ ਪੁੱਤਰ ਸਕੰਦਰਾ ਰਿਸ਼ੀਦੇਵ, ਰਾਜਾ ਰਿਸ਼ੀਦੇਵ ਪੁੱਤਰ ਚੰਦਨ ਰਿਸ਼ੀਦੇਵ ਵਾਸੀਆਨ ਹਸਨਪੁਰ ਥਾਣਾ ਰਾਣੀਗੰਜ ਜਿਲਾ ਅਰਰੀਆ ਸਟੇਟ ਬਿਹਾਰ ਨਾਲ 21 ਨਵੰਬਰ ਨੂੰ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਗੱਲ ਕਬੂਲੀ ਹੈ।

ਡੀ.ਐੱਸ.ਪੀ.ਭੁਲੱਥ ਕਰਨੈਲ ਸਿੰਘ ਨੇ ਦਸਿਆ ਕਿ ਇਸ ਮਾਮਲੇ ਵਿਚ ਵਜ੍ਹਾ ਰੰਜਿਸ਼ ਇਹ ਹੈ ਕਿ ਉਕਤ ਦੋਸ਼ੀਆਂ ਨਾਲ ਮ੍ਰਿਤਕ ਨਾਲ ਕੁਝ ਦਿਨ ਪਹਿਲਾਂ ਕਿਸੇ ਗੱਲ ਤੋਂ ਮਾਮੂਲੀ ਝਗੜਾ ਹੋਇਆ ਸੀ। ਇਨ੍ਹਾਂ ਦੁਆਰਾ ਕੀਤੀ ਗਈ ਵਾਰਦਾਤ ਬਾਰੇ ਪੁਲਸ ਰਿਮਾਂਡ ਵਿਚ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਸ ਮਾਮਲੇ ਦੋ ਹੋਰ ਦੋਸ਼ੀਆਂ ਸੰਜੇ ਕੁਮਾਰ ਤੇ ਰਾਜਾ ਰਿਸ਼ੀਦੇਵ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਜਲੰਧਰ ‘ਚ ਕਿਵੇਂ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਪੁਲਿਸ ਵਾਲੇ ਦੇਖੇ ਹੀ ਰਹਿ ਗਏ!

Htv Punjabi

ਸਰਕਾਰ ਨਿੱਜੀ ਹਸਪਤਾਲਾਂ ਦੇ ਖਿਲਾਫ ਹੋਈ ਸਖ਼ਤ, ਲਿਆ ਵੱਡਾ ਫੈਸਲਾ, ਇਨ੍ਹਾਂ ਹਸਪਤਾਲਾਂ ਦੇ ਕਰੇਗੀ ਲਾਇਸੈਂਸ ਰੱਦ ਤੇ ਲਵੇਗੀ ਜਮੀਨ ਵਾਪਸ!

Htv Punjabi

ਘਰਵਾਲੀ ਨੇ ਕੀਤਾ ਸੀ ਘਰਵਾਲੇ ਨਾਲ ਝਗੜਾ, ਆਹ ਦੇਖੋ ਬਦਲਾ ਲੈਣ ਲਈ ਕੀ ਕੀਤਾ ਘਰਵਾਲੇ ਨੇ

Htv Punjabi

Leave a Comment