Htv Punjabi
Punjab

ਘਰਵਾਲੀ ਨੇ ਕੀਤਾ ਸੀ ਘਰਵਾਲੇ ਨਾਲ ਝਗੜਾ, ਆਹ ਦੇਖੋ ਬਦਲਾ ਲੈਣ ਲਈ ਕੀ ਕੀਤਾ ਘਰਵਾਲੇ ਨੇ

ਫ਼ਿਰੋਜ਼ਪੁਰ : ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਕਲਯੁਗੀ ਪਿਤਾ ਵੱਲੋਂ ਆਪਣੀ ਚੌਦਾਂ ਸਾਲਾ ਨਾਬਾਲਿਗ ਕੁੜੀ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ l ਮੁਲਜ਼ਮ ਨੇ ਇਸ ਘਟਨਾ ਨੂੰ ਉਸ ਵੇਲੇ ਅੰਜ਼ਾਮ ਦਿੱਤਾ ਜਦ ਉਸ ਨੇ ਆਪਣੀ ਪਤਨੀ ਨਾਲ ਝਗੜਾ ਕੀਤਾ ‘ਤੇ ਪਤਨੀ ਉਸਦੀ ਸ਼ਿਕਾਇਤ ਕਰਨ ਆਪਣੈ ਜੇਠ ਕੋਲ ਦੂਸਰੇ ਪਿੰਡ ਗਈ ਸੀ l ਮੁਲਜ਼ਮ ਨੇ ਇਸ ਘਟਨਾ ਨੂੰ ਇੱਕ ਜਨਵਰੀ ਨੂੰ ਉਸ ਵੇਲੇ ਅੰਜ਼ਾਮ ਦਿੱਤਾ, ਜਦੋਂ ਉਸਦੀ ਪਤਨੀ ਘਰ ਨਹੀਂ ਸੀ l ਕੁਕਰਮ ਕਰਨ ਤੋਂ ਬਾਅਦ ਉਸ ਨੇ ਪੀੜਿਤ ਨੂੰ ਕਿਸੇ ਨੂੰ ਵੀ ਦੱਸਣ ਤੇ ਗਲਾ ਘੋਟ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ l 2 ਜਨਵਰੀ ਨੂੰ ਜਦੋਂ ਪੀੜਿਤ ਦੀ ਮਾਂ ਘਰ ਆਈ ਤਾਂ ਕੁੜੀ ਨੇ ਬਾਪ ਦੀ ਸਾਰੀ ਕਰਤੂਤ ਮਾਂ ਨੂੰ ਦੱਸੀ, ਤਾਂ ਮਾਂ ਆਪਣੀ ਧੀ ਨੂੰ ਲੈ ਕੇ ਤੁਰੰਤ ਥਾਣੇ ਪਹੰੁਚੀ ਅਤੇ ਮੁਲਜ਼ਮ ਘਰਵਾਲੇ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ l ਜਾਂਚ ਅਧਿਕਾਰੀ ਲਵਨੀਤ ਕੌਰ ਨੇ ਦੱਸਿਆ ਕਿ ਪੀੜਿਤਾ ਦੇ ਬਿਆਨਾਂ ‘ਤੇ ਮੁਲਜ਼ਮ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਪੀੜਿਤ ਦਾ ਕਹਿਣਾ ਕਿ ਉਸ ਦਾ ਪਿਤਾ ਹਰ ਰੋਜ਼ ਉਸਦੀ ਮਾਂ ਨਾਲ ਝਗੜਾ ਕਰਦਾ ਸੀ ਅਤੇ ਉਸਦੀ ਮਾਰ ਕੁੱਟ ਵੀ ਕਰਦਾ ਸੀ l ਨਵੇਂ ਸਾਲ ‘ਤੇ ਮੁਲਜ਼ਮ ਦਾ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ l ਪਤਨੀ ਇਸਦੀ ਸ਼ਿਕਾਇਤ ਕਰਨ ਦੂਜੇ ਪਿੰਡ ਰਹਿੰਦੇ ਆਪਣੇ ਜੇਠ ਦੇ ਘਰ ਗਈ ਸੀ l ਜਾਂਚ ਅਧਿਕਾਰੀ ਲਵਨੀਤ ਕੌਰ ਨੇ ਕਿਹਾ ਕਿ ਪੀੜਿਤ ਦਾ ਮੈਡੀਕਲ ਟੈਸਟ ਕਰਵਾਕੇ ਬਾਕੀ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ, ਫ਼ਿਲਹਾਲ ਮੁਲਜ਼ਮ ਫ਼ਰਾਰ ਹੈ ਪਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ l

Related posts

ਦੇਖੋ ਪੁਲਿਸ ਵਾਲਿਆਂ ‘ਤੇ ਹਮਲਾ ਕਰਨ ਵਾਲੇ ਚਾਂਬਲੇ ਨਿਹੰਗਾਂ ਦਾ ਕੀ ਹੋਇਆ ਹਾਲ, Live ਤਸਵੀਰਾਂ ਵਾਇਰਲ !

Htv Punjabi

ਸ਼ੰਭੂ ਬਾਰਡਰ ਤੇ ਪਊ ਘੜਮੱਸ ?

htvteam

ਗਲਤ ਸੰਬੰਧਾਂ ਦਾ ਵਿਰੋਧ ਕਰਨ ‘ਤੇ 3 ਬੱਚਿਆਂ ਦੀ ਮਾਂ ਦੀ ਘਰ ਆ ਕੇ ਕੀਤੀ ਹੱਤਿਆ

Htv Punjabi

Leave a Comment