ਬੁਢਲਾਡਾ ਦੇ ਕਸਬਾ ਬੋਹਾ ਚ ਬੱਕਰੀਆਂ ਚਾਰਨ ਵਾਲੇ ਵਿਦਿਆਰਥੀ ਦੀ ਮਿਹਨਤ
UGC NET ਦੀ ਪ੍ਰੀਖਿਆ ਪਾਸ ਕਰਕੇ ਚਮਕਾਇਆ ਪੂਰੇ ਮਾਨਸਾ ਦਾ ਨਾਮ
ਪਰਿਵਾਰ ਚ ਖੁਸ਼ੀ ਦਾ ਮਾਹੌਲ, ਲੋਕ ਦੇਣ ਵਧਾਈਆਂ
ਇੱਕ ਸਾਦੇ ਪਰਿਵਾਰ ਚ ਜੰਮਿਆ ਪਲਿਆ, ਜਿਸਦੀ ਮਾਂ ਘਰ ਵਿੱਚ ਕੱਪੜੇ ਸਿਲਾਈ ਦਾ ਕੰਮ ਕਰਦੀ ਹੈ, ਤੇ ਪਿਤਾ ਭੱਠੇ ਤੇ ਕੰਮ ਕਰਦਾ ਹੈ ਇਹ ਲੜਕਾ ਵੀ ਕਦੇ ਆਪਣੇ ਪਿਤਾ ਨਾਲ ਭੱਠੇ ਤੇ ਕੰਮ ਕਰਦਾ ਤੇ ਕਦੇ ਬੱਕਰੀਆਂ ਚਾਰਦਾ ਹੋਇਆ, ਆਪਣੀ ਮਿਹਨਤ ਦੀ ਜ਼ੋਰ ਨਾਲ ਅੱਜ ਯੂਜੀਸੀ ਨੈੱਟ ਦੀ ਪ੍ਰੀਖਿਆ ਪਾਸ ਕਰਕੇ ਸਿਤਾਰੇ ਵਾਂਗ ਚਮਕ ਰਿਹਾ ਹੈ।
ਬੱਕਰੀਆਂਚਾਰਨ ਦੇ ਨਾਲ-ਨਾਲ, ਇਹ ਪੜਾਈ ਦੀ ਪੱਗ ਵੀ ਬੜੀ ਠਾਠ ਨਾਲ ਸਜਾਈ—ਤੇ ਅੱਜ ਜਿਸ ਦਿਨ ਉਹ UGC NET ਪਾਸ ਕਰ ਚੁੱਕਾ, ਹਰ ਇੱਕ ਦੇ ਚਿਹਰੇ ਤੇ ਮੁਸਕਾਨ, ਹੈ, ਤੇ ਕਿਹਾ ਜਾ ਰਿਹਾ ਹੈ ਕਿ ਸਾਡਾ ਬੱਕਰੀਆਂ ਚਾਰਨ ਵਾਲਾ ਵੀ ਕਿਸੇ ਨਾਲੋਂ ਘੱਟ ਨਹੀਂ
ਇਹ ਸਿਰਫ਼ ਉਸ ਮਾਂ-ਪਿਓ ਦੀ ਮਿਹਨਤ ਦੀ ਜਿੱਤ ਨਹੀਂ, ਬਲਕਿ ਹਰ ਉਸ ਨੌਜਵਾਨ ਲਈ ਰਾਹ ਹੈ ਜੋ ਸੋਚਦਾ ਹੈ ਕਿ ਹਾਲਾਤ ਮਾਰ ਪਾ ਜਾਂਦੇ ਹਨ। ਨਹੀਂ, ਉਨ੍ਹਾਂ ਨੂੰ ਜਿੱਤਿਆ ਜਾ ਸਕਦਾ ਹੈ,,,ਨਾਲ ਹੀ ਉਹ ਮਿਸਾਲ ਹੈ ਜੋ ਦੱਸਦੀ ਹੈ—ਹੁਨਰ, ਅਤੇ ਮਿਹਨਤ ਦੇ ਜਜ਼ਬੇ ਨਾਲ ਹਾਲਾਤਾਂ ਨੂੰ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
