Htv Punjabi
Punjab Video

ਬੱਚੇ ਦਾ ਡਰ ਦਿਖਾ ਪ੍ਰਵਾਸੀ ਉਸਦੇ ਬਾਪ ਨਾਲ ਕਰਗਿਆ ਵੱਡਾ ਕਾਂਡ

ਮਾਮਲਾ ਹੈ ਜਿਲ੍ਹਾ ਨਵਾਂ ਸ਼ਹਿਰ ਅਧੀਨ ਪੈਂਦੇ ਪਿੰਡ ਨੌਰਾ ਦਾ, ਜਿੱਥੇ ਦਾ ਰਹਿਣ ਵਾਲਾ ਅਮਰਜੀਤ ਸਿੰਘ ਇੱਕ ਸਰਕਾਰੀ ਬੀਮਾ ਕੰਪਨੀ ਦੇ ਅਡਵਾਈਜਰ ਵਜੋਂ ਕੰਮ ਕਰਦਾ ਸੀ | ਜਿਸਦਾ ਦਫਤਰ ਨੌਰਾ ਬੱਸ ਅੱਡੇ ਤੇ ਹੈ |
ਮਿਤੀ 19-05-22 ਨੂੰ ਅਮਰਜੀਤ ਨੂੰ ਇੱਕ ਚਿੱਠੀ ਅੰਗਰੇਜੀ ਵਿਚ ਟਾਈਪ ਕੀਤੀ ਹੋਈ ਮਿਲੀ। ਜਿਸ ਵਿਚ ਉਸ ਪਾਸੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਤੇ ਇਸ ਸਬੰਧੀ ਪੈਸੇ ਤਿਆਰ ਹੋਣ ਅਤੇ ਨਿਸ਼ਾਨੀ ਦੇ ਤੌਰ ‘ਤੇ ਆਪਣੀ ਦੁਕਾਨ ’ਤੇ ਹਰਾ ਝੰਡਾ ਲਗਾਉਣ ਸਬੰਧੀ ਲਿਖਿਆ ਗਿਆ ਸੀ ਅਤੇ ਫਿਰੌਤੀ ਮੰਗਣ ਵਾਲੇ ਨੇ ਉਸ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਇਸ ਸਬੰਧੀ ਪੁਲਿਸ ਨੂੰ ਇਤਲਾਹ ਕੀਤੀ ਤਾਂ ਉਸ ਦੇ ਮੁੰਡੇ ਨੂੰ ਮਾਰ ਦਿੱਤਾ ਜਾਵੇਗਾ। ਇਸ ਸਬੰਧੀ ਫਿਰੌਤੀ ਮੰਗਣ ਵਾਲੇ ਨੇ ਅਮਰਜੀਤ ਸਿੰਘ ਨੂੰ ਡਰਾਵਾ ਦਿੰਦੇ ਹੋਏ ਕਿਹਾ ਕਿ ਉਸ ਨੇ ਇਸ ਤਰਾਂ ਹੀ ਪਹਿਲਾਂ ਵੀ ਉਸਦੇ ਗੁਆਂਢੀ ਤੋਂ ਵੀ ਫਿਰੌਤੀ ਮੰਗੀ ਸੀ। ਜਿਸ ਨੇ ਉਸ ਨੂੰ ਫਿਰੌਤੀ ਨਹੀ ਦਿੱਤੀ ਜਿਸ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਉਪਰੰਤ ਅਮਰਜੀਤ ਸਿੰਘ ਨੂੰ ਇਸ ਮਾਮਲੇ ਵਿਚ ਕਥਿਤ ਮੁਲਜ਼ਮ ਵੱਲੋਂ ਵਾਰ ਵਾਰ ਫਿਰੌਤੀ ਲਈ ਕਾਲਾਂ ਆਉਦੀਆਂ ਰਹੀਆਂ। ਪ੍ਰੈਸ ਵਰਤ ‘ਚ ਐੱਸਐੱਸਪੀ ਨੇ ਦੱਸਿਆ ਕਿ 8 ਜੂਨ ਨੂੰ ਵੀ ਅਮਰਜੀਤ ਸਿੰਘ ਨੂੰ ਦੁਬਾਰਾ ਫਿਰ ਕਥਿਤ ਮੁਲਜ਼ਮ ਦਾ ਫੋਨ ਆਇਆ ਤਾਂ ਅਮਰਜੀਤ ਸਿੰਘ ਨੇ ਉਸ ਨੂੰ 3 ਲੱਖ ਰੁਪਏ ਦਾ ਹੀ ਇੰਤਜਾਮ ਹੋਣ ਸਬੰਧੀ ਦੱਸਿਆ ਜਿਸ ‘ਤੇ ਕਥਿਤ ਮੁਲਜ਼ਮ ਨੇ ਉਸ ਨੂੰ ਚੰਡੀਗੜ੍ਹ ਆ ਕੇ ਇਹ ਪੈਸੇ ਦੇਣ ਲਈ ਕਿਹਾ। ਪਰ ਅਮਰਜੀਤ ਸਿੰਘ ਵੱਲੋਂ ਸ਼ੂਗਰ ਦੀ ਬਿਮਾਰੀ ਦਾ ਕਹਿ ਕੇ ਕਥਿਤ ਮੁਲਜ਼ਮ ਨੂੰ ਇਹ ਪੈਸੇ ਇੱਥੇ ਨੇੜੇ ਆ ਕੇ ਹੀ ਲੈ ਜਾਣ ਲਈ ਮਨਾਇਆ। ਜਿਸ ’ਤੇ ਕਥਿਤ ਮੁਲਜ਼ਮ ਨੇ ਉਸ ਨੂੰ ਦੋ ਦਿਨ ਦਾ ਇੰਤਜ਼ਾਰ ਕਰਨ ਲਈ ਕਿਹਾ ਅਤੇ 15 ਜੂਨ ਨੂੰ ਸ਼ਾਮ ਕਰੀਬ 4:30 ਵਜੇ ਅਮਰਜੀਤ ਸਿੰਘ ਨੂੰ ਕਥਿਤ ਮੁਲਜ਼ਮ ਵੱਲੋਂ ਦੋਬਾਰਾ ਫੋਨ ਕਰਕੇ ਪੈਸੇ ਗੜ੍ਹਸ਼ੰਕਰ ਲੈ ਕੇ ਆਉਣ ਲਈ ਕਿਹਾ। ਇਸ ’ਤੇ ਅਮਰਜੀਤ ਸਿੰਘ ਵੱਲੋਂ ਇਸ ਸਬੰਧੀ ਇਤਲਾਹ ਥਾਣਾ ਦੇਣ ’ਤੇ ਮੁਕੱਦਮਾ ਨੰਬਰ 58 ਮਿਤੀ 15-6-2022 ਜੁਰਮ 386, 506 ਭ:ਦ: ਥਾਣਾ ਸਦਰ ਬੰਗਾ ਨਾ-ਮਲੂਮ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ।

Related posts

ਆਂਗਣਵਾੜੀ ਵਰਕਰ ਨੇ ਦੇਖੋ ਗਰਭਵਤੀ ਮਹਿਲਾ ਨਾਲ ਕੀ ਕੀਤਾ ?

htvteam

ਆਸ਼ਕ ਨੇ ਮਸ਼ੂਕ ‘ਤੇ ਲਾਇਆ “ਬਿੱਲੇ” ਨਾਲ ਹੀ ਗੰਦੇ ਕੰਮ ਦਾ ਦੋਸ਼

htvteam

ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਮੁੱਖ ਮੰਤਰੀ ਚੰਨੀ ਨਾਲ ਕੀਤੀ ਮੁਲਾਕਾਤ

htvteam