Htv Punjabi
Health Punjab Video

ਬੱਸਾਂ ਚ ਮਾਰਿਆ ਛਾਪਾ, ਦੇਖੋ ਕੀ ਨਿਕਲਿਆ !

ਰਾਜਸਥਾਨ ਤੋਂ ਲੁਧਿਆਣਾ ਆਈਆਂ ਬੱਸਾਂ ਤੇ ਸਿਹਤ ਵਿਭਾਗ ਦਾ ਛਾਪਾ
ਛੇ ਕੁਇੰਟਲ ਦੇ ਕਰੀਬ ਖੋਇਆ ਅਤੇ ਸੋਨ ਪਾਪੜੀ ਕੀਤੀ ਬਰਾਮਦ
ਵਿਭਾਗ ਨੇ ਬੱਸ ਸਟੈਂਡ ਤੇ ਲਗਾਇਆ ਸੀ ਟਰੈਪ
ਲੁਧਿਆਣਾ ਦੇ ਬੱਸ ਸਟੈਂਡ ਤੇ ਜ਼ਿਲ੍ਾ ਸਿਹਤ ਵਿਭਾਗ ਨੇ ਰਾਜਸਥਾਨ ਤੋਂ ਲੁਧਿਆਣਾ ਆਈਆਂ ਕੁਝ ਬੱਸਾਂ ਤੇ ਛਾਪੇਮਾਰੀ ਕੀਤੀ ਹੈ ਅਤੇ ਇੱਕ ਬੱਸ ਵਿੱਚੋਂ ਮਿਲੀ ਸ਼ਿਕਾਇਤ ਦੇ ਆਧਾਰ ਤੇ 6 ਕੁਇੰਟਲ ਦੇ ਕਰੀਬ ਖੋਇਆ ਅਤੇ ਸੋਨ ਪਾਪੜੀ ਬਰਾਮਦ ਕੀਤੀ ਹੈ ਉਧਰ ਜਿਲਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਇਹਨਾਂ ਦੇ ਸੈਂਪਲ ਲੈ ਕੇ ਲੈਬ ਵਿੱਚ ਭੇਜਿਆ ਜਾਵੇਗਾ ਅਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਸਾਹਮਣੇ ਆਵੇਗਾ ਕਿ ਇਹ ਖੋਇਆ ਖਾਣ ਯੋਗ ਹੈ ਜਾਂ ਨਹੀਂ ਉਹਨਾਂ ਕਿਹਾ ਕਿ ਪਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਇਸ ਨੂੰ ਲੈ ਕੇ ਇਹ ਰੇਡਸ ਜਾਰੀ ਰਹਿਣਗੀਆਂ।

ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਜਿਲਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਨੇ ਕਿਹਾ ਕਿ ਮਿਲੀ ਸ਼ਿਕਾਇਤ ਦੇ ਅਧਾਰ ਤੇ ਸਵੇਰੇਪ ਵਜੇ ਤੋਂ ਲੁਧਿਆਣਾ ਬੱਸ ਸਟੈਂਡ ਤੇ ਉਹਨਾਂ ਦੀ ਟੀਮ ਵੱਲੋਂ ਕੁਝ ਸ਼ੱਕੀ ਰਾਜਸਥਾਨ ਤੋਂ ਆਈਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਹਨਾਂ ਬੱਸਾਂ ਵਿੱਚ ਵੱਡੀ ਮਾਤਰਾ ਵਿੱਚ ਮਿਲਕ ਪ੍ਰੋਡਕਟ ਲੁਧਿਆਣਾ ਆਉਂਦੇ ਨੇ ਜਿਸ ਦੇ ਤਹਿਤ ਇੱਕ ਬੱਸ ਦੇ ਵਿੱਚੋਂ ਛੇ ਕੁਇੰਟਲ ਦੇ ਕਰੀਬ ਖੋਇਆ ਅਤੇ ਸੋਨ ਪਾਪੜੀ ਬਰਾਮਦ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਹਨਾਂ ਦੇ ਸੈਂਪਲ ਲੈਬ ਵਿੱਚ ਭੇਜੇ ਜਾਣਗੇ ਅਤੇ ਇਸ ਖੋਏ ਨੂੰ ਠੰਡੇ ਟੈਂਪਰੇਚਰ ਵਾਲੀ ਜਗ੍ਹਾ ਤੇ ਰੱਖਿਆ ਜਾਵੇਗਾ ਤਾਂ ਕਿ ਖਰਾਬ ਨਾ ਹੋ ਸਕੇ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਇਹ ਖੋਇਆ ਲੋਕਾਂ ਦੇ ਖਾਣ ਯੋਗ ਹੈ ਜਾਂ ਨਹੀਂ ਇਸ ਤੋਂ ਇਲਾਵਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚੰਗੇ ਪ੍ਰੋਡਕਟ ਅਤੇ ਵਧੀਆ ਦੁਕਾਨਾਂ ਤੋਂ ਹੀ ਖਾਣ ਪੀਣ ਵਾਲੀਆਂ ਚੀਜ਼ਾਂ ਖਰੀਦੀਆਂ ਜਾਣ ਉਹਨਾਂ ਕਿਹਾ ਕਿ ਬਾਕੀ ਤਿਉਹਾਰੀ ਸੀਜਨ ਦੇ ਦੌਰਾਨ ਇਸੇ ਤਰੀਕੇ ਨਾਲ ਕਾਰਵਾਈਆਂ ਜਾਰੀ ਰਹਿਣਗੀਆਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਗਵੰਤ ਮਾਨ ਦੇ ਸ਼ਹਿਰ ਕੋਲ ਆਹ ਕੀ ਹੋ ਗਿਆ ?

htvteam

ਆਹ ਦੇਖਲੋ ਪਿੰਡ ਦੀ ਕੁੜੀ ਛੇੜਣ ਦਾ ਨਤੀਜਾ

htvteam

ਮੋਟਰਸਾਈਕਲਾਂ ਦੇ ਸ਼ੋਰੂਮ ਚ ਲੱਗੀ ਮੈਨੇਜਰ ਕੁੜੀ ਦੀ ਵਿਗੜੀ ਨੀਅਤ

htvteam

Leave a Comment