ਚੰਡੀਗੜ੍ਹ, 25 ਫਰਵਰੀ 2024 – ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਜਯੰਤੀ ਮਹਾਂ-ਉਤਸਵ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਫਗਵਾੜਾ ਵਿਖੇ 25 ਫਰਵਰੀ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਸ਼੍ਰੀ ਲੱਕੀ ਭੰਮਰਾ ਫਗਵਾੜਾ ਵਾਲਿਆਂ ਨੇ ਕੀਤੀ। ਝੰਡਾ ਲਹਿਰਾਉਣ ਦੀ ਰਸਮ ਸ਼੍ਰੀ ਜਸਵੰਤ ਰਾਏ ਧੀਮਾਨ ਫਗਵਾੜਾ ਵਾਲਿਆਂ ਨੇ ਅਦਾ ਕੀਤੀ । ਸਟੇਜ ਸੈਕਟਰੀ ਦੀ ਸੇਵਾ ਵਾਈਸ ਪ੍ਰਧਾਨ ਸ਼੍ਰੀ ਪਰਦੀਪ ਧੀਮਾਨ ਨੇ ਨਿਭਾਈ। ਲੰਗਰ ਦੀ ਸੇਵਾ ਗੁਪਤਾ ਪੈਕਰਜ ਫਗਵਾੜਾ ਵਲੋਂ ਕੀਤੀ ਗਈ।
ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਅਤੇ ਵਾਈਸ ਪ੍ਰਧਾਨ ਗੁਰਮੁੱਖ ਸਿੰਘ ਨਾਮਧਾਰੀ ਨੇ ਮਹਿਮਾਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਬਲਵਿੰਦਰ ਸਿੰਘ ਧਾਲੀਵਾਲ ਐਮ.ਐਲ.ਏ. ਫਗਵਾੜਾ, ਫਤਿਹ ਜੰਗ ਬਾਜਵਾ ਵਾਈਸ ਪ੍ਰਧਾਨ ਬੀ.ਜੇ.ਪੀ. ਪੰਜਾਬ ਅਤੇ ਹੋਰ ਅਹਿਮ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਤੇ ਪਹੁੰਚ ਕੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਜਿਕਰਯੋਗ ਹੈ ਕਿ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਸ਼੍ਰੋਮਣੀ ਮੰਦਰ ਵਿਖੇ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਪਿਛਲੇ ਲੰਮੇ ਸਮੇ ਤੋ ਚੱਲ ਰਿਹਾ ਹੈ। ਇਲਾਕਾ ਵਾਸੀਆਂ ਦੀ ਮੰਗ ਤੇ ਹਸਪਤਾਲ ਟਰੱਸਟ ਵਲੋਂ ਮਾਨਵਤਾ ਦੀ ਸੇਵਾ ਲਈ 50 ਬੈੱਡਾਂ ਵਾਲੇ 24 ਘੰਟੇ ਐਮਰਜੈਂਸੀ ਹਸਪਤਾਲ ਦੀ ਸ਼ੁਰੂਆਤ ਜਲਦੀ ਹੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਤਕਨੀਕੀ ਸਿੱਖਿਆ ਦੇਣ ਲਈ ISO Regd. ਚੈਰੀਟੇਬਲ ਕੰਪਿਊਟਰ ਇੰਸਟੀਚਿਊਟ ਵੀ ਚੱਲ ਰਿਹਾ ਹੈ।
ਸਭਾ ਦੇ ਸੀਨ. ਵਾਈਸ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਜਨਰਲ ਸਕੱਤਰ ਗੁਰਨਾਮ ਸਿੰਘ ਜੂਤਲਾ, ਕੈਸ਼ੀਅਰ ਸੁਭਾਸ਼ ਧੀਮਾਨ, ਸੂਰਜ ਧੀਮਾਨ, ਰਮੇਸ਼ ਧੀਮਾਨ, ਜਸਪਾਲ ਸਿੰਘ ਲਾਲ, ਅਰੁਣ ਰੂਪਰਾਏ, ਭੁਪਿੰਦਰ ਸਿੰਘ ਜੰਡੂ, ਅਮੋਲਕ ਸਿੰਘ ਝੀਤਾ, ਅਸ਼ੋਕ ਧੀਮਾਨ, ਜਗਦੇਵ ਸਿੰਘ ਕੁੰਦੀ, ਨਰਿੰਦਰ ਸਿੰਘ ਭੱਚੂ, ਨਰਿੰਦਰ ਸਿੰਘ ਟੱਟਰ, ਸੁਰਿੰਦਰ ਸਿੰਘ ਕਲਸੀ, ਧੀਰਜ ਧੀਮਾਨ, ਰਵਿੰਦਰ ਸਿੰਘ ਪਨੇਸਰ, ਪਲਵਿੰਦਰ ਵਿਰਦੀ, ਰੀਤ ਪ੍ਰੀਤ ਪਾਲ ਸਿੰਘ ਭੰਮਰਾ, ਹਰਜੀਤ ਸਿੰਘ ਭੰਮਰਾ, ਜਗਜੀਤ ਸਿੰਘ ਲੱਲ, ਵਿਸ਼ਾਲ ਭੋਗਲ, ਰਜਿੰਦਰ ਸਿੰਘ ਰੂਪਰਾਏ,ਅੰਕੁਸ਼ ਧੀਮਾਨ,ਜਗਜੀਤ ਸਿੰਘ ਚਾਨਾ, ਮਨਜਿੰਦਰ ਸਿੰਘ ਸੀਹਰਾ ਅਤੇ ਬਲਵਿੰਦਰ ਸਿੰਘ ਰਤਨ ਤੋ ਇਲਾਵਾ ਹੋਰ ਮੈਂਬਰ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਏ।
ਇਸ ਸਮਾਗਮ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਚਰਨਾਂ ਵਿੱਚ ਨਕਮਸਤਕ ਹੋਈਆਂ।