ਕਰੋਨਾ ਦਾ ਕਹਿਰ ਲਗਾਤਾਰ ਵੱਧਦਾ ਵਿਖਾਈ ਦੇ ਰਿਹਾ ਹੈ,, ਜਿਸ ਦੇ ਚੱਲਦਿਆਂ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ 21 ਸੇਵਾਦਾਰਾਂ ਦੀ ਰਿਪੋਰਟ ਕਰੋਨਾ ਪੌਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਖੁਦ ਭਾਈ ਦਾਦੂਵਾਲ ਨੇ ਕੀਤੀ ਹੈ।
ਭਾਈ ਦਾਦੂਵਾਲ ਵੱਲੋਂ ਆਪਣੇ ਸੰਪਰਕ ‘ਚ ਆਈਆਂ ਸੰਗਤਾਂ ਨੂੰ ਕਰੋਨਾ ਟੈਸਟ ਕਰਵਾਉਣ ਲਈ ਅਪੀਲ ਕੀਤੀ ਹੈ। ਦਾਦੂਵਾਲ ਇਕਾਂਤਵਾਸ ਲਈ ਗੁਰਦੁਆਰਾ ਗੰ੍ਰਥਸਰ ਵਿਖੇ ਚਲੇ ਗਏ ਹਨ।