Htv Punjabi
Punjab Video

ਭਾਜਪਾ ਆਗੂ ਦੇ ਘਰ ‘ਚ ਆਕੇ ਦੇਖੋ ਮੁੰਡੇ ਕੀ ਕਰਗੇ ?

ਰਾਜਨੀਤੀ ਚ ਸਰਗਰਮ ਹੋਈ ਭਾਜਪਾ ਆਗੂਆਂ ਦੀ ਖੈਰ ਨਹੀਂ ਲੱਗਦੀ, ਹੁਣ ਭਾਜਪਾ ਦੇ ਆਗੂਆਂ ਨੂੰ ਕੀਤਾ ਜਾ ਰਿਹਾ ਟਾਰਗੇਟ ਤੇ ਹੋ ਰਹੇ ਨੇ ਹਮਲੇ,,ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੁਮਾਨ ਚੌਂਕ ਵਿੱਚ ਪੈਂਦੇ ਬੇਰੀਆਂ ਮੁਹੱਲੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਤਸਵੀਰਾਂ ਸਕਰੀਨ ਤੇ ਨੇ ਕਿਸ ਤਰੀਕੇ ਦੇ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਭਾਜਪਾ ਆਗੂ ਦੇ ਘਰ ਤੇ ਹਮਲਾ ਕਰਦੇ ਨੇ ਹਾਲਾਂਕਿ ਨੇੜੇ ਦੇ ਸੀਸੀਟੀਵੀ ਕੈਮਰੇ ਵਿੱਚ ਹਮਲਾਵਰਾਂ ਦੇ ਆਉਂਦਿਆਂ ਅਤੇ ਜਾਂਦਿਆ ਦੀਆਂ ਤਸਵੀਰਾਂ ਕੈਦ ਹੋਈਆ ਹਨ,,,,,,

ਘਟਨਾ ਬਾਰੇ ਜਾਣਕਾਰੀ ਦਿੰਦਿਆ ਭਾਜਪਾ ਦੇ ਉੱਘੇ ਆਗੂ ਜਤਿੰਦਰ ਪਰਦੇਸੀ ਨੇ ਦੱਸਿਆ ਕਿ ਉਹ ਘਰ ਵਾਪਸ ਆਏ ਸਨ। ਉਹ ਆ ਕੇ ਅੰਦਰ ਹੀ ਬੈਠੇ ਸਨ ਕਿ ਬਾਹਰੋਂ ਠਾ ਠਾ ਦੀ ਆਵਾਜ਼ ਆਈ । ਉਹ ਕਮਰੇ ਵਿੱਚੋਂ ਨਿਕਲ ਕੇ ਬਾਹਰ ਆਏ ਤਾਂ ਦੇਖਿਆ ਕਿ ਘਰ ਦੇ ਅੰਦਰ ਲੱਗੇ ਮੋਟਰਸਾਈਕਲ ਦਾ ਅਗਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਜਦੋਂ ਤੱਕ ਉਹ ਉੱਠ ਕੇ ਬਾਹਰ ਆਉਂਦੇ ਹਮਲਾਵਰ ਰੋਲਾ ਪਾਂਦੇ ਹੋਏ ਭੱਜ ਚੁੱਕੇ ਸਨ। ਉਹਨਾਂ ਦੱਸਿਆ ਕਿ ਰਾਜਨੀਤਿ ਵਿੱਚ ਸਰਗਰਮ ਹੋਣ ਕਰਕੇ ਉਹਨਾਂ ਦੇ ਦੁਸ਼ਮਣ ਹੋ ਸਕਦੇ ਹਨ,,,,,,

ਉਥੇ ਹੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੇ ਮੇਨ ਰਿਹਾਇਸ਼ੀ ਇਲਾਕੇ ਵਿੱਚ ਘਟੀ ਗੁੰਡਾਗਰਦੀ ਦੀ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ,,,,,,,,,

ਦੇਖਿਆ ਜਾਵੇ ਤਾਂ ਆਏ ਦਿਨ ਗੁੰਡਾਗਰਦੀ ਦੇ ਨੰਗੇ ਨਾਚ ਖੇਡੇ ਜਾ ਰਹੇ ਨੇ ਸ਼ਰੇਆਮ ਲੋਕਾਂ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕੀਤਾ ਜਾ ਰਿਹਾ। ਜਿਸ ਕਰਕੇ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਉਥੇ ਹੀ ਹੁਣ ਸਿਆਸੀ ਲੋਕ ਵੀ ਡਰੇ ਹੋਏ ਨੇ,,,,,,,,ਵੀਡੀਓ ਦੇਖਣ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਮੁਹੰਮਦ ਮੁਸਤਫ਼ਾ ਦੀ ਅਰਜ਼ੀ ਤੇ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ, ਦੇਖੋ ਆਹ ਦਿੱਤੇ ਹੁਕਮ

Htv Punjabi

ਬਾਬਾ ਫਰੀਦ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਮੁਲਾਜ਼ਮ ਕਹਿੰਦੇ ਅਜੇ ਕੀ! ਅੱਗੇ ਅੱਗੇ ਦੇਖੋ ਕੀ ਕਰਦੇ ਆਂ!

Htv Punjabi

ਕੁੜੀ ਗਲੀ ਦੇ ਮੁੰਡਿਆਂ ਨੂੰ ਘਰ ਬੁਲਾ ਦਿੰਦੀ ਸੀ ਅਜਿਹੀ ਚੀਜ਼; ਦੇਖੋ ਵੀਡੀਓ

htvteam

Leave a Comment