Htv Punjabi
Crime Punjab Video

ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਦੇ ਹੋਏ ਦੋ ਟੋਟੇ

ਤੇਜ਼ ਰਫਤਾਰ ਕਾਰ ਚ ਵੱਜਿਆ ਮੋਟਰਸਾਈਕਲ
ਕਾਰ ਪਲਟੀ ਮੋਟਰਸਾਈਕਲ ਦੇ ਹੋਏ ਟੋਟੇ
ਮੋਟਰਸਾਈਕਲ ਸਵਾਰ ਦੀ ਮੌਤ , ਪਿੱਛੇ ਬੈਠੀ ਔਰਤ ਅਤੇ ਬੱਚੀ ਜਖਮੀ
ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ
ਕਲਾਨੌਰ ਰੋਡ ਪਿੰਡ ਸਲੇਮਪੁਰ ਅੱਡੇ ਤੇ ਇੱਕ ਭਿਆਨਕ ਸੜਕ ਦੁਰਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਅਤੇ ਬੱਚੀ ਗੰਭੀਰ ਰੂਪ ਜਖਮੀ ਹੋ ਗਏ। ਦੁਰਘਟਨਾ ਕਾਰ ਅਤੇ ਮੋਟਰਸਾਈਕਲ ਦੇ ਦਰਮਿਆਨ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ ਰਫਤਾਰ ਕਾਰ ਗੁਰਦਾਸਪੁਰ ਵਾਲੇ ਪਾਸਿਓਂ ਜਾ ਰਹੇ ਸੀ ਜਦਕਿ ਮੋਟਰਸਾਈਕਲ ਸਵਾਰ ਸੋੰਨੂ ਪੁੱਤਰ ਚਿਮਣ ਸਿੰਘ ਵਾਸੀ ਮਜਰਾਲਾ ਥਾਣਾ ਡੇਰਾ ਬਾਬਾ ਆਪਣੀ ਪਤਨੀ ਅਤੇ ਬੇਟੀ ਨਾਲ ਗੁਰਦਾਸਪੁਰ ਆ ਰਿਹਾ ਸੀ। ਜਦੋਂ ਗੁਰਦਾਸਪੁਰ ਨੇੜੇ ਪਿੰਡ ਸਲੇਮਪੁਰ ਦੇ ਅੱਡੇ ਤੇ ਪਹੁੰਚਿਆ ਤਾਂ ਤੇਜ਼ ਰਫਤਾਰ ਕਾਰ ਸਿੱਧੀ ਉਸ ਨਾਲ ਆ ਟਕਰਾਈ।

ਦੁਰਘਟਨਾ ਇੰਨੀ ਭਿਆਨਕ ਸੀ ਕਿ ਕਾਰ ਵੀ ਪਲਟ ਗਈ ਅਤੇ ਮੋਟਰਸਾਈਕਲ ਤੇ ਵੀ ਟੋਟੇ ਟੋਟੇ ਹੋ ਗਏ। ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਸੋਨੂ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਬੇਟੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨਾਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਐਂਬੂਲੈਂਸ ਰਾਹੀ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਦਕਿ ਸੋਨੂੰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਪਲਟਣ ਤੋਂ ਬਾਅਦ ਕਾਰ ਸਵਾਰ ਨੂੰ ਕੁਝ ਲੋਕਾਂ ਵੱਲੋਂ ਕਾਰ ਤੋਂ ਬਾਹਰ ਕੱਢਿਆ ਗਿਆ ਪਰ ਉਸ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਸੀ । ਮੌਕਾ ਵੇਖ ਕੇ ਉਹ ਦੁਰਘਟਨਾ ਸਥਲ ਤੋਂ ਫਰਾਰ ਹੋ ਗਿਆ। ਉੱਥੇ ਹੀ ਮੌਕੇ ਤੇ ਸਬੰਧਤ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਪਹੁੰਚ ਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੌਕੇ ਤੇ ਪਹੁੰਚੇ ਮ੍ਰਿਤਕ ਸੋਨੂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੋਨੂ ਜਿਸ ਦੀ ਉਮਰ 42 ਵਰਿਆਂ ਦੀ ਸੀ ਆਪਣੀ ਪਤਨੀ ਅਤੇ 15 ਸਾਲ ਦੀ ਬੱਚੀ ਨਾਲ ਮੋਟਰਸਾਈਕਲ ਤੇ ਗੁਰਦਾਸਪੁਰ ਵੱਲ ਨੂੰ ਆ ਰਿਹਾ ਸੀ ਤਾਂ ਉਹ ਇੱਕ ਤੇਜ਼ ਰਫਤਾਰ ਕਾਰ ਦੀ ਚਪੇਟ ਵਿੱਚ ਆ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਕਾਰ ਬਹੁਤ ਤੇਜ ਸੀ ਅਤੇ ਰੋਂਗ ਸਾਈਡ ਤੋਂ ਆ ਕੇ ਸੋਨੂ ਦੇ ਮੋਟਰਸਾਈਕਲ ਵਿੱਚ ਟੱਕਰ ਮਾਰੀ ਸੀ। ਸੋਨੂ ਦੀ ਮੌਕੇ ਤੇ ਇਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜਖਮੀ ਹੈ ਅਤੇ ਉਸਦੀ ਬੇਟੀ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਹਨ।

ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਇਹ ਐਸ ਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੋਟੀ ਵੇਲੇ ਇਕ ਚਮਚਾ ਏਸ ਚੱਟਣੀ ਦਾ ਖਾਓ 100 ਬਿਮਾਰੀਆਂ ਤੋਂ ਨਿਜਾਤ ਪਾਓ

htvteam

ਪੰਜਾਬ ਦੇ ਮੁਲਾਜ਼ਮਾਂ ਲਈ ਖੁਸ਼ਖਬਰੀ, ਮੋਦੀ ਸਰਕਾਰ ਦੇ ਇਸ ਕੰਮ ਨਾਲ ਪੰਜਾਬ ਸਰਕਾਰ ਨੂੰ ਮਿਲੀ ਰਾਹਤ

Htv Punjabi

ਜੇਕਰ ਪੇਟ ਲੀਵਰ ਤੋਂ ਹੋਗੇ ਤੰਗ ਤਾਂ ਇਸ ਵੈਦ ਤੋਂ ਸਿੱਖ ਲਓ ਪੀਟੀ ਵਾਲਾ ਢੰਗ

htvteam

Leave a Comment