ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਸੀਸੀਟੀਵੀ ਵੀਡੀਓ ‘ਤੇ ਜ਼ਰਾ ਗੌਰ ਫ਼ੁਰਮਾਓ | ਇਸ ਵਿਚ ਦੋ ਨੌਜਵਾਨ ਘੂਕ ਸੁੱਤੇ ਨਜ਼ਰ ਆ ਰਹੇ ਨੇ ਅਤੇ ਇੱਕ ਨੌਜਵਾਨ ਗਾਣੇ ਦੀ ਤਾਲ ‘ਤੇ ਖ਼ੂਬ ਮਸਤ ਹੋ ਕੇ ਡਾਂਸ ਕਰ ਰਿਹਾ ਹੈ | ਅਸਲ ‘ਚ ਇਹ ਨੌਜਵਾਨ ਕਿਸੇ ਪਾਰਟੀ ‘ਚ ਪੈੱਗ ਲਗਾ ਕੇ ਨਹੀਂ ਸੁੱਤੇ ਬਲਕਿ ਇਹ ਇਸ ਦੁਕਾਨ ਵਾਲੇ ਨੇ ਤੇ ਮਸਤੀ ਨਾਲ ਬੇਫਿਕਰ ਹੋ ਕੇ ਭੰਗੜਾ ਪਾ ਰਿਹਾ ਨੌਜਵਾਨ ਹੋਰ ਕੋਈ ਨਹੀਂ ਬਲਕਿ ਇੱਕ ਚੋਰ ਹੈ |
ਇਹ ਹੈਰਾਨ ਕਰਨ ਵਾਲਾ ਮੰਦਭਾਗਾ ਪਰ ਹਾਸੋਹੀਣਾ ਕਾਰਾ ਹੋਇਆ ਹੈ ਜਲੰਧਰ ਦੇ ਦਸ਼ਮੇਸ਼ ਨਗਰ ਇਲਾਕੇ ‘ਚ | ਜਿੱਥੇ ਸਰਤਾਜ ਨਾਂ ਦੇ ਨੌਜਵਾਨ ਦੀ ਨਾਈ ਦੀ ਦੁਕਾਨ ਹੈ | ਇਥੇ ਚੋਰ ਨੇ ਨੱਚ ਨੱਚ ਕੇ ਕਿਵੇਂ ਚੋਰੀ ਕੀਤੀ ਸੁਣੋ ਸਰਤਾਜ ਦੀ ਹੀ ਜ਼ੁਬਾਨੀ |
previous post