Htv Punjabi
Punjab Video

ਅੰਤਿਮ ਅਰਦਾਸ ਵੇਲੇ ਮੂਸੇਵਾਲਾ ਦੇ ਮਾਪਿਆਂ ਨੇ ਦੱਸੀਆਂ ਹੈਰਾਨ ਕਰਨ ਵਾਲੀਆਂ ਗੱਲਾਂ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ‌ਦੀ ਅੰਤਿਮ ਅਰਦਾਸ ਲਈ ਅੱਜ ਮਾਨਸਾ ਵਿਖੇ ਆਧੁਨਿਕ ਅਨਾਜ ਮੰਡੀ ਵਿੱਚ ਕੀਰਤਨ ਹੋਇਆ ਹੈ | ਹਜ਼ਾਰਾਂ ਲੋਕ ਸਵੇਰ ਤੋਂ ਹੀ ਪੁੱਜਣੇ ਸ਼ੁਰੂ ਹੋ ਚੁੱਕੇ ਸਨ। ਭੋਗ ਦੀ ਸਮਾਪਤੀ ’ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਾਰੇ ਪਹੁੰਚੇ ਹੋਏ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦਸਤਾਰਾਂ ਸਜਾਉਣ ਤੇ ਨਸ਼ਿਆਂ ਤੋਂ ਦੂਰ ਰਹਿਣ ਕਿਉਂ ਕਿ ਇਹੀ ਉਨ੍ਹਾਂ ਦੇ ਪੁੱਤ ਦਾ ਸੁਨੇਹਾ ਸੀ। ਇਸ ਮੌਕੇ ਮਰਹੂਮ ਗਾਇਕ ਦੀ ਮਾਂ ਨੇ ਕਿਹਾ ਕਿ ਐਨੇ ਵੱਡੇ ਇਕੱਠ ਨੇ ਉਨ੍ਹਾਂ ਦੇ ਦੁੱਖ ਨੂੰ ਘਟਾ ਦਿੱਤਾ ਹੈ ਤੇ ਦੂਰੋਂ ਦੂਰੋਂ ਆਏ ਲੋਕਾਂ ਦਾ ਉਨ੍ਹਾਂ ਪੁੱਤ ਪ੍ਰਤੀ ਪਿਆਰ ਤੇ ਸਨਮਾਨ ਉਹ ਕਦੇ ਨਹੀਂ ਭੁੱਲਣਗੇ।
ਇਸ ਮੌਕੇ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਹ ਫਾਇਰ ਮਹਿਕਮੇ ‘ਚ ਨੌਕਰੀ ਕਰਦੇ ਸਨ | ਬਸ ਵਗੈਰਾਹ ਦਾ ਸਾਧਨ ਨਾ ਹੋਣ ਕਾਰਨ ਸਵੇਰੇ ਰੋਜ਼ਾਨਾ ਉਹ ਸ਼ੁੱਭਦੀਪ ਨੂੰ ਸਕੂਟਰ ਤੇ ਸਕੂਲ ਛੱਡਣ ਜਾਂਦੇ ਸਨ | ਇੱਕ ਦਿਨ ਕੀਤੇ ਅੱਗ ਲੱਗਣ ਕਾਰਨ ਉਹ ਲੇਟ ਹੋ ਅਗੇ | ਉਸ ਦਿਨ ਤੋਂ 2 ਜਮਾਤ ਤੋਂ ਲੈ 12 ਤੱਕ ਸ਼ੁੱਭਦੀਪ ਸਾਈਕਲ ਤੇ 24 ਕਿੱਲੋਮੀਟਰ ਦੂਰ ਸਕੂਲ ਜਾਂਦਾ ਤੇ 24 ਕਿੱਲੋਮੀਟਰ ਦੂਰ ਟਿਊਸ਼ਨ ਪੜ੍ਹਨ | ਬੁਲੰਦੀਆਂ ਤੇ ਪਹੁੰਚਣ ਤੋਂ ਬਾਅਦ ਵੀ ਸ਼ੁੱਭਦੀਪ ਨੇ ਕਦੇ ਆਪਣੀ ਜੇਬ ‘ਚ ਪਰਸ ਨਹੀਂ ਸੀ ਰੱਖਿਆ ਉਹ ਹਮੇਸ਼ਾ ਮੈਥੋਂ ਪੈਸੇ ਲੈ ਕੇ ਜਾਂਦਾ | ਘਰੋਂ ਨਿਕਲਣ ਲੱਗੀਆਂ ਹਮੇਸ਼ਾਂ ਪੈਰੀਂ ਹੱਥ ਲਗਾ ਕੇ ਨਿਕਲਦਾ |
29 ਮਈ ਨੂੰ ਵੀ ਉਸਦੇ ਪਿਤਾ ਨੇ ਉਸ ਨਾਲ ਜਾਣਾ ਸੀ ਪਰ ਖੇਤਾਂ ‘ਚੋਂ ਕੰਮ ਕਰ ਵਾਪਿਸ ਪਰਤੇ ਪਿਤਾ ਨੂੰ ਸ਼ੁੱਭਦੀਪ ਨੇ ਮਨ ਕਰ ਮਾਸੀ ਕੋਲੋਂ ਬਸ ਜੂਸ ਪੀ ਕੇ ਵਾਪਿਸ ਆਉਣ ਦੀ ਗੱਲ ਕੀਤੀ |
ਖੇਤਾਂ ‘ਚ ਜਿੱਥੇ ਮੂਸੇਵਾਲਾ ਦਾ ਸਸਕਾਰ ਹੋਇਆ ਸੀ ਓਥੇ ਕੁੱਝ ਲੋਕਾਂ ਨੇ ਪੈਸੇ ਰੱਖ ਸ਼ਰਧਾਂਜਲੀ ਦੇਣੀ ਸ਼ੁਰੂ ਕਰ ਦਿੱਤੀ ਪਰ ਕੁੱਝ ਲੋਕ ਪੈਸੇ ਚੁੱਕ ਕੇ ਲੈ ਜਾਂ ਲੱਗੇ | ਸ਼ੁਭ ਦੀਪ ਦੀ ਮਾਤਾ ਨੇ ਹਰ
ਨੌਜਵਾਨ ਨੂੰ ਇੱਕ ਇਕ ਰੁੱਖ ਲਗਾਉਣ ਦਾ ਸੱਦਾ ਦਿੱਤਾ ਅਤੇ ਇਸਨੂੰ ਹੀ ਸੱਚੀ ਸ਼ਰਧਾਂਜਲੀ ਦੱਸੀ |
ਹਕ਼ੀਕ਼ਤ ਟੀਵੀ ਪੰਜਾਬੀ ਲਈ ਤੋਂ ਦੀ ਰਿਪੋਰਟ |

Related posts

ਪਹਾੜੀ ਵੈਦ ਨੇ ਪਾਣੀ ਨਾਲ ਬਣਾਇਆ ਕਰਾਮਾਤੀ ਫਾਰਮੂਲਾ; ਦੇਖੋ ਵੀਡੀਓ

htvteam

ਬੇਅੰਤ ਸਿੰਘ ਦੇ ਪੋਤੇ ਨੇ, ਨਗਰ ਕੌਂਸਰ ਅਧਿਕਾਰੀ ਕੀਤੇ ਹਾਲੋਂ-ਬੇਹਾਲ, ਦੇਖਕੇ ਖੰਨੇ ਵਾਲੇ ਹੋ ਗਏ ਨਿਹਾਲ, ਵਿਰੋਧੀਆਂ ਨੇ ਪੁੱਟ ਲਏ ਆਪਣੇ…

Htv Punjabi

Canada ਦੀ PR ਤੋਂ ਕੁੱਝ ਦਿਨ ਪਹਿਲਾਂ ਹੀ ਵਾਪਰਿਆ ਖ਼ੌਫ਼ਨਾਕ ਭਾਣਾ; ਚੰਗੇ ਭਵਿੱਖ ਲਈ ਮਾਪਿਆਂ ਨੇ ਭੇਜਿਆ ਇਕੱਲਾ ਪੁੱਤ

htvteam