Htv Punjabi
corona news India Punjab

ਮਿਸ਼ਨ ਫਤਿਹ ਤਹਿਤ ਕੋਰੋਨਾ ਨੂੰ ਮਾਤ ਦੇਣ ਲਈ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ

ਮਿਸ਼ਨ ਫਤਿਹ ਤਹਿਤ ਕੋਰੋਨਾ ਨੂੰ ਮਾਤ ਦੇਣ ਲਈ ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਤੋਂ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਜ਼ਿਲ੍ਹੇ ਵਿੱਚ ਪਹਿਲੀ ਵੈਕਸੀਨ ਐਸ ਐਮ ਓ ਫਤਹਿਗੜ੍ਹ ਸਾਹਿਬ ਡਾ ਕੁਲਦੀਪ ਸਿੰਘ ਨੂੰ ਦਿੱਤੀ ਗਈ।
ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਸਿਵਲ ਸਰਜਨ ਬਲਜੀਤ ਕੌਰ, ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਸਬੰਧੀ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈਆਂ ਸਨ,ਤਿਆਰੀਆਂ ਤਹਿਤ ਜ਼ਿਲ੍ਹੇ ਵਿੱਚ ਵੈਕਸੀਨੇਸ਼ਨ ਸਬੰਧੀ ਤਿੰਨ ਡਰਾਈ ਰਨ ਕੀਤੇ ਗਏ ਸਨ।

ਅੱਜ ਵੈਕਸਨੀਨੇਸ਼ਨ ਦੇ ਪਹਿਲੇ ਫੇਜ਼ ਤਹਿਤ ਜ਼ਿਲ੍ਹੇ ਵਿੱਚ ਪੰਜ ਥਾਵਾਂ ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ, ਸਬ-ਡਵੀਜ਼ਨ ਹਸਪਤਾਲ ਮੰਡੀ ਗੋਬਿੰਦਗੜ੍ਹ, ਕਮਿਊਨਿਟੀ ਹੈਲਥ ਸੈਂਟਰ ਚਨਾਰਥਲ ਕਲਾਂ, ਇੰਡਸ ਹਸਪਤਾਲ ਅਤੇ ਕਮਿਊਨਟੀ ਹੈਲਥ ਸੈਂਟਰ ਖਮਾਣੋਂ ਵਿਖੇ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਉਪਰੰਤ ਇਨ੍ਹਾਂ ਪੰਜ ਥਾਵਾਂ ਦੇ ਨਾਲ ਨਾਲ ਕਮਿਊਨਟੀ ਹੈਲਥ ਸੈਂਟਰ ਅਮਲੋਹ, ਖੇੜਾ ਤੇ ਬਸੀ ਪਠਾਣਾਂ ਅਤੇ ਦੇਸ਼ ਭਗਤ ਹਸਪਤਾਲ, ਮੰਡੀ ਗੋਬਿੰਦਗੜ੍ਹ ਵਿਖੇ ਵੀ ਵੈਕਸੀਨੇਸ਼ਨ ਹੋਵੇਗੀ।

Related posts

ਆਪ MLA ਦੀ ਪਤਨੀ ਦੀ ਫੇਸਬੁੱਕ ਤੇ ਆਹ ਕਿਵੇਂ ਦੀਆਂ ਵੀਡੀਓ ਚੱਲ ਰਹੀਆਂ ਨੇ

htvteam

ਅੱਧੀ ਰਾਤ ਆਲੀਸ਼ਾਨ ਕੋਠੀ ਅੰਦਰ ਕਰਦੇ ਰਹੇ ਓਹੀ ਕੰਮ

htvteam

ਆਹ ਦੇਖੋ ਪੁਲਿਸੀਆਂ ਸਾਹਮਣੇ ਹੀ ਹੋਏ ਥੱਪੜੋ-ਥੱਪੜੀ; ਥਾਣਾ ਬਣਿਆ ਜੰਗ ਦਾ ਮੈਦਾਨ

htvteam