Htv Punjabi
Punjab Religion Video

ਮੁਸਲਿਮ ਭਰਾ ਨੇ ਕੀਤਾ ਹਿੰਦੂਆਂ ਲਈ ਅਜਿਹਾ ਕੰਮ

– ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਅਤੇ ਮੁਹੰਮਦ ਇਮਰਾਨ ਹੈਪੀ ਦਾ ਸਨਾਤਨ ਧਰਮ ਸਭਾ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ

ਪੰਜਾਬ ਵਿੱਚ ਇੱਕ ਵਾਰ ਫਿਰ ਭਾਈਚਾਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਲ੍ਹਾ ਮੋਹਾਲੀ ਦੇ ਝਾਂਮਪੁਰ ਇਲਾਕੇ ਵਿੱਚ ਅੱਜ ਇੱਕ ਮੁਸਲਮਾਨ ਭਰਾ ਵੱਲੋਂ ਆਪਣੇ ਹਿੰਦੂ ਭਰਾਵਾਂ ਨੂੰ ਉਹਨਾਂ ਦਾ ਧਰਮ ਸਥਾਨ ਸਨਾਤਨ ਧਰਮ ਮੰਦਿਰ ਬਣਾਉਣ ਦੇ ਲਈ ਆਪਣੀ ਜਮੀਨ ਦਾਨ ਦਿੱਤੀ ਹੈ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਸ਼ਾਮਿਲ ਹੋਏ। ਇਸ ਮੌਕੇ ਮੁਹੰਮਦ ਇਮਰਾਨ ਹੈਪੀ ਨੇ ਦੱਸਿਆ ਕਿ ਝਾਂਮਪੁਰ ਦੇ ਵਸਨੀਕ ਹਿੰਦੂ ਭਾਈਚਾਰੇ ਦੇ ਕੋਲ ਆਪਣਾ ਧਾਰਮਿਕ ਸਥਾਨ ਬਣਾਉਣ ਦੇ ਲਈ ਕੋਈ ਜਗ੍ਹਾ ਨਹੀਂ ਸੀ ਉਹਨਾਂ ਦੱਸਿਆ ਕਿ ਜਦ ਮੇਰੇ ਹਿੰਦੂ ਭਰਾਵਾਂ ਨੇ ਮੈਨੂੰ ਆਪਣੀ ਇਹ ਪਰੇਸ਼ਾਨੀ ਦੱਸੀ ਤਾਂ ਮੈਂ ਆਪਣੇ ਸਰਪ੍ਰਸਤ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨਾਲ ਸੰਪਰਕ ਕੀਤਾ ਅਤੇ ਉਹਨਾਂ ਤੋਂ ਪੁੱਛਿਆ ਕੀ ਅਸੀਂ ਆਪਣੇ ਹਿੰਦੂ ਭਰਾਵਾਂ ਨੂੰ ਧਰਮ ਸਥਾਨ ਬਣਾਉਣ ਦੇ ਲਈ ਮੰਦਰ ਨੂੰ ਜਗ੍ਹਾ ਦੇ ਸਕਦੇ ਹਾਂ ਤਾਂ ਸ਼ਾਹੀ ਇਮਾਮ ਜੀ ਨੇ ਸਾਫ ਸੁਨੇਹਾ ਦਿੱਤਾ ਕੀ ਹਾਂ ਕਿਉਂ ਨਹੀਂ ਜਦ ਇਸਲਾਮੀ ਦੇਸ਼ਾਂ ਵਿੱਚ ਉਥੇ ਰਹਿਣ ਵਾਲੇ ਗੈਰ ਮੁਸਲਮਾਨਾਂ ਦੇ ਜਜ਼ਬਾਤਾਂ ਨੂੰ ਦੇਖਦੇ ਹੋਏ ਉਹਨਾਂ ਦੇ ਲਈ ਧਰਮ ਸਥਾਨ ਬਣਾਏ ਜਾ ਸਕਦੇ ਹਨ ਤੇ ਇੱਥੇ ਕਿਉਂ ਨਹੀਂ।

ਮੁਹੰਮਦ ਇਮਰਾਨ ਹੈਪੀ ਨੇ ਕਿਹਾ ਕਿ ਮੈਂ ਆਪਣੀ ਜਾਤੀ ਜਮੀਨ ਚੋਂ 325 ਗਜ ਜਿਸ ਦੀ ਕੀਮਤ 80 ਲੱਖ ਰੁਪਏ ਹੈ ਉਹ ਅੱਜ ਸਨਾਤਨ ਧਰਮ ਸਭਾ ਝਾਂਮਪੁਰ ਦੇ ਹਵਾਲੇ ਕਰ ਦਿੱਤੀ ਹੈ ਇਸ ਮੌਕੇ ਤੇ ਪੰਡਿਤ ਰਾਜਾ ਰਾਮ ਤੇ ਝਾਂਮਪੁਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਰੂਬੀ ਸਿੱਧੂ ਸਨਾਤਨ ਧਰਮ ਸਭਾ ਦੇ ਵੱਲੋਂ ਸ਼ਾਹੀ ਇਮਾਮ ਸਾਹਿਬ ਅਤੇ ਮੁਹੰਮਦ ਇਮਰਾਨ ਹੈਪੀ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸਭਾ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਫਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਦੋ ਹਿੰਦੂ ਭਰਾਵਾਂ ਨੇ ਅਤੇ ਇੱਕ ਸਿੱਖ ਬਜ਼ੁਰਗ ਮਾਤਾ ਜੀ ਨੇ ਸਾਨੂੰ ਮਸਜਿਦ ਬਣਾਉਣ ਦੇ ਲਈ ਜਗ੍ਹਾ ਦਿੱਤੀ ਸੀ ਅਤੇ ਅੱਜ ਮੁਸਲਮਾਨਾਂ ਨੇ ਆਪਣੇ ਹਿੰਦੂ ਭਰਾਵਾਂ ਨੂੰ ਮੰਦਿਰ ਬਣਾਉਣ ਦੇ ਲਈ ਜਗ੍ਹਾ ਤੋਹਫੇ ਵਿੱਚ ਦਿੱਤੀ ਹੈ ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਦੀ ਵਿਸ਼ੇਸ਼ਤਾ ਅਨੇਕਤਾ ਵਿੱਚ ਏਕਤਾ ਦੀ ਹੈ ਇਸ ਨੂੰ ਕੋਈ ਤਾਕਤ ਤੋੜ ਨਹੀਂ ਸਕਦੀ।

ਉਹਨਾਂ ਕਿਹਾ ਕਿ ਸਾਡੀ ਇਬਾਦਤ ਤਾਂ ਦਾ ਤਰੀਕਾ ਆਪਣਾ ਆਪਣਾ ਹੈ ਲੇਕਿਨ ਸਮਾਜਿਕ ਵਿਵਸਥਾ ਵਿੱਚ ਅਸੀਂ ਸਭ ਭਾਰਤੀ ਇੱਕ ਦੂਸਰੇ ਦੇ ਭਾਈ ਭੈਣ ਹਾਂ ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸਲੱਲਾਹੁ ਅਲੈਹੀ ਵਸੱਲਮ ਨੇ ਮੁਸਲਮਾਨਾਂ ਨੂੰ ਸਾਫ ਸੁਨੇਹਾ ਦਿੱਤਾ ਕਿ ਜਿੱਥੇ ਵੀ ਜਾਓ ਜਿੱਥੇ ਵੀ ਰਹੋ ਉਸ ਇਲਾਕੇ ਦੇ ਧਾਰਮਿਕ ਸਥਾਨਾਂ ਦਾ ਅਤੇ ਸਾਰੇ ਗੈਰ ਮੁਸਲਮਾਨ ਨਾਲ ਉਹਨਾਂ ਦੀਆਂ ਧੀਆਂ ਭੈਣਾਂ ਦਾ ਵੱਡੇ ਛੋਟੇ ਦਾ ਹਮੇਸ਼ਾ ਸਨਮਾਨ ਕਰਨਾ ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਤੇ ਮਾਨ ਹੈ ਕਿ ਅਸੀਂ ਆਪਣੇ ਨਬੀ ਹਜਰਤ ਮੁਹੰਮਦ ਸਲੱਲਾਹੁ ਅਲੈਹਿ ਵਸੱਲਮ ਦੀਆਂ ਸਿੱਖਿਆਵਾਂ ਤੇ ਚਲਦੇ ਹੋਏ ਪੰਜਾਬ ਦੇ ਵਿੱਚ ਸਮਾਜਿਕ ਵਿਵਸਥਾ ਨੂੰ ਮਜਬੂਤ ਬਣਾਉਣ ਦੇ ਲਈ ਅੱਗੇ ਵਧ ਰਹੇ ਹਾਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

8ਵੀਂ ਫੇਲ੍ਹ ਬੰਦਾ ਚਲਾ ਰਿਹਾ ਸੀ ਨੋਟ ਬਣਾਉਣ ਵਾਲੀ ‘ਫੈਕਟਰੀ

htvteam

ਜੇ ਵਿਦਿਆਰਥੀ ਕਰਨਗੇ ਛੁੱਟੀਆਂ ਤਾਂ ਸੀਬੀਐਸਈ ਬੋਰਡ ਨੂੰ ਮਿਲਣਗੇ ਪੈਸੇ, ਦੇਖੋ ਕਿਵੇਂ

Htv Punjabi

ਆਹ ਦੇਖ ਲਓ ਜਿੱਤੇ ਹੋਏ ਉਮੀਦਵਾਰ ਨੇ ਕੀ ਕਰਤਾ ?

htvteam

Leave a Comment