ਪਿਆਰ ਵਾਲੇ ਪਲਾਂ ‘ਚ ਇੱਕ ਦੂਜੇ ਦਾ ਹੱਥ ਫੜ ਮਿੱਠੀਆਂ ਮਿੱਠੀਆਂ ਗੱਲਾਂ ਕਰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਇੱਕ ਪਾਰਕ ‘ਚ ਬੈਠਾ ਇਹ ਖੂਬਸੂਰਤ ਜੋੜਾ | ਓਹੀ ਜੋੜਾ ਜਿਸ ਵਿਚਾਲੇ ਪੂਰੇ 11 ਮਹੀਨੇ ਝਗੜਾ ਚਲਦਾ ਰਿਹਾ, ਥਾਣੇ ਕਚਿਹਰੀਆਂ ਵੀ ਹੋਈਆਂ ਤੇ ਇੱਕ ਦੂਜੇ ਤੇ ਦੋਸ਼ਾਂ ਦੀ ਬਾਛੜ ਵੀ | ਜਿਸਦਾ ਜਿੰਮੇਵਾਰ ਇਹ ਨੌਜਵਾਨ ਆਪਣੀ ਭੈਣ ਯਾਨੀ ਭੂਆ ਦੀ ਕੁੜੀ ਨੂੰ ਠਹਿਰਾ ਰਿਹਾ ਹੈ | ਜੋ ਸ਼ਰਾਬ ਪੀ ਉਲਟਾ ਸਿੱਧਾ ਕਰਦੀ ਸੀ | ਪਰ ਹੁਣ ਇਹ ਜੋੜਾ ਬੇਹੱਦ ਖੁਸ਼ ਹੈ ਕਿਓਂਕਿ ਮੁਹੱਬਤ ਦੀ ਇੱਕ ਅਨੋਖੀ ਇਬਾਰਤ ਜੋ ਲਿਖਣ ਜਾ ਰਿਹਾ ਹੈ |
ਪਰ ਰੁਕੋ ਇੱਕ ਗੱਲ ਤਾਂ ਅਸੀਂ ਦੱਸਣੋ ਭੁੱਲ ਗਏ ਅਸਲ ‘ਚ ਇਹ ਦੋਵੇਂ ਓਹੀ ਨੌਜਵਾਨ ਨੇ ਜਿਹਨਾਂ ‘ਚੋਂ ਇੱਕ ਨੇ ਪਿਆਰ ਦੀ ਖਾਤਰ ਆਪਣਾ ਜੈਂਡਰ ਤਬਦੀਲ ਕਰਵਾਇਆ ਲਿਆ ਤੇ ਖੇਤੀ ਬਾੜੀ ਕਰਨ ਵਾਲੇ ਪਰਿਵਾਰ ਦੇ ਗੱਭਰੂ ਤੋਂ ਬਣ ਗਿਆ ਰੀਆ ਜੱਟੀ |