Htv Punjabi
Pakistan Punjab

ਮੁੱਖ ਮੰਤਰੀ ਚੰਨੀ ਕੱਲ੍ਹ 10 ਮੰਤਰੀਆਂ ਨਾਲ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣਗੇ

ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਭਲਕੇ ਤੋਂ ਪੰਜਾਬ ਸਰਕਾਰ ਦਾ ਪਾਕਿਸਤਾਨ ਦੌਰਾ ਸ਼ੁਰੂ ਹੋਵੇਗਾ। ਕੱਲ ਯਾਨੀ 18 ਨਵੰਬਰ ਨੂੰ ਪਹਿਲੇ ਦਿਨ ਮੁੱਖ ਮੰਤਰੀ ਚਰਨਜੀਤ ਚੰਨੀ ਕਰਤਾਰਪੁਰ ਜਾਣਗੇ। ਉਨ੍ਹਾਂ ਦੇ ਨਾਲ 10 ਮੰਤਰੀ ਅਤੇ ਕੁਝ ਵਿਧਾਇਕ ਵੀ ਹੋਣਗੇ। ਅਗਲੇ ਦਿਨ ਭਾਵ 19 ਨਵੰਬਰ ਨੂੰ ਪੰਜਾਬ ਸਰਕਾਰ ਦੇ 6 ਮੰਤਰੀ ਬਾਕੀ ਕਾਂਗਰਸੀ ਵਿਧਾਇਕਾਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ।

ਸਰਕਾਰ ਨੇ ਮੰਗਲਵਾਰ ਸ਼ਾਮ ਨੂੰ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਇਹ ਪ੍ਰੋਗਰਾਮ ਤੈਅ ਕੀਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਪਾਕਿਸਤਾਨ ਜਾ ਸਕਦੇ ਹਨ। ਹਾਲਾਂਕਿ ਉਹ ਸਰਕਾਰ ਨਾਲ ਜਾਣਗੇ ਜਾਂ ਇਕੱਲੇ, ਇਹ ਸਪੱਸ਼ਟ ਨਹੀਂ ਹੈ। ਸਿੱਧੂ ਨੇ ਯਕੀਨੀ ਤੌਰ ‘ਤੇ ਕਿਹਾ ਕਿ ਉਹ ਸ਼ਰਧਾਲੂ ਦੇ ਤੌਰ ‘ਤੇ ਰਜਿਸਟਰ ਕਰਾਉਣਗੇ, ਜੇਕਰ ਉਨ੍ਹਾਂ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਹ ਜ਼ਰੂਰ ਜਾਣਗੇ।

Related posts

ਮੀਟਰ ਲਗਾਉਣ ਗਿਆ ਜੇ.ਈ. ਚੜ੍ਹਿਆ ਜਨਾਨੀਆਂ ਦੇ ਧੱਕੇ; ਦੇਖੋ ਵੀਡੀਓ

htvteam

ਦੀਵਾਲੀ ਤੋਂ ਐਨ ਪਹਿਲਾਂ ਬੁਝੇ ਘਰ ਦੇ ਦੀਵੇ? ਅੰਤਾਂ ਦਾ ਕਹਿਰ

htvteam

ਗ੍ਰੰਥੀ ਨੂੰ ਕੁੱਟਣ ਵਾਲੇ ਮਾਮਲੇ ਚ ਨਵਾਂ ਮੋੜ

htvteam