ਇੱਕ ਪਹਿਲਾਂ ਹੀ ਕੜਾਕੇ ਦੀ ਗਰਮੀ ਤੇ ਦੂਜਾ ਪੁਲਿਸ ਪ੍ਰਸ਼ਾਸਨ ਦੇ ਡੰਡੇ ਨੇ ਲਿਆਤੀਆਂ ਹੋਰ ਵੀ ਤਰੇਲੀਆਂ,,, ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸਦੇ ਵਿੱਚ ਲੇਡੀ ਪੁਲਿਸ ਵੱਲੋਂ ਡੰਡੇ ਲਗਾ ਕੇ ਬੀਬੀਆਂ ਨੂੰ ਰੋਕਿਆ ਜਾ ਰਿਹਾ ਤ੍ਵ ਦੂਸਰੇ ਪਾਸੇ ਨੌਜਵਾਨਾਂ ਨੂੰ ਬੈਰੀਕੇਟ ਲਗਾਕੇ ਰੋਕਿਆ ਜਾ ਰਿਹਾ ਪਰ ਇਹ ਨੌਜਵਾਨ ਵੈਰੀਕੇਟ ਤੋੜ ਕੇ ਅੱਗੇ ਲੰਘ ਜਾਂਦੇ ਨੇ ਜਿਸ ਦੌਰਾਨ ਮੁਲਾਜ਼ਮਾਂ ਦੇ ਨਾਲ ਖਿੱਚ ਧੂ ਹੁੰਦੀ ਆ,, ਇਹ ਹੈ ਫੈਕਲਟੀ ਜਥੇਬੰਦੀ,, ਜਿਨਾਂ ਨੂੰ ਸੀਐਮ ਕੋਠੀ ਦੇ ਬਾਹਰ ਧਰਨਾ ਲਗਾਉਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਪੁਲਿਸ ਮੁਲਾਜ਼ਮਾਂ ਨੇ ਗਰਮੀ ਚ ਇਹਨਾਂ ਦੇ ਵੱਟ ਕੱਢ ਦਿੱਤੇ,,,,,,
ਪਸੀਨੋ ਪਸੀਨੀ ਹੋਏ ਗੈਸਟ ਫੈਕਲਟੀ ਜਥੇਬੰਦੀ ਵਲੋਂ ਧਰਨਾ ਦਿੱਤਾ ਗਿਆ ਅਤੇ ਜੋਰਕਾਰ ਸਰਕਾਰ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਧਰਨਾਕਾਰੀਆਂ ਨੇ ਦੱਸਿਆ ਕਿ ਅਸੀਂ ਯੂਨੀਵਰਸਿਟੀ ਵਿਚ ਬਹੁਤ ਘੱਟ ਤਨਖਾਹਾਂ ਤੇ ਕੱਚੇ ਮੁਲਾਜਮਾਂ ਵਜੋਂ ਕੰਮ ਕਰਦੇ ਹਾਂ। ਸਾਨੂੰ ਪੱਕਾ ਕਰਨ ਦੀ ਵਜਾਏ ਹਟਾਇਆ ਜਾ ਰਿਹਾ ਹੈ ਅਤੇ ਨਵੇਂ ਸਿਰੇ ਤੋਂ ਮੁਲਾਜਮਾਂ ਦੀ ਭਰਤੀ ਦੀ ਵਿਊਤ ਬਣਾਈ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਅਸੀਂ ਟੈਸਟਾਂ ਅਤੇ ਇੰਟਰਵਿਊ ਦੇ ਕੇ ਭਰਤੀ ਹੋਏ ਹਾਂ। ਤੀਜੇ ਦਿਨ ਘਰ ਘਰ ਨੌਕਰੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਸਰਕਾਰ ਦੱਸੇ ਕਿਸਨੂੰ ਨੌਕਰੀ ਦਿੱਤੀ ਹੈ। ਪੰਜਾਬ ਦੇ ਲੋਕ ਜੁਝਾਰੂ ਲੋਕ ਹਨ, ਜਾਣ ਬੁੱਝ ਕੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਮੁਲਾਜਮਾਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਲੜਨਾਂ ਜਾਣਦੇ ਹਨ। 7,8 ਸਾਲਾਂ ਤੋਂ ਕਾਲਜਾਂ ਅਤੇ ਪੰਜਾਬੀ ਯੂਨੀਵਰਸਿਟੀ ਵਿਚ ਕੰਮ ਕਰਦੇ ਹਾਂ, ਸਾਨੂੰ ਮੈਰਿਟ ਦੇ ਆਧਾਰ ਤੇ ਰੱਖਿਆ ਗਿਆ ਸੀ। ਪਹਿਲਾਂ ਯੂਨੀਵਰਸਿਟੀ ਵਿਚ ਵੀ ਧਰਨਾ ਲਗਾਇਆ ਗਿਆ। ਦੁਬਾਰਾ ਇੰਟਰਵਿਊ ਦੇ ਵਿਰੁੱਧ ਸਾਡੇ 48 ਸਾਥੀਆਂ ਨੇ ਅਦਾਲਤ ਤੋਂ ਸਟੇਅ ਵੀ ਲਿਆਂਦੀ ਹੈ। ਅਦਾਲਤ ਨੇ ਉਹਨਾਂ 48 ਮੁਲਾਜਮਾਂ ਦੀ ਇੰਟਰਵਿਊ ਤੇ ਰੋਕ ਲਗਾ ਦਿੱਤੀ ਜਾਵੇ।
ਬੇਸ਼ੱਕ ਆਪ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਅਨੇਕਾਂ ਵਾਅਦੇ ਕੀਤੇ ਸੀ ਤੇ ਇਹ ਵੀ ਦਾਅਵਾ ਠੋਕਿਆ ਸੀ ਕਿ ਉਨਾਂ ਦੀ ਸਰਕਾਰ ਬਣ ਤੇ ਕਿਸੇ ਨੂੰ ਧਰਨਾ ਨਹੀਂ ਲਗਾਉਣ ਦਿੱਤਾ ਜਾਵੇਗਾ। ਬਿਨਾਂ ਧਰਨਿਆਂ ਤੋਂ ਹੀ ਉਹਨਾਂ ਦੇ ਮਸਲੇ ਹੱਲ ਹੋਣਗੇ। ਪਰ ਇਹ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੇ ਨੇ ਤਾਂ ਕਿੱਥੇ ਗਏ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਦੇ ਇਹ ਵੱਡੇ ਵੱਡੇ ਦਾਅਵੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
