ਲੁਧਿਆਣਾ ਦੇ ਦਮੋਰੀਆ ਪੁੱਲ ਨੇੜੇ ਤੇਜ਼ ਰਫਤਾਰ ਕਾਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ
ਲੋਕਾਂ ਦੇ ਦੱਸਣ ਮੁਤਾਬਕ ਕਾਰ ਚਾਲਕ 55 ਸਾਲਾ ਬਜ਼ੁਰਗ
ਸੀਸੀਟੀਵੀ ਚ ਕੈਦ ਹੋਈ ਘਟਨਾ, ਜਾਨੀ ਨੁਕਸਾਨ ਤੋਂ ਰਿਹਾ ਬਚਾਵ
ਲੁਧਿਆਣਾ ਦੇ ਦਮੂਰੀਆ ਪੁੱਲ ਨਜ਼ਦੀਕ ਕਪੂਰ ਹਸਪਤਾਲ ਵਾਲੀ ਰੋਡ ਤੇ ਇੱਕ ਤੇਜ਼ ਰਫਤਾਰ ਗੱਡੀ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਉਧਰ ਗੱਡੀ ਚਾਲਕ ਨੇ ਮੋੜ ਕੱਟਦੇ ਸਮੇਂ ਜਿੱਥੇ ਕਈ ਵਾਹਨਾਂ ਨੂੰ ਟੱਕਰ ਮਾਰੀ ਤਾਂ ਉੱਥੇ ਹੀ ਇੱਕ ਘਰ ਦੇ ਨਾਲ ਇਹ ਗੱਡੀ ਜਾ ਟਕਰਾਈ ਜਿਸ ਕਾਰਨ ਲੋਕਾਂ ਦੇ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਗਰੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ।
ਉਧਰ ਇਹ ਸਾਰੇ ਵਾਕਿਆ ਦੀ ਸੀਸੀਟੀਵੀ ਘਟਨਾ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਉਹਨਾਂ ਦੱਸਿਆ ਕਿ ਗੱਡੀ ਚਾਲਕ 55 ਸਾਲਾਂ ਬਜ਼ੁਰਗ ਹੈ ਜੋ ਆਪਣੇ ਆਪ ਨੂੰ ਮੈਂਟਲੀ ਅਪਸੈਟ ਦੱਸ ਰਿਹਾ ਹੈ ਉਹਨਾਂ ਕਿਹਾ ਕਿ ਇਸ ਵਿਅਕਤੀ ਦਾ ਨਸ਼ਾ ਕੀਤਾ ਹੋਇਆ ਹੈ ਜੋ ਤੇਜ਼ ਰਫਤਾਰ ਗੱਡੀ ਚਲਾ ਕੇ ਲਿਆ ਰਿਹਾ ਸੀ ਅਤੇ ਇਸ ਵੱਲੋਂ ਉਹਨਾਂ ਦੇ ਵਾਹਨਾਂ ਦਾ ਨੁਕਸਾਨ ਕੀਤਾ ਗਿਆ ਹੈ। ਇਸ ਦੌਰਾਨ ਉਹਨਾਂ ਮੁਆਵਜੇ ਦੀ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
