ਮਾਮਲਾ ਹੈ ਜ਼ਿਲ੍ਹਾ ਮੋਗਾ ਦੇ ਪਿੰਡ ਰਾਮੂੰਵਾਲਾ ਦਾ, ਜਿੱਥੇ ਲਾਲ ਸਿੰਘ ਨਾਂ ਦਾ ਵਿਅਕਤੀ ਆਪਣੀ ਘਰਵਾਲੀ ਮਨਦੀਪ ਕੌਰ ਸਣੇ ਆਪਣੇ ਦੋ ਬੱਚਿਆਂ 11 ਸਾਲ ਦੀ ਧੀ ਅਰਮਾਨ ਜਿੱਤ ਕੌਰ ਅਤੇ 7 ਸਾਲ ਦੇ ਪੁੱਤ ਕਰਨਵੀਰ ਸਿੰਘ ਨਾਲ ਰਹਿ ਰਿਹਾ ਸੀ | 3 ਕਿੱਲੇ ਜ਼ਮੀਨ ਦੇ ਮਾਲਕ ਲਾਲ ਸਿੰਘ ਦੇ ਸਿਰ ਕਾਫੀ ਕਰਜ਼ਾ ਸੀ | ਜਿਸ ਕਰਕੇ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ | ਮਾਲੀ ਤੰਗਹਾਲੀ ਦੇ ਚਲਦਿਆਂ ਉਸਨੇ ਆਪਣੇ ਦੋਵੇਂ ਬੱਚੇ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਇੱਕ ਸਰਕਾਰੀ ਸਕੂਲ ‘ਚ ਦਾਖਲ ਕਰਵਾ ਦਿੱਤੇ ਸਨ |
