ਨਹੀਂ ਰਹੇ ਪੰਜਾਬੀ ਕਲਾਕਾਰ ਰਾਜਵੀਰ ਜਵੰਦਾ
ਕੱਲ ਜੱਦੀ ਪਿੰਡ ਦੇ ਵਿੱਚ ਕੀਤਾ ਜਾਵੇਗਾ ਅੰਤਿਮ ਸਸਕਾਰ
ਪੂਰੇ ਪਿੰਡ ਚ ਸੋਗ ਦੀ ਲਹਿਰ, ਰਿਸ਼ਤੇਦਾਰ ਆਉਣੇ ਸ਼ੁਰੂ
ਕਈ ਦਿਨਾਂ ਤੋਂ ਮੁਹਾਲੀ ਫੋਰਟਿਸ ਹਸਪਤਾਲ ਚ ਸੀ ਦਾਖਲ
ਪੰਜਾਬੀ ਦੇ ਉੱਗੇ ਗਾਇਕ ਰਾਜਵੀਰ ਜਵੰਦਾ ਦਾ ਅੱਜ ਮੋਹਾਲੀ ਦੇ ਫੋਰਟੀਸ ਹਸਪਤਾਲ ਦੇ ਵਿੱਚ ਦੇਹਾਂਤ ਹੋ ਗਿਆ ਹੈ। ਸੜਕ ਹਾਦਸੇ ਤੋਂ ਬਾਅਦ ਉਹ ਕਈ ਦਿਨਾਂ ਤੋਂ ਵੈਂਟੀਲੇਟਰ ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ ਅੱਜ ਸਵੇਰੇ ਮੰਦਭਾਗੀ ਖਬਰ ਹੈ ਜਿਸ ਨੇ ਪੂਰੇ ਹੀ ਪੰਜਾਬੀ ਕਲਾ ਜਗਤ ਨੂੰ ਸੋਗ ਦੇ ਵਿੱਚ ਪਾ ਦਿੱਤਾ। ਰਾਜਵੀਰ ਜਵੰਦਾ ਦਾ ਪਿੰਡ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਪੋਨਾ ਦੇ ਵਿੱਚ ਸਥਿਤ ਹੈ। ਜਿੱਥੇ ਅੱਜ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਮੋਹਾਲੀ ਤੋਂ ਲਿਆਂਦਾ ਜਾਵੇਗਾ ਅਤੇ ਕੱਲ ਅੰਤਿਮ ਸਸਕਾਰ ਪਿੰਡ ਦੇ ਵਿੱਚ ਹੀ ਕਰਨ ਦੀ ਗੱਲ ਸਾਹਮਣੇ ਆਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
