ਕੌਮੀ ਝੰਡਾ ਲਹਿਰਾਉਂਦੇ ਹੋਏ ਬੜੇ ਹੀ ਜੋਸ਼ੋ ਖਰੋਸ਼ ਦੇ ਨਾਲ ਰਾਸ਼ਟਰ ਗਾਣ ਗਾਉਦੇ ਇਹਨਾਂ ਦੇਸ਼ ਭਗਤਾਂ ‘ਤੇ ਜ਼ਰਾ ਗੌਰ ਫ਼ਰਮਾਓ | ਨੇਤਾ ਜੀ ਦੇ ਨਾਲ ਨਾਲ ਨੇਤਾ ਜੀ ਦਾ ਆਹ ਚਮਚਾ ਵੀ ਦੇਖੋ ਕਿਵੇਂ ਲਾਲੋ ਲਾਲ ਹੋ ਰਾਸ਼ਟਰ ਗਾਣ ਗਾ ਰਿਹਾ ਹੈ | ਪਰ ਅੱਗੇ ਇਹ ਜੋ ਚੰਨ ਚੜਾਉਣ ਵਾਲੇ ਨੇ ਉਸਨੂੰ ਦੇਖ ਕੇ ਜਿੱਥੇ ਹਰ ਕੋਈ ਹੱਸ ਹੱਸ ਕੇ ਦੁਹਰਾ ਹੋ ਜਾਵੇਗਾ ਓਥੇ ਇਹਨਾਂ ਦੀ ਨਾਲਾਇਕੀ ‘ਤੇ ਲੱਖਾਂ ਦੀਆਂ ਲਾਹਨਤਾਂ ਪਾਉਣ ‘ਤੇ ਵੀ ਮਜ਼ਬੂਰ ਹੋ ਜਾਵੇਗਾ |
ਜੋਸ਼ ਨਾਲ ਰਾਸ਼ਟਰ ਗਾਣ ਗਾਉਦੇ ਗਾਉਂਦੇ ਇਹਨਾਂ ਨੂੰ ਚੰਦ ਹੀ ਸਕਿੰਟਾਂ ਬਾਅਦ ਭੁੱਲ ਜਾਂਦਾ ਹੈ ਤੇ ਫੇਰ ਇਹ ਸ਼ਰਮਿੰਦੇ ਹੋਏ ਇੱਕ ਦੂਜੇ ਦੇ ਮੂੰਹ ਵੱਲ ਝਾਕਣ ਲੱਗ ਜਾਂਦੇ ਨੇ ਤੇ ਫੇਰ ਇਹ ਰਾਸ਼ਟਰੀ ਗਾਣ ਪੂਰਾ ਗਾਉਣ ਦੀ ਬਜਾਏ ਅੱਧ ‘ਚੋਂ ਹੀ ਜਯਾ ਹੈ ਜਯਾ ਹੈ ਆਖ ਕੇ ਮੁਕੰਮਲ ਕਰ ਜਾਂਦੇ ਨੇ |