ਗੁਰਦਾਸਪੁਰ ਦੇ ਪਿੰਡ ਮਠੋਲਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ | ਜਿਸ ਨੂੰ ਸੁਣ ਕੇ ਅਤੇ ਸੀਨ ਦੇਖ ਕੇ ਕਿਸੇ ਪੱਥਰ ਦਿਲ ਇਨਸਾਨ ਦਾ ਵੀ ਰੋਣਾ ਨਿਕਲ ਜਾਵੇਗਾ | ਕਾਦੀਆਂ ਤੋਂ ਤੁਰੀ ਇੱਕ ਨਿਜੀ ਬਸ ਜਿਸ ਵਿਚ ਰਾਹ ਚੋਂ ਪਿੰਡ ਚੀਮਾ ਖੁੱਡੀ ਦੇ ਸਕੂਲ ਦੇ ਬੱਚੇ ਸਵਾਰ ਹੋਏ ਸਨ | ਰਾਹ ‘ਚ ਇੱਕ ਮੋਟਰਸਾਈਕਲ ਨੂੰ ਰਾਹ ਦੇਣ ਵੇਲੇ ਸੜਕ ਤੰਗ ਹੋਣ ਦੇ ਚਲਦਿਆਂ ਸੰਤੁਲਨ ਵਿਗੜਨ ਕਾਰਨ ਪਤਲੀਆਂ ਖਾਂਦਿਆਂ ਖੇਤਾਂ ‘ਚ ਜਾ ਡਿੱਗੀ | ਜਿਸ ਵਿਚ ਸਵਾਰ 12ਵੀਂ ਜਮਾਤ ਦਾ 17 ਸਾਲਾਂ ਸਨਮਦੀਪ ਸਿੰਘ ਮੌਕੇ ਤੇ ਹੀ ਦਮ ਤੋੜ ਗਿਆ | ਬਸ ‘ਚ ਸਵਾਰ 25 ਦੇ ਕਰੀਬ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ |
