Htv Punjabi
India

ਰਾਹੁਲ ਗਾਂਧੀ ਨੇ ਕਿਹਾ- ਭਾਰਤ ‘ਚ ਪੈਮੇਂਟ ਪਲੇਟਫਾਰਮ ਬਣਨਾ ਚਾਹੁੰਦਾ ਹੈ ਵਟਸਐਪ, ਬੀਜੇਪੀ ਦਾ ਹੱਥ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੂੰ ਭਾਰਤ ‘ਚ ਮੋਦੀ ਸਰਕਾਰ ਦੇ ਕਬਜ਼ੇ ‘ਚ ਹੋਣ ਦਾ ਮਾਮਲਾ ਇਕ ਵਾਰ ਫਿਰ ਚੁੱਕਿਆ ਹੈ। ਰਾਹੁਲ ਨੇ ਇਹ ਪ੍ਰਤੀਕਿਰਿਆ ਇਕ ਨਿੱਜੀ ਚੈਨਲ ‘ਤੇ ਇਕ ਰਿਪੋਰਟ ‘ਚ ਦਿੱਤੀ ਹੈ, ਇਹ ਰਿਪੋਰਟ ਭਾਰਤ ‘ਚ ਫੇਸਬੁੱਕ ਅਤੇ ਵਟਸਐਪ ਦੇ ਬਿਜਨੈੱਸ ਅਤੇ ਹੇਟ ਸਪੀਚ ਨਾਲ ਜੁੜੀ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕੇ 40 ਕਰੋੜ ਭਾਰਤੀ ਵਟਸਐਪ ਦੀ ਵਰਤੋਂ ਕਰਦੇ ਹਨ। ਵਟਸਐਪ ਚਾਹੁੰਦਾ ਹੈ ਕੇ ਇਸ ਦੀ ਵਰਤੋਂ ਹੁਣ ਭਾਰਤ ‘ਚ ਪੈਸਿਆਂ ਦੇ ਭੁਗਤਾਨ ਲਈ ਵੀ ਕੀਤੀ ਜਾਵੇ। ਇਸ ਦੇ ਲਈ ਮੋਦੀ ਸਰਕਾਰ ਦੀ ਸਹਿਮਤੀ ਦੀ ਜ਼ਰੂਰਤ ਹੈ। ਇਸ ਤਰ੍ਹਾਂ ਬੀਜੇਪੀ ਦਾ ਵਟਸਐਪ ‘ਤੇ ਹੋਲਡ ਹੋ ਜਾਵੇਗਾ।

ਟਾਈਮ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਭਾਰਤ ਫੇਸਬੁੱਕ ਦਾ ਸਭ ਦਾ ਵੱਡਾ ਮਾਰਕਿਟ ਹੈ। ਇੱਥੇ 32.8 ਕਰੋੜ ਲੋਕ ਇਸ ਦੀ ਵਰਤੋਂ ਕਰਦੇ ਹਨ, ਜਦ ਕੇ ਵਟਸਐਪ ਦੀ ਵਰਤੋਂ ਕਰਨ ਵਾਲਿਆਂ ਦੀ ਸੰਖਿਆ 40 ਕਰੋੜ ਹੈ। ਰਿਪੋਰਟ ਅਨੁਸਾਰ ਇਹਨਾਂ ਦੋਹਾਂ ਦੀ ਵਰਤੋਂ ਕਈ ਵਾਰ ਹੇਟ ਸਪੀਚ ਫੈਲਾਉਣ ਲਈ ਵੀ ਕੀਤੀ ਗਈ ਹੈ।

ਦੱਸ ਦਈਏ ਕੇ ਕੁੱਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕੇ ਅਸੀਂ ਕਦੇ ਵੀ ਫੇਕ ਨਿਊਜ਼, ਹੇਟ ਸਪੀਚ ਅਤੇ ਪੱਖਪਾਤ ਦੇ ਜ਼ਰੀਏ ਮਿਹਨਤ ਨਾਲ ਪਾਏ ਗਏ ਲੋਕਤੰਤਰ ਨੂੰ ਨੁਕਸਾਨ ਨਹੀਂ ਪਹੁੰਚਾਉਣ ਦਵਾਂਗੇ।

Related posts

ਮੀਟ ਆਂਡੇ ਖਾਣ ਵਾਲਿਆਂ `ਚ ਫੈਲ ਰਹੀ ਦਹਿਸ਼ਤ `ਤੇ ਆਈ ਵੱਡੀ ਖਬਰ

htvteam

ਲਓ ਜੀ ਇਕ ਵਾਰ ਫਿਰ ਇਸ ਤਰੀਖ ਨੂੰ ਬੰਦ ਦਾ ਸੱਦਾ?

htvteam

ਆਹ ਦੇਖੋ ਕਿੱਥੇ ਚੱਲੀਆਂ ਠਾਹ ਠਾਹ ਕਰਕੇ, ਸੀਨ ਦੇਖ ਭੱਜੇ ਲੋਕ

htvteam