ਸੋਸ਼ਲ ਮੀਡਿਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਹੈਰਾਨ ਕਰ ਦੇਣ ਵਾਲੀ ਹੈ | ਰਾਤ ਵੇਲੇ ਇੱਕ ਵਿਅਕਤੀ ਵੱਲੋਂ ਮੋਬਾਈਲ ‘ਤੇ ਬਣਾਈ ਗਈ ਇਸ ਵੀਡੀਓ ‘ਚ ਇੱਕ ਵਿਅਕਤੀ ਤੇ ਇੱਕ ਪੁਲਿਸ ਮੁਲਾਜ਼ਮ ਕੋਲ ਖੜ੍ਹੀ ਇੱਕ ਕਾਰ ਅੰਦਰ ਬੈਠੇ ਵਿਅਕਤੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ | ਇਸ ਦੌਰਾਨ ਮੌਕੇ ਤੇ ਮੌਜ਼ੂਦ ਵਿਅਕਤੀ ਇਸ ਪੁਲਿਸ ਮੁਲਾਜ਼ਮ ‘ਤੇ ਦੋ ਸੌ ਰੁਪਏ ਰਿਸ਼ਵਤ ਲਏ ਜਾਣ ਦਾ ਦੋਸ਼ ਲਗਾ ਰਹੇ ਨੇ | ਫੇਰ ਕੁੱਝ ਦੇਰ ਆਨਾਕਾਨੀ ਕਰਨ ਤੋਂ ਬਾਅਦ ਇਹ ਮੁਲਾਜ਼ਮ ਜ਼ੇਬ ‘ਚੋਂ ਪੈਸੇ ਕੱਢ ਵਾਪਿਸ ਕਰ ਦਿੰਦਾ ਹੈ ਤੇ ਮੁਆਫੀ ਮੰਗਦਾ ਹੈ | ਤੇ ਹੁਣ ਅੱਗੇ ਜੋ ਕੁੱਝ ਹੋਣ ਜਾ ਰਿਹਾ ਹੈ ਉਸਨੂੰ ਦੇਖ ਹੈਰਾਨ ਹੋ ਤੁਸੀਂ ਵੀ ਹੱਸ ਪਾਓਗੇ |
next post
