Htv Punjabi
Punjab Video

ਲਓ ਜੀ ਮੌਸਮ ਵਿਭਾਗ ਦੇ ਵੱਲੋਂ ਕਰਤੀ ਭਵਿੱਖਬਾਣੀ !

ਲੁਧਿਆਣਾ ਚ ਮਾਨਸੂਨ ਦੌਰਾਨ ਸਾਲ ਨਾਲੋਂ ਵੱਧ ਬਰਸਾਤ ਕੀਤੀ ਰਿਕਾਰਡ
ਅਕਤੂਬਰ ਨਵੰਬਰ ਦਸੰਬਰ ਦਾ ਕੋਟਾ ਵੀ ਪੂਰਾ
ਆਉਣ ਵਾਲੇ ਦਿਨਾਂ ਚ ਕੁਝ ਜਿਲਿਆਂ ਚ ਹਲਕੀ ਬਾਰਿਸ਼ ਦੀ ਸੰਭਾਵਨਾ
ਆਈਐਮਡੀ ਵੱਲੋਂ ਭਾਰੀ ਬਰਸਾਤ ਨੂੰ ਲੈ ਕੇ ਨਹੀਂ ਕੀਤਾ ਅਲਰਟ
ਇਸ ਵਾਰ ਮਾਨਸੂਨ ਦੌਰਾਨ ਸਾਰੇ ਹੀ ਪੰਜਾਬ ਵਿੱਚ ਚੰਗੀ ਬਰਸਾਤ ਦੇਖਣ ਨੂੰ ਮਿਲੀ ਹੈ। ਅਤੇ ਕਈ ਜਿਲ੍ਹਿਆਂ ਵਿੱਚ ਬਾਰਿਸ਼ ਦੇ ਚਲਦਿਆਂ ਹੜ੍ਹ ਵਰਗ ਦੀਆਂ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਹੀ ਸਾਫ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਪਰ ਕਿਹਾ ਜਾ ਰਿਹਾ ਹੈ ਕੀ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਕਿਤੇ ਕਿਤੇ ਹਲਕੀ ਬਰਸਾਤ ਹੋ ਸਕਦੀ ਹੈ ।

ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਮੌਸਮ ਖੁਸ਼ਕ ਰਿਹਾ ਹੈ । ਪਰ ਆਉਣ ਵਾਲੇ ਕੁਝ ਦਿਨਾਂ ਵਿੱਚ ਪੰਜਾਬ ਦੇ ਕੁਝ ਜਿਲਿਆਂ ਵਿੱਚ ਹਲਕੀ ਬਰਸਾਤ ਦੀ ਸੰਭਾਵਨਾ ਹੈ। ਉਹਨਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਭਰ ਵਿੱਚ ਚੰਗੀਆਂ ਬਰਸਾਤਾਂ ਦੇਖਣ ਨੂੰ ਮਿਲੀਆਂ ਹਨ ਉੱਥੇ ਹੀ ਲੁਧਿਆਣਾ ਵਿੱਚ ਸਿਰਫ ਚਾਰ ਮਹੀਨਿਆਂ ਵਿੱਚ ਪੂਰੇ ਸਾਲ ਦੀ ਬਰਸਾਤ ਨਾਲੋਂ ਜਿਆਦਾ ਬਰਸਾਤ ਰਿਕਾਰਡ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਪੂਰੇ ਸਾਲ ਵਿੱਚ 750 ਐਮਐਮ ਬਰਸਾਤ ਰਿਕਾਰਡ ਕੀਤੀ ਜਾਂਦੀ ਹੈ। ਜਦਕਿ ਇਹਨਾਂ ਚਾਰ ਮਹੀਨਿਆਂ ਵਿੱਚ 845.1 ਐਮ ਬਰਸਾਤ ਹੋ ਚੁੱਕੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਲੂ ਵਾਲੇ ਖੇਤਾਂ ਚ ਦੇਖੋ ਸਰਦਾਰ ਮੁੰਡੇ ਦੀ ਹਰਕਤ

htvteam

12 ਸਾਲ ਦਾ ਗਰੀਬ ਬੱਚਾ ਬਣ ਗਿਆ ਸੁਪਰਸਟਾਰ, ਸਲਮਾਨ ਤੇ ਸ਼ਾਹਰੁਖ ਖਾਨ ਵੀ ਕਰਤੇ ਫੇਲ੍ਹ

htvteam

ਨਿੱਜੀ ਥਰਮਲ ਪਾਵਰ ਪਲਾਂਟਸ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਸਰਕਾਰ

Htv Punjabi

Leave a Comment