Htv Punjabi
Punjab Video

ਲਓ ਜੀ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ?

ਪੰਜਾਬ ਦੇ ਵਿੱਚ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਨਵੰਬਰ ਦਾ ਮਹੀਨਾ ਆਉਣ ਦੇ ਬਾਵਜੂਦ ਹਾਲਾਤ ਇਹ ਨੇ ਕਿ ਟੈਂਪਰੇਚਰ ਲਗਾਤਾਰ ਵੱਧ ਰਿਹਾ ਹੈ ਮੌਜੂਦਾ ਟੈਂਪਰੇਚਰ 31 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜਦੋਂ ਕਿ ਨਵੰਬਰ ਮਹੀਨੇ ਦੇ ਵਿੱਚ ਕਦੇ ਵੀ 29 ਡਿਗਰੀ ਤੋਂ ਜਿਆਦਾ ਟੈਂਪਰੇਚਰ ਨਹੀਂ ਗਿਆ ਹੈ ਇਹਨਾਂ ਹੀ ਨਹੀਂ ਰਾਤ ਦਾ ਟੈਂਪਰੇਚਰ ਵੀ 14 ਡਿਗਰੀ ਤੋਂ ਵੱਧ ਨਹੀਂ ਗਿਆ ਜਦੋਂ ਕਿ ਹੁਣ 16 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਿਛਲੇ 54 ਸਾਲਾਂ ਦੇ ਵਿੱਚ ਅਜਿਹਾ ਕਦੀ ਵੀ ਅਕਤੂਬਰ ਅਤੇ ਨਵੰਬਰ ਮਹੀਨੇ ਦੇ ਵਿੱਚ ਨਹੀਂ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਗਿਆਨੀ ਨੇ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਫਿਲਹਾਲ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ।

ਉਹਨਾਂ ਕਿਹਾ ਕਿ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹੇਗਾ। ਬਾਰਿਸ਼ ਜਦੋਂ ਤੱਕ ਨਹੀਂ ਹੋਵੇਗੀ ਉਦੋਂ ਤੱਕ ਮੌਸਮ ਖੁਸ਼ਕ ਰਵੇਗਾ ਉਹਨਾਂ ਕਿਹਾ ਕਿ ਦਿਵਾਲੀ ਹੋਣ ਕਰਕੇ ਅਤੇ ਕਈ ਥਾਵਾਂ ਤੇ ਪਰਾਲੀ ਨੂੰ ਅੱਗ ਲਾਉਣ ਕਰਕੇ ਵੀ ਸਮੋਗੀ ਵੈਦਰ ਬਣਿਆ ਹੋਇਆ ਹੈ। ਲੁਧਿਆਣੇ ਦਾ ਉਹਨਾਂ ਦੱਸਿਆ ਕਿ ਬੀਤੇ ਦਿਨੀ ਈਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਨਾ ਕਿਹਾ ਹੈ ਕਿ ਉਹ ਜਰੂਰ ਆਪਣਾ ਧਿਆਨ ਰੱਖਣ ਕਿਉਂਕਿ ਮੌਸਮ ਦੇ ਵਿੱਚ ਖਾਂਸੀ ਅਤੇ ਹੋਰ ਜੁਕਾਮ ਆਦ ਦੀਆਂ ਦਿੱਕਤਾਂ ਰਹਿੰਦੀਆਂ ਹਨ। ਉਹਨਾਂ ਕਿਹਾ ਕਿ ਹੋ ਸਕੇ ਤਾਂ ਲੋਕ ਮਾਸਕ ਲਾ ਕੇ ਹੀ ਟਰੈਵਲ ਕਰਨ ਸਵੇਰ ਵੇਲੇ ਜਰੂਰ ਧਿਆਨ ਰੱਖਣ ਕਿਉਂਕਿ ਸਮੋਗ ਹੋਣ ਕਰਕੇ ਵਿਜੀਬਿਲਟੀ ਕਾਫੀ ਘੱਟ ਜਾਂਦੀ ਹੈ। ਕਿਸਾਨਾਂ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਫਿਲਹਾਲ ਟੈਂਪਰੇਚਰ ਤਾਂ ਵੱਧ ਹੀ ਚੱਲ ਰਹੇ ਹਨ। ਪਰ ਹਲੇ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਹੈ ਅਤੇ ਕਿਸਾਨ ਝੋਨੇ ਦੀ ਕਟਾਈ ਕਰ ਰਹੇ ਨੇ।

ਖੈਰ ਮੌਸਮ ਵਿਗਿਆਨੀ ਦੇ ਮੁਤਾਬਿਕ ਮੌਸਮ ਦੇ ਵਿੱਚ ਥੋੜੀ ਤਬਦੀਲੀ ਜਰੂਰ ਹੋਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਵੱਡੀ ਕਾਰਵਾਈ; ਦੇਹਰਾਦੂਨ ਤੋਂ ਫੜੇ ਮੁਲਜ਼ਮ

htvteam

ਆਪਣੇ ਹੀ ਪੁੱਤ ਨੂੰ ਮ੍ਰਿਤਕ ਐਲਾਨਣ ਲਈ ਦਰ ਦਰ ਭਟਕ ਰਹੀ ਐ ਇਹ ਮਾਂ 

Htv Punjabi

ਹੁਣ ਚਿੱਟੀ ਵੇਈ ਦਾ ਪਾਣੀ ਆਇਆ ਚੜਕੇ, ਆਈਆਂ ਲਹਿਰਾਂ ?

htvteam

Leave a Comment