Htv Punjabi
Punjab Video

ਲਗਾਤਾਰ ਹੋ ਰਹੀਆਂ ਬਰਸਾਤਾਂ ਕਾਰਨ ਪੰਜਾਬ ਚ ਹੜ੍ਹ ਵਰਗੇ ਹਾਲਾਤ !

ਲੁਧਿਆਣਾ ਡਿਪਟੀ ਕਮਿਸ਼ਨਰ ਨੇ ਕੀਤਾ ਸਤਲੁਜ ਦਰਿਆ ਦੇ ਕੰਢੇ ਪਿੰਡਾ ਦਾ ਦੌਰਾ
ਕਿਹਾ ਘਬਰਾਉਣ ਦੀ ਕੋਈ ਨਹੀਂ ਗੱਲ ਵਾਟਰ ਲੈਵਲ ਹੈ ਸੇਫਟੀ ਲੈਵਲ ਤੋਂ ਕਈ ਗੁਣਾ ਥੱਲੇ
ਕਿਹਾ ਸਿਰਫ ਸਤਰਕ ਰਹਿਣ ਲੋਕ ਪ੍ਰਸ਼ਾਸਨ ਕੋਲ ਹਨ ਪੁਖਤਾ ਪ੍ਰਬੰਧ
ਲਗਾਤਾਰ ਹੋ ਰਹੀਆਂ ਬਰਸਾਤਾਂ ਕਾਰਨ ਪੰਜਾਬ ਦੇ ਕਈ ਜਿਲਿਆਂ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਹਨ। ਉੱਥੇ ਹੀ ਲਗਾਤਾਰ ਵੱਖ-ਵੱਖ ਦਰਿਆਵਾਂ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਆਂ ਲੁਧਿਆਣਾ ਵਿੱਚ ਵੀ ਸਤਲੁਜ ਦਰਿਆ ਦੇ ਕੰਢੇ ਵੱਸਦੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਜਿਸ ਨੂੰ ਲੈ ਕੇ ਬੀਤੇ ਦਿਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਸਤਲੁਜ ਦਰਿਆ ਦੇ ਕੰਢੇ ਵਾਲੇ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਖਾਸ ਤੌਰ ਤੇ ਉਹਨਾਂ ਪੁਆਇੰਟਾਂ ਨੂੰ ਚੈੱਕ ਕੀਤਾ ਗਿਆ ਹੈ ਜੋ ਪਿਛਲੇ ਹੜ ਦੇ ਸਮੇਂ ਟੁੱਟਦੇ ਰਹਿੰਦੇ ਸਨ ।

ਜਿਸ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਲੁਧਿਆਣਾ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਸੇਫਟੀ ਪੱਧਰ ਤੋਂ ਕਈ ਗੁਣਾ ਥੱਲੇ ਹੈ। ਜਿਸ ਦੇ ਚਲਦੇ ਆ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਲੋਕ ਸਿਰਫ ਸਤਰਕ ਰਹਿਣ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਕੋਲ ਪੁਖਤਾ ਪ੍ਰਬੰਧ ਹਨ ਅਤੇ ਹਰ ਤਰ੍ਹਾਂ ਦੀ ਤਿਆਰੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਕੋਲ ਵੱਡੀ ਗਿਣਤੀ ਵਿੱਚ ਸੈਂਡ ਬੈਗ ਤਿਆਰ ਹਨ ਅਤੇ ਉਨਾਂ ਦਰਖਤਾਂ ਨੂੰ ਨੋਟ ਕੀਤਾ ਜਾ ਚੁੱਕਿਆ ਹੈ ਜਿਨਾਂ ਦੀ ਸਮੇਂ ਸਿਰ ਵਰਤੋਂ ਕੀਤੀ ਜਾ ਸਕਦੀ ਹੈ ਇਹਨਾਂ ਹੀ ਨਹੀਂ ਜਰੂਰਤ ਲਈ ਜਰੂਰੀ ਮਸ਼ੀਨਰੀ ਵੀ ਤਿਆਰ ਕੀਤੀ ਜਾ ਚੁੱਕੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੂਬੇ ਭਰ ਦੇ ਮੁਲਾਜ਼ਮ ਸਰਕਾਰ ਦੇ ਖ਼ਿਲਾਫ਼ ਸੜਕਾਂ ਤੇ ਉਤਰ ਆਏ !

htvteam

ਇਸ ਉੱਗਲ ਉੱਤੇ ਆਹ ਚੀਜ਼ ਲਗਾਓ ਬੰਦੇ ਦੇ ਲਗਾਓ ਤੇ ਗੂੜ੍ਹੀ ਨੀਂਦ ਲਿਆਓ

htvteam

ਗ੍ਰੰਥੀ ਦੀ ਗੰਦੀ ਕਰਤੂਤ, ਘਰ ‘ਚ ਸਾਥੀ ਨਾਲ ਕਰ ਰਿਹਾ ਸੀ ਪੁੱਠਾ ਕੰਮ

htvteam

Leave a Comment