ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿੱਚ 18 ਜੂਨ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਜੰਮ ਕੇ ਹੁੱਲੜਬਾਜੀ ਅਤੇ ਬਦਮਾਸੀ ਕੀਤੀ ਸੀ ਅਤੇ ਮਹੱਲੇ ਵਿੱਚ ਗੱਡੀ ਭੰਨੀ ਸਨ। ਅਤੇ ਫਾਇਰ ਕੀਤਾ ਇਸ ਸਾਰੀ ਘਟਨਾ ਤੋਂ ਬਾਅਦ ਹੈਬੋਵਾਲ ਪੁਲਿਸ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਇਰਾਦਾ ਹੈ ਕਤਲ ਆਰਮ ਐਕਟ ਤਹਿਤ ਮਾਮਲਾ ਦੋ ਦਰਜਨ ਤੋਂ ਵੱਧ ਬਦਮਾਸ਼ਾਂ ਉਪਰ ਮਾਮਲਾ ਦਰਜ ਕੀਤਾ ਸੀ। ਇਹ ਸਾਰੀ ਘਟਨਾ ਤੋਂ ਬਾਅਦ ਸ਼ਨੀਵਾਰ ਤੜਕੇ ਪੁਲਸ ਨੂੰ ਜਾਣਕਾਰੀ ਮਿਲੀ ਕਿ ਦੋ ਬਦਮਾਸ਼ ਇੱਕ ਕਲੋਨੀ ਵਿੱਚ ਬਣੇ ਘਰ ਵਿੱਚ ਲੁਕੇ ਹੋਏ ਹਨ। ਜਦ ਪੁਲਿਸ ਛਾਪੇਮਾਰੀ ਕਰਨ ਜਾਂਦੀ ਹੈ ਤਾਂ ਬਦਮਾਸ਼ਾਂ ਵੱਲੋਂ ਆਪਣੇ ਦੇਸੀ ਪਸਤੌਲ ਨਾਲ ਪੁਲਿਸ ਤੇ ਹਮਲਾ ਕੀਤਾ ਜਾਂਦਾ ਹੈ ਜਿਸ ਦੌਰਾਨ ਪੁਲਿਸ ਵੱਲੋਂ ਵੀ ਆਪਣੇ ਬਚਾਅ ਵਿੱਚ ਜਦੋਂ ਵਿੱਚ ਫਾਇਰ ਕੀਤਾ ਹੈ ।ਜਿਸ ਦੌਰਾਨ ਇੱਕ ਦੋਸ਼ੀ ਦੇ ਲੱਤ ਉੱਪਰ ਅਤੇ ਇੱਕ ਦੋਸ਼ੀ ਤੇ ਪੈਰ ਤੇ ਗੋਲੀ ਵੱਜੀ ਹੈ। ਦੋਨੇ ਗੰਭੀਰ ਜਖਮੀ ਹੋਏ ਬਦਮਾਸਾ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਾਰਤੀ ਕਰਵਾਇਆ ਗਿਆ ਪੁਲਿਸ ਨੇ ਮੌਕੇ ਤੇ ਫਰਾਂਸਿਕ ਟੀਮ ਪਹੁੰਚੀ ਉਹਨਾਂ ਵੱਲੋਂ ਪੂਰੀ ਜਾਂਚ ਕੀਤੀ ਗਈ ਜਿਸ ਸਬੰਧੀ ਏਡੀਸੀਪੀ ਕ੍ਰਾਈਮ ਅਮਨਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਕਿ ਮੌਕੇ ਤੋਂ ਦੋ ਦੇਸੀ ਕੱਟਾ ਬਰਾਮਦ ਕੀਤਾ ਹੈ।
ਦੇਖਿਆ ਜਾਵੇ ਤਾਂ ਲਗਾਤਾਰ ਕ੍ਰਾਈਮ ਦੀਆਂ ਵਾਰਦਾਤਾਂ ਦੇ ਵਿੱਚ ਇਜਾਫਾ ਹੁੰਦਾ ਜਾ ਰਿਹਾ ਤੇ ਪੁਲਿਸ ਮੁਲਾਜ਼ਮ ਅਤੇ ਹਮਲੇ ਕੀਤੇ ਜਾ ਰਹੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..