Htv Punjabi
Punjab

ਲੁਧਿਆਣਾ ਜਾਮਾ ਮਸਜਿਦ ‘ਚ ‘ਆਪ’ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ, ਡਾਕਟਰ ਜਮੀਲ ਅਤੇ ਗੱਜਣ ਮਾਜਰਾ ਦਾ ਸਨਮਾਨ

ਲੁਧਿਆਣਾ : – ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ‘ਚ ਆਮ ਆਦਮੀ ਪਾਰਟੀ ਦੇ ਲੁਧਿਆਣਾ ਸੇਂਟਰਲ ਤੋਂ ਵਿਧਾਇਕ ਸ਼੍ਰੀ ਅਸ਼ੋਕ ਪਰਾਸ਼ਰ ਪੱਪੀ, ਮਾਲੇਰਕੋਟਲੇ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ, ਹਲਕਾ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਦਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਵੱਲੋਂ ਸਨਮਾਨ ਕੀਤਾ ਗਿਆ। ਵੱਖ-ਵੱਖ ਸਮੇਂ ‘ਤੇ ਜਾਮਾ ਮਸਜਿਦ ‘ਚ ਸਾਰੇ ਵਿਧਾਇਕਾਂ ਨੇ ਲੁਧਿਆਣਾ ਜਾਮਾ ਮਾਜਿਦ ਵੱਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਸ਼ਲਾਘਾ ਕੀਤੀ। ਸ਼੍ਰੀ ਅਸ਼ੋਕ ਪਰਾਸ਼ਰ ਨੇ ਕਿਹਾ ਦੀ ਸਰਵਧਰਮ ਏਕਤਾ ਹੀ ਭਾਰਤ ਦੀ ਸ਼ਾਨ ਹੈ, ਉਨਾਂ ਕਿਹਾ ਕਿ ਹਬੀਬ ਪਰਿਵਾਰ ਅਤੇ ਪਰਾਸ਼ਰ ਪਰਿਵਾਰ ਦੋ ਨਹੀਂ ਬਲਕਿ ਇੱਕ ਹੀ ਹਨ, ਮਲੇਕੋਟਲਾ ਤੋਂ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਸ਼ਾਹੀ ਇਮਾਮ ਸਾਹਿਬ ਦੇ ਪਰਿਵਾਰ ਦਾ ਭਾਰਤ ਦੀ ਅਜਾਦੀ ਲੜਾਈ ‘ਚ ਬਹੁਤ ਯੋਗਦਾਨ ਰਿਹਾ ਹੈ। ਉਨਾਂ ਕਿਹਾ ਕਿ ਮਰਹੂਮ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨਾਲ ਮੇਰੇ ਭਰਾਵਾਂ ਵਾਲੇ ਸੰਬੰਧ ਰਹੇ।

ਇਸ ਪਰਿਵਾਰ ਨੇ ਪੰਜਾਬ ਦੇ ਮੁਸਲਮਾਨਾਂ ਦੀ ਹਮੇਸ਼ਾ ਹੀ ਅਵਾਜ ਬੁਲੰਦ ਕੀਤੀ ਹੈ ਅਤੇ ਅੱਜ ਵੀ ਪੰਜਾਬ ਦੇ ਸਾਰੇ ਸ਼ਹਿਰਾਂ, ਕਸਬੀਆਂ ਅਤੇ ਪਿੰਡਾਂ ‘ਚ ਮੁਸਲਮਾਨਾਂ ਤੱਕ ਸਮੇਂ – ਸਮੇਂ ‘ਤੇ ਮੌਲਾਨਾ ਉਸਮਾਨ ਲੁਧਿਆਣਵੀ ਪੁੱਜਦੇ ਹਨ। ਹਲਕਾ ਅਮਰਗੜ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੇ ਕਿਹਾ ਕਿ ਸ਼ਾਹੀ ਇਮਾਮ ਪੰਜਾਬ ਵੱਲੋਂ ਪੰਜਾਬ ‘ਚ ਸਰਵਧਰਮ ਏਕਤਾ ਦੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਅਸੀ ਬਹੁਤ ਪ੍ਰਭਾਵਿਤ ਹਾਂ, ਇਹ ਜਿੱਥੇ ਵੀ ਜਾਂਦੇ ਹਨ ਇਨਸਾਨੀਅਤ ਨੂੰ ਉੱਚਾ ਚੁੱਕਣ ਦੀ ਪ੍ਰੇਰਨਾ ਦਿੰਦੇ ਹਨ ਅਤੇ ਇਸ ਥਾਂ ਦਾ ਭਾਰਤ ਦੀ ਆਜ਼ਾਦੀ ‘ਚ ਯੋਗਦਾਨ ਹੋਣਾ ਮਾਣ ਦੀ ਗੱਲ ਹੈ। ਇਸ ਮੌਕੇ ‘ਤੇ ਆਏ ਸਾਰੇ ਵਿਧਾਇਕਾਂ ਦਾ ਸਨਮਾਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਅਸੀ ਅਰਦਾਸ ਕਰਦੇ ਹਾਂ ਕਿ ਤੁਸੀ ਸਾਰੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਬਿਹਤਰ ਸੂਬਾ ਬਣਾਉ। ਉਨਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਜਿੱਤਦੀਆਂ ਅਤੇ ਹਾਰਦੀਆਂ ਨਹੀ ਹਨ ਸਗੋਂ ਉਨਾਂ ਦੇ ਕਰਮ ਹੀ ਆਧਾਰ ਬਣਦੇ ਹਨ। ਉਨਾਂ ਕਿਹਾ ਕਿ ਪੰਜਾਬ ਹਮੇਸ਼ਾ ਤੋਂ ਹੀ ਆਪਸੀ ਭਾਈਚਾਰੇ ਦਾ ਗੁਲਦਸਤਾ ਰਿਹਾ ਹੈ ਦੁਨੀਆ ਭਰ ‘ਚ ਪੰਜਾਬ ਦੀ ਮੁਹੱਬਤ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ।

Related posts

ਕੈਨੇਡਾ ਤੋਂ ਗੈਂਗਸਟਰ ਗੋਲਡੀ ਬਰਾੜ ਬਾਰੇ ਆਈ ਵੱਡੀ ਖ਼ਬਰ

htvteam

ਚੋਰਾਂ ਨੇ ਰਿਟਾਇਰਡ ਲਾਈਨਮੈਨ ਦਾ ਖਾਤਾ ਕਰਤਾ ਖਾਲੀ,,, ਆਹ ਦੇਖੋ ਕਿਵੇਂ

Htv Punjabi

ਮਾਂ ‘ਤੇ ਕੀਤਾ ਮਜ਼ਾਕ ਤਾਂ ਗੁਆਂਢੀਆਂ ਨੇ ਘਰ ਵਿੱਚ ਵੜ ਕੇ ਕੀਤੀ ਮਾਰ ਕੁੱਟ, ਗਲਾ ਵੀ ਦਬਾਇਆ, ਇੱਕ ਦੀ ਮੌਤ

Htv Punjabi