Htv Punjabi
Punjab

ਮਾਂ ‘ਤੇ ਕੀਤਾ ਮਜ਼ਾਕ ਤਾਂ ਗੁਆਂਢੀਆਂ ਨੇ ਘਰ ਵਿੱਚ ਵੜ ਕੇ ਕੀਤੀ ਮਾਰ ਕੁੱਟ, ਗਲਾ ਵੀ ਦਬਾਇਆ, ਇੱਕ ਦੀ ਮੌਤ

ਪਟਿਆਲਾ : ਮਾਂ ‘ਤੇ ਕੀਤਾ ਗਿਆ ਮਜ਼ਾਕ ਘਟੌਰ ਦੇ ਪਿੰਡ ਬਾਘੌਰਾ ਦੇ ਲਾਲ ਸਿੰਘ ਨੂੰ ਮਹਿੰਗਾ ਪੈ ਗਿਆ l ਮੁਲਜ਼ਮ ਪੱਖ ਦੇ ਲੋਕਾਂ ਨੇ ਘਰ ਵਿੱਚ ਵੜ ਕੇ ਮਾਰ ਕੁੱਟ ਕੀਤੀ, ਜਿਸ ਵਿੱਚ 40 ਸਾਲਾ ਲਾਲ ਸਿੰਘ ਦੀ ਮੌਤ ਹੋ ਗਈ l ਬਚਾਅ ਵਿੱਚ ਲਾਲ ਸਿੰਘ ਦੇ ਮੁੰਡੇ ਨੇ ਗੋਲੀ ਚਲਾਈ, ਜਿਸ ਵਿੱਚ ਮੁਲਜ਼ਮ ਪੱਖ ਦਾ ਇੱਕ ਵਿਆਕਤੀ ਜ਼ੋਮੀ ਹੋ ਗਿਆ, ਉਸ ਨੂੰ ਇਲਾਜ ਦੇ ਲਈ ਰਜਿੰਦਰਾ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ l ਪੁਲਿਸ ਨੇ ਸ਼ਨੀਵਾਰ ਸ਼ਾਮ ਨੂੰ ਪੋਸਟਮਾਰਟਮ ਕਰਾਕੇ ਲਾਸ਼ ਪਰਿਵਾਰ ਦੇ ਹਵਾਲੇ ਕਰਵਾ ਦਿੱਤੀ l ਥਾਣਾ ਘਨੌਰ ਪੁਲਿਸ ਨੇ ਲਾਲ ਸਿੰਘ ਦੀ ਬਹੂ ਦੇ ਬਿਆਨਾਂ ‘ਤੇ ਜੱਸਾ ਸਿੰਘ, ਖੰਡੂ, ਬਲਜਿੰਦਰ ਕੌਰ, ਗੁਰਦੀਪ ਸਿੰਘ, ਹਰਜੀਤ ਸਿੰਘ ਬਘੋਰਾ, ਲੱਡੂ, ਟਿੰਕੂ ਮੰਜੋਲੀ, ਜੱਸਾ ਸਿੰਘ ਦੇ ਭਾਣਜੇ ‘ਤੇ ਕੇਸ ਦਰਜ ਕੀਤਾ l ਦੂਸਰੀ ਪਾਰਟੀ ਦੇ ਟਿੰਕੂ ਮੰਜੋਲੀ ਦੀ ਸ਼ਿਕਾਇਤ ‘ਤੇ ਸਤਨਾਮ ਸਿੰਘ ਅਤੇ ਮ੍ਰਿਤਕ ਲਾਲ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ l ਚਾਚਾ ਰਘੁਵੀਰ ਸਿੰਘ ਨੇ ਦੱਸਿਆ ਕਿ ਭਤੀਜਾ ਲਾਲ ਸਿੰਘ ਸਕਿਉਰਟੀ ਗਾਰਡ ਸੀ l ਉਹ ਸੁੱਕਰਵਾਰ ਰਾਤ ਦੀ ਡਿਊਟੀ ਕਰਕੇ ਸ਼ਨੀਵਾਰ ਸਵੇਰੇ ਘਰ ਆਇਆ ਹੀ ਸੀ l ਪਿੰਡ ਦੇ ਰਹਿਣ ਵਾਲੇ ਮੁਲਜ਼ਮ ਜੱਸਾ ਸਿੰਘ ਨੇ ਮੁੰਡੇ ਅਤੇ ਭਤਜੇ ਦੇ ਨਾਲ ਘਰ ਵਿੱਚ ਵੜ ਕੇ ਹਮਲਾ ਕੀਤਾ l ਮੁਲਜ਼ਮਾਂ ਨੇ ਲਾਲ ਸਿੰਘ ਨਾਲ ਮਾਰ ਕੁੱ ਕੀਤੀ l ਲਾਲ ਸਿੰਘ ਦਾ ਗਲਾ ਉਦੋਂ ਤੱਕ ਦਬਾ ਕੇ ਰੱਖਿਆ ਜਦ ਤੱਕ ਉਹ ਮਰ ਨਹੀਂ ਗਿਆ l ਉਸ ਨੂੰ ਬਚਾਉਣ ਲਈ ਸਤਨਾਮ ਸਿੰਘ ਨੇ ਰਾਈਫਲ ਨਾਲ ਫਾਇਰ ਕੀਤੇ, ਜਿਸ ਤੋਂ ਬਾਅਦ ਮੁਲਜ਼ਮ ਭੱਜ ਗਏ l ਜਦੋਂ ਲਾਲ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ l ਪਰਿਵਾਰ ਨੇ ਕਿਹਾ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ, ਉਹ ਮ੍ਰਿਤਕ ਲਾਲ ਸਿੰਘ ਦਾ ਸੰਸਕਾਰ ਨਹੀਂ ਕਰਨਗੇ l ਸੋਮਵਾਰ ਨੂੰ ਮੁੱਖ ਮੰਤਰੀ ਦੇ ਘਰ ਦੇ ਬਾਹਰ ਲਾਸ਼ ਰੱਖ ਕੇ ਇਨਸਾਫ ਦੀ ਮੰਗ ਕਰਾਂਗੇ l ਥਾਣਾ ਘਨੌਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਲਾਲ ਸਿੰਘ ਦਾ ਗੁਆਂਢੀਆਂ ਨਾਲ ਝਗੜਾ ਹੋਇਆ ਸੀ l ਜਿਸ ਕਾਰਨ ਲਾਲ ਸਿੰਘ ਦੀ ਮੌਤ ਹੋ ਗਈ l ਦੂਜੇ ਪੱਖ ਦਾ ਇੱਕ ਵਿਅਕਤੀ ਫਾਇਰ ਕਰਨ ਨਾਲ ਜ਼ਖ਼ਮੀ ਹੋ ਗਿਆ l ਦੋਨਾਂ ਪਾਰਟੀਆਂ ਦੇ ਬਿਆਨਾਂ ‘ਤੇ ਕੇਸ ਦਰਜ ਕਰ ਲਿਆ ਹੈ l

Related posts

ਸਰਕਾਰੀ ਮੁਲਾਜ਼ਮਾਂ ਨੇ ਭਗਵੰਤ ਮਾਨ ਨੂੰ ਸਿੱਧਾ ਈ ਕਰਤਾ ਚੈਂਲੰਜ; ਛਾਪਿਆਂ ਤੋਂ ਦੁਖੀ ਹੋਇਆਂ ਨੇ ਸੜਕ ‘ਤੇ ਪਾਇਆ ਗਾਹ

htvteam

ਢਿੱਡੋਂ ਜੰਮੇ ਪੁੱਤ ਨੇ ਬੁੱਢੀ ਮਾਂ ਨਾਲ ਸਾਰੀਆਂ ਹੱਦਾਂ ਕੀਤੀਆਂ ਪਾਰ; ਦੇਖੋ ਵੀਡੀਓ

htvteam

ਆਹ ਦੇਖੋ ਚੱਲਦੇ ਵਿਧਾਨ ਸਭਾ ਸੈਸ਼ਨ ‘ਚ ਕਿਵੇਂ ਖੜਕੀ…

htvteam

Leave a Comment