ਰੋਪੜ : ਪਾਵਰਕਾਮ ਤੋਂ ਰਿਟਾਇਰਡ ਲਾਈਨਮੈਨ ਦੇ ਖਾਤੇ ‘ਚੋਂ ਏਟੀਐਮ ਹੈਕਰਾਂ ਨੇ 40 ਦਿਨ ਵਿੱਚ 30 ਵਾਰ ਏਟੀਐਮ ਤੋਂ ਟਰਾਂਜੈਕਸ਼ਨ ਕਰਕੇ 5.89 ਲੱਖ ਦੀ ਠੱਗੀ ਕਰ ਲਈ ਹੈ l ਸ਼ਿਕਾਇਤਕਰਤਾ ਅਮਰੀਕ ਸਿੰਘ ਨੇ 31 ਅਗਸਤ 2013 ਵਿੱਚ ਬਿਜਲੀ ਵਿਭਾਗ ਤੋਂ ਸੇਵਾ ਮੁਕਤ ਹੋਣ ਦੇ ਬਾਅਦ ਨਕਦੀ ਬੈਂਕ ਵਿੱਚ ਜਮਾਂ ਕਰਵਾਈ ਸੀ l ਹੈਕਰਾਂ ਨੇ ਪੈਸੇ ਹੋਰ ਖਾਤਿਆਂ ਵਿੱਚ ਭੇਜ ਕੇ 40 ਹਜ਼ਾਰ, 20 ਹਜ਼ਾਰ, 15 ਹਜ਼ਾਰ, 10 ਹਜ਼ਾਰ ਕਰਕੇ ਕੱਢਵਾਈ ਗਈ ਹੈ l ਹਰ ਵਾਰ ਪੈਸੇ ਏਟੀਐਮ ਤੋਂ ਹੀ ਕਢਵਾਏ ਜਾਂਦੇ ਸਨ, ਜਦਕਿ ਏਟੀਐਮ ਕਾਰਡ ਅਮਰੀਕ ਸਿੰਘ ਦੇ ਕੋਲ ਹੁੰਦਾ ਸੀ l ਹੁਣ ਉਸਦੇ ਖਾਤੇ ਵਿੱਚ ਸਿਰਫ਼ 7,427 ਰੁਪਏ ਹੀ ਰਹਿ ਗਏ ਹਨ l ਖਾਤੇ ਵਿੱਚੋਂ ਨਕਦੀ ਗਾਇਬ ਹੋਣ ਦਾ ਪਤਾ ਉਸ ਨੂੰ ਉਸ ਸਮੇਂ ਚੱਲਿਆ ਜਦ ਅਮਰੀਕ ਸਿੰਘ ਤਿੰਨ ਮਹੀਨੇ ਦੇ ਬਾਅਦ ਬੈਂਕ ਖਾਤੇ ਦੀ ਕਾਪੀ ਵਿੱਚ ਐਂਟਰੀ ਕਰਾਉਣ ਗਿਆ l ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ l
