Htv Punjabi
Punjab

ਝੁੱਗੀ ‘ਚ ਸੁੱਤੇ ਬਾਪ-ਪੁੱਤ ਦੇਖੋ ਕਿਵੇਂ ਸੜ ਕੇ ਹੋਏ ਸੁਆਹ! ਇਲਾਕੇ ‘ਚ ਫੈਲੀ ਦਹਿਸ਼ਤ

ਲੁਧਿਆਣਾ : ਮੁਲਾਂਪੁਰ ਦਾਖਾਂ ਵਿੱਚ ਮੰਗਲਵਾਰ ਸਾਲ ਦਾ ਆਖਰੀ ਦਿਨ ਇਨ੍ਹਾਂ ਦੋ ਲੋਕਾਂ ਲਈ ਜ਼ਿੰਦਗੀ ਦਾ ਆਖਰੀ ਦਿਨ ਬਣ ਗਿਆ l ਇਹ ਦੋਨੋਂ ਬਾਪ ਪੁੱਤ ਉਸ ਵੇਲੇ ਜ਼ਿੰਦਾ ਜਲ ਗਏ, ਜਦੋਂ ਇਹ ਆਪਣੀ ਝੁੱਗੀ ਵਿੱਚ ਸੌਂ ਰਹੇ ਸਨ ਅਤੇ ਅਚਾਨਕ ਅੱਗ ਲੱਗ ਗਈ l ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਦੋਨਾਂ ਦੇ ਸਰੀਰਿਕ ਅਵਸ਼ੇਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਘਟਨਾ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ l ਮ੍ਰਿਤਕਾਂ ਦੀ ਪਹਿਚਾਣ ਬਿਹਾਰ ਦੇ 36 ਸਾਲਾ ਨਾਰਾਇਣ ਅਤੇ ਉਸਦੇ 15 ਸਾਲਾ ਪੁੱਤਰ ਰੌਸ਼ਨ ਦੇ ਤੌਰ ਤੇ ਹੋਈ ਹੈ l ਲੁਧਿਆਣਾ ਦੇ ਪ੍ਰੇਮ ਨਗਰ ਵਿੱਚ ਰਹਿ ਰਹੇ ਨਾਰਾਇਣ ਦੀ ਪਤਨੀ ਆਪਣੀ ਕੁੜੀ ਕੋਲ ਬਿਹਾਰ ਗਈ ਹੋਈ ਹੈ l
ਸੋਮਵਾਰ ਰਾਤ ਦੋਨੋਂ ਬਾਪ ਪੁੱਤ ਖਾ ਪੀ ਕੇ ਸੌਂ ਗਏ l ਅਚਾਨਕ ਇਨ੍ਹਾਂ ਦੀ ਝੁੱਗੀ ਵਿੱਚ ਅੱਗ ਲੱਗ ਗਈ l ਜਦ ਤੱਕ ਲੋਕਾਂ ਨੂੰ ਪਤਾ ਲੱਗਿਆ ਅਤੇ ਅੱਗ ਤੇ ਕਾਬੂ ਪਾਇਆ ਗਿਆ, ਦੋਨੋਂ ਬਾਪ ਪੁੱਤ ਜ਼ਿੰਦਾ ਹੀ ਜਲ ਕੇ ਸਵਾਹ ਦੇ ਢੇਰ ਵਿੱਚ ਤਬਦੀਲ ਹੋ ਚੁੱਕੇ ਸਨ l ਇਸ ਬਾਰੇ ਵਿੱਚ ਮੌਕੇ ਤੇ ਪਹੁੰਚੇ ਥਾਣਾ ਦਾਖਾਂ ਦੇ ਏਐਸਆਈ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਦੂਜੇ ਪਾਸੇ ਬਿਹਾਰ ਵਿੱਚ ਨਾਰਾਇਣ ਦੀ ਪਤਨੀ ਨੂੰ ਸੂਚਨਾ ਦੇ ਦਿੱਤੀ ਗਈ ਹੈ l

Related posts

ਜਨਮ ਦਿਨ ਵਾਲੇ ਦਿਨ ਤਿੰਨ ਦੋਸਤਾਂ ਨਾਲ ਆਹ ਕੀ ਹੋਇਆ ?

htvteam

ਦੇਖੋ ਹਵਸ ਦੀ ਅੱਗ ਨੇ ਜਵਾਨ ਕੁੜੀ ਕੋਲੋਂ ਆਹ ਕੀ ਕਰਵਾਤਾ; ਦੇਖੋ ਵੀਡੀਓ

htvteam

ਕੀ ਸ਼ਰਾਬ ਪੀਣ ਨਾਲ ਕੋਰੋਨਾ ਦਾ ਖ਼ਤਰਾ ਘੱਟ ਜਾਂਦਾ ਐ ? ਕੀ ਮੀਟ-ਅੰਡਾ ਬਚਾ ਸਕਦੇ ਨੇ ਇਸ ਖ਼ਤਰਨਾਕ ਵਾਇਰਸ ਤੋਂ ? ਕੀ ਦੁਨੀਆ ਤੋਂ ਕਦੇ ਖਤਮ ਹੋ ਪਏਗਾ ਕਦੇ ਕੋਰੋਨਾ ?

Htv Punjabi

Leave a Comment