Htv Punjabi
Punjab Video

ਲੋਕਾਂ ਦੀਆਂ ਗੱਡੀਆਂ ਨੂੰ ਮਾਰ ਮਾਰ ਟੱਕਰਾਂ ਕੀਤੀਆਂ ਪਾਸੇ

ਸੜਕ ਤੇ ਤੇਜ਼ ਰਫ਼ਤਾਰ ਦੌੜਦੀ ਲਾਰੀ ਤੇ ਹਵਾ ਚ ਉੱਡਦੇ ਡੋਰੀਏ ਪਰਾਂਦੇ, ਡਾਲੇ ਤੇ ਲਿਖੀਂ ਸਾਇਰੋ ਸ਼ਾਇਰੀ, ਪੜ੍ਹ ਕੇ ਸ਼ਾਇਦ ਤੁਹਾਨੂੰ ਕੁੱਝ ਪਲ ਲਈ ਇਹ ਤਸਵੀਰਾਂ ਪ੍ਰਭਾਵਿਤ ਕਰ ਦੇਣ,, ਪਰ ਸੱਚ ਜਾਣਿਓ ਜੇਕਰ ਉਸਨੂੰ ਚਲਾ ਰਿਹਾ ਚਾਲਕ ਨਸ਼ੇ ਵਿੱਚ ਧੁੱਤ ਹੈ ਤਾਂ ਸਮਝੋ ਉਹ ਮਾਰੂ ਹਥਿਆਰ ਨਾਲ ਅੰਧਾਧੁੰਦ ਫਾਈਰਿੰਗ ਕਰ ਰਹੇ ਕਿਸੇ ਅਪਰਾਧੀ ਨਾਲੋਂ ਘੱਟ ਨਹੀਂ ਹੈ ਜਿਹੜਾ ਅੱਖ ਝਪਕਦੇ ਹੀ ਤੁਹਾਡੀ ਤੇ ਤੁਹਾਡੇ ਪੂਰੇ ਪਰਿਵਾਰ ਦੀ ਜਾਨ ਨੂੰ ਖ਼ਤਮ ਕਰ ਸਕਦਾ ਹੈ,,,,,,,,,

ਸੜਕੀ ਹਾਦਸੇ ਅਸੀਂ ਰੋਜ਼ਾਨਾ ਦੇਖਦੇ ਸੁਣਦੇ ਪੜਦੇ ਜ਼ਰੂਰ ਹਾਂ ਪਰ ਇਹਨਾਂ ਹਾਦਸਿਆਂ ਪਿੱਛੇ ਕਾਰਨਾਂ ਤੇ ਅਮਲ ਨਹੀਂ ਕਰਦੇ , ਅਜਿਹਾ ਹੀ ਇਕ ਕਾਰਨ ਬਣਨ ਤੋਂ ਪਹਿਲਾਂ ਚਾਲਕ ਨੂੰ ਰਾਹਗੀਰਾਂ ਵਲੋਂ ਰੋਕ ਲਿਆ ਗਿਆ ਜੋ ਬੇਹੱਦ ਗ਼ਲਤ ਢੰਗ ਨਾਲ ਗੱਡੀ ਚਲਾਉਂਦਾ ਤੇ ਗੱਡੀਆਂ ਨੂੰ ਟੱਕਰਾਂ ਮਾਰਦੇ ਜਾ ਰਿਹਾ ਸੀ ਜਦੋਂ ਉਸਨੂੰ ਰੋਕਿਆ ਗਿਆ ਤਾਂ ਲੋਕ ਹੱਕੇ ਬੱਕੇ ਰਹਿ ਗਏ,, ਸੁਣੋ ਕੈਂਟਰ ਚਾਲਕ ਦੀ ਜ਼ੁਬਾਨੀ,,,,,,,

ਦਰ ਅਸਲ ਇਹ ਤਸਵੀਰਾਂ ਢਿੱਲਵਾਂ ਟੂਲ ਪਲਾਜੇ ਦੀਆਂ ਹਨ ਜਿੱਥੇ ਇਕ ਕੈਂਟਰ ਚਾਲਕ ਤੇ ਕਾਰ ਸਵਾਰਾਂ ਦਰਮਿਆਨ ਬਹਿਸ ਬਾਜ਼ੀ ਹੋ ਰਹੀ ਕਾਰ ਸਵਾਰਾਂ ਦਾ ਕਹਿਣਾ ਹੈ ਕਿ ਕੈਂਟਰ ਚਾਲਕ ਬਹੁਤ ਗ਼ਲਤ ਢੰਗ ਨਾਲ ਡਰਾਈਵਿੰਗ ਕਰਦਾ ਜਾ ਰਿਹਾ ਸੀ ਜਿਸ ਕਾਰਨ ਉਨ੍ਹਾਂ ਦੀ ਕਾਰ ਨੂੰ ਵਾਰ ਵਾਰ ਹਿੱਟ ਕਰਕੇ ਨੁਕਸਾਨ ਪਹੁੰਚਾਇਆ ਗਿਆ ਹੈ ।

ਓਥੇ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀਆਂ ਨੇ ਆਪਣੇ ਬਿਆਨ ਵਿੱਚ ਕੀ ਕਿਹਾ ਜ਼ਰਾ ਤੁਸੀ ਉਹ ਵੀ ਸੁਣ ਲੋ,,,,,,,,,,,ਘਟਨਾ ਬੇਸ਼ੱਕ ਛੋਟੀ ਸੀ ਪਰ ਸਵਾਲ ਵੱਡੇ ਖੜ੍ਹੇ ਕਰ ਗਈ ਇੱਕ ਲੱਤਾਂ ਤੋਂ ਅਪਾਹਜ ਦੂਜਾ ਨਸ਼ੇ ਚ ਧੁੱਤ ਕਿਤੇ ਨਾ ਕਿਤੇ ਸਾਡੇ ਪੂਰੈ ਪਰਿਵਾਰ ਦੀ ਜਾਨ ਜੋਖਮ ਵਿੱਚ ਪੈ ਸਕਦੀ ਸੀ । ਸਵਾਲ ਇਹ ਵੀ ਉੱਠਦਾ ਹੈ ਕਿ ਅਜਿਹੇ ਵਿਅਕਤੀ ਨੂੰ ਲਾਈਸੈਂਸ ਜਾਰੀ ਕਰਨ ਤੋਂ ਪਹਿਲਾਂ ਜਿੱਥੇ ਟਰਾਂਸਪੋਰਟ ਅਥਾਰਟੀ ਨੂੰ ਮੈਡੀਕਲ ਰਿਪੋਰਟਾਂ ਦੀ ਪੜਤਾਲ ਕਰਨ ਦੀ ਲੋੜ ਹੈ ਉੱਥੇ ਟਰਾਂਸਪੋਰਟ ਮਾਲਿਕਾਂ ਨੂੰ ਵੀ ਸੋਚਣ ਦੀ ਲੋੜ ਹੈ ਜਿਹੜੇ ਅਜਿਹੇ ਨਸ਼ੇੜੀ ਲੋਕਾਂ ਦੇ ਹੱਥ ਗੱਡੀ ਦਾ ਸਟੈਰਿੰਗ ਸੌਂਪ ਕੇ ਚੰਦ ਰੁਪਏ ਤਾਂ ਬਚਾ ਲੈਂਦੇ ਹਨ ਪਰ ਵੱਡੇ ਸੜਕੀ ਹਾਦਸਿਆ ਚ ਵਾਧਾ ਕਰਦੇ ਹਨ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਜਵਾਨ ਧੀ ‘ਤੇ ਨੂੰਹ ਦੇ ਹੱਥ ਪੈਰ ਬੰਨ੍ਹ ਢਾਇਆ ਕਹਿਰ; ਦੇਖੋ ਕੀ ਕੁੱਝ ਕਰ ਗਏ

htvteam

ਮੁੰਡੇ ਦਾ ਰੂਪ ਦੇਖ ਪੁਲਿਸ ਦੀਆਂ ਕੰਬੀਆਂ ਲੱਤਾਂ ?

htvteam

ਅਪਾਈਨਟਮੈਂਟ ਲੈ ਕੇ 2 ਦਿਨ ਤੱਕ ਕਰਵਾ ਸਕਦੇ ਹੋ ਪ੍ਰਾਪਰਟੀ ਰਜਿਸਟਰੀ

Htv Punjabi

Leave a Comment