Htv Punjabi
Crime Punjab Video

ਲੋਹੜੀ ਵਾਲੇ ਦਿਨ ਮੌ&ਤ ਦਾ ਸਮਾਨ ਬਰਾਮਦ, ਕੀਮਤ 40 ਕਰੋੜ

ਫਿਰੋਜ਼ਪੁਰ ਪੁਲਿਸ ਨੂੰ ਨਸ਼ਿਆਂ ਵਿਰੁੱਧ ਮਿਲੀ ਵੱਡੀ ਸਫਲਤਾ
40 ਕਰੋੜ ਰੁਪਏ ਮੁੱਲ ਦੀ 7 ਕਿਲੋ 800 ਗ੍ਰਾਮ ਹੈਰੋਇਨ ਬਰਾਮਦ
ਇੱਕ ਨਸ਼ਾ ਤਸਕਰ ਨੂੰ ਕੀਤਾ ਗਿਆ ਗ੍ਰਿਫਤਾਰ
ਫੜੇ ਗਏ ਨਸ਼ਾ ਤਸਕਰ ਉੱਪਰ ਪਹਿਲਾਂ ਵੀ ਹਨ ਐਨਡੀਪੀਸੀ ਐਕਟ ਦੇ ਮਾਮਲੇ
ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾ ਕੇ ਪੰਜਾਬ ਅਤੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਕਰਦਾ ਸੀ ਹੈਰੋਇਨ ਦੀ ਸਪਲਾਈ , ਪੁਲਿਸ ਖੰਗਾਲ ਰਹੀ ਹੈ ਬੈਕਵਰਡ ਅਤੇ ਫਾਰਵਰਡ ਲਿੰਕ , ਫੜੇ ਗਏ ਨਸ਼ਾ ਤਸਕਰ ਦੀ ਪਛਾਣ ਰਾਜ ਸਿੰਘ ਉਰਫ ਰਾਜੂ ਵਜੋਂ ਹੋਈ ਭਾਰਤ ਪਾਕਿਸਤਾਨ ਸਰਹੱਦ ਤੇ ਪੈਂਦੇ ਪਿੰਡ ਟੇਡੀ ਵਾਲਾ ਦਾ ਰਹਿਣ ਵਾਲਾ ਹੈ ਨਸ਼ਾ ਤਸਕਰ,,,,,,,

ਫਿਰੋਜ਼ਪੁਰ ਪੁਲਿਸ ਦਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਭਿਆਨ ਲਗਾਤਾਰ ਜਾਰੀ ਹੈ ਇਸੇ ਅਭਿਆਨ ਦੇ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਫਿਰੋਜ਼ਪੁਰ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋ ਅਲੱਗ ਅਲੱਗ ਮੁਕਦਮਿਆਂ ਵਿੱਚ 40 ਕਰੋੜ ਰੁਪਏ ਮੁੱਲ ਦੀ ਸੱਤ ਕਿਲੋ 800 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਜਿਸ ਵਿੱਚ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਫੜਿਆ ਗਿਆ ਨਸ਼ਾ ਤਸਕਰ ਸਰਹਦੀ ਪਿੰਡ ਟੇਂਡੀਵਾਲਾ ਦਾ ਰਹਿਣ ਵਾਲਾ ਹੈ ਇਸ ਉੱਪਰ ਪਹਿਲਾਂ ਵੀ ਹੈਰੋਇਨ ਦੇ ਕਈ ਮੁਕਦਮੇ ਦਰਜ ਹਨ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਭਾਰਤ ਵਿੱਚ ਮੰਗਵਾਉਂਦਾ ਸੀ ਅਤੇ ਅੱਗੇ ਸਪਲਾਈ ਕਰਦਾ ਸੀ ਫੜੇ ਗਏ ਆਰੋਪੀ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਇਸਦੇ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲੇ ਜਾ ਰਹੇ ਨੇ ਤਾਂ ਕਿ ਇਸ ਨਸ਼ੇ ਦੀ ਸਪਲਾਈ ਚੈਨ ਨੂੰ ਤੋੜਿਆ ਜਾ ਸਕੇ ਅਤੇ ਹੋਰ ਜੋ ਲੋਕ ਇਸ ਵਿੱਚ ਸ਼ਾਮਿਲ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਾਪੂ ਨਾਲ ਛੇੜਖਾਣੀ ਕਰਨ ਵਾਲੇ ਮੁੰਡਿਆ ਦਾ ਦੇਖੋ ਕੀ ਹੋਇਆ ਹਸਰ ?

htvteam

ਵਿਦੇਸ਼ ਭੇਜਣ ਦੇ ਲਈ ਐਨਆਈਆਰ ਨਾਲ ਕੀਤਾ ਧੀ ਦਾ ਵਿਆਹ, ਪਿਤਾ ਨੇ 5 ਏਕੜ ਜ਼ਮੀਨ ਵੇਚ 42 ਲੱਖ ਖਰਚ

Htv Punjabi

PUBG ਗੇਮ ਖੇਡਦੇ ਖੇਡਦੇ ਮੁੰਡੇ ਨੇ ਬੰਦ ਕਮਰੇ ‘ਚ ਕਰ ਲਿਆ ਕੁੱਝ ਅਜਿਹਾ

htvteam

Leave a Comment