Htv Punjabi
Crime Punjab Religion Video

ਵਾਲਮੀਕਿ ਮੰਦਿਰ ਚ ਬੇਅਦਬੀ ! ਜਨਾਨੀ ਦੇ ਪਾੜੇ ਕੱਪੜੇ ?

ਪਿੰਡ ਝੁੱਗੀਆਂ ਗੁਲਾਮ ਵਿੱਚ ਮਾਹੌਲ ਤਨਾਅਪੂਰਨ

ਮੌਜੂਦਾ ਸਰਪੰਚ ਦੇ ਪਤੀ ਤੇ ਵਾਲਮੀਕਿ ਮੰਦਰ ਚ ਬੇਅਦਬੀ ਕਰਨ ਦੇ ਲੱਗੇ ਇਲਜ਼ਾਮ
ਸਰਪੰਚ ਦੇ ਪਤੀ ਨੇ ਦੋਸ਼ਾਂ ਨੂੰ ਨਕਾਰਿਆਂ
ਕਿਹਾ ਪੰਚਾਇਤ ਘਰ ਦੀ ਇਮਾਰਤ ਚ ਮੰਦਿਰ ਬਣਾਇਆ ਜਾ ਰਿਹਾ ਹੈ
ਬੀਤੇ ਦਿਨੀਂ ਪਿੰਡ ਝੁੱਗੀਆਂ ਗੁਲਾਮ ਵਿੱਚ ਐਸ ਸੀ ਭਾਈਚਾਰੇ ਦੇ ਦੋ ਧੜਿਆਂ ਦਰਮਿਆਨ ਬਾਲਮੀਕ ਮੰਦਿਰ ਦੀ ਇਮਾਰਤ ਨੂੰ ਲੈ ਕੇ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ, ਸਗੋਂ ਦਿਨੋਂ ਦਿਨ ਹੋਰ ਵੱਧਦਾ ਜਾ ਰਿਹਾ ਹੈ ।

ਕੱਲ੍ਹ ਇਸ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਕੁੱਝ ਧਾਰਮਿਕ ਅਤੇ ਸਮਾਜਿਕ ਆਗੂ ਇਕ ਧੜੇ ਦੀ ਹਮਾਇਤ ਵਿੱਚ ਸਾਹਮਣੇ ਆਏ ਅਤੇ ਉਨ੍ਹਾਂ ਐਲਾਨ ਕਰ ਦਿੱਤਾ ਕਿ ਜੇਕਰ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਕਾਰਵਾਈ ਨਾਂ ਕੀਤੀ ਤਾਂ ਉਹ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਗੇ,,,,

ਮੌਕੇ ਤੇ ਪਹੁੰਚੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੱਕ ਧੜੇ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਵਾਲਮੀਕ ਮੰਦਰ ਵਿੱਚ (ਮਿੱਟੀ )ਭਰਤ ਪਾ ਰਹੇ ਸਨ ਤਾਂ ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਰਾਮ ਲੁਭਾਇਆ ਮੌਕੇ ਤੇ ਪਹੁੰਚਿਆਂ ਅਤੇ ਮੰਦਿਰ ਚ ਲੱਗੇ ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਲੱਗਾ, ਜਦੋਂ ਸਾਡੇ ਵਲੋਂ ਰਾਮ ਲੁਭਾਇਆ ਨੂੰ ਰੋਕਿਆਂ ਗਿਆ ਤਾਂ ਉਸ ਨੇ ਸਾਥੀਆਂ ਸਮੇਤ ਸੇਵਾ ਕਰ ਰਹੇ ਸੇਵਾਦਾਰਾਂ ਤੇ ਹਮਲਾ ਕਰ ਦਿੱਤਾ ।ਹਮਲੇ ਦੌਰਾਨ ਕੁੱਝ ਲੋਕ ਜ਼ਖਮੀਂ ਹੋ ਗਏ ਹਨ ਜਿਹੜੇ ਕਿ ਸਿਵਲ ਹਸਪਤਾਲ ਕਪੂਰਥਲਾ ਵਿੱਚ ਜੇਰੇ ਇਲਾਜ਼ ਹਨ।

ਹਸਪਤਾਲ ਵਿੱਚ ਜੇਰੇ ਇਲਾਜ ਸਰਪੰਚ ਦੇ ਪਤੀ ਰਾਮ ਲੁਭਾਇਆ ਦਾ ਜਦੋਂ ਪੱਖ ਲਿਆ ਗਿਆ ਤਾਂ ਉਨ੍ਹਾਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪੰਚਾਇਤ ਘਰ ਦੀ ਇਮਾਰਤ ਤੇ ਕੁੱਝ ਲੋਕਾਂ ਵਲੋਂ ਕਬਜ਼ਾ ਕਰਕੇ ਮੰਦਿਰ ਬਣਾ ਦਿੱਤਾ ਗਿਆ ਹੈ ਉਸ ਮੰਦਿਰ ਦੀ ਇਮਾਰਤ ਵਿੱਚ ਬੀਤੇ ਦਿਨੀਂ ਕੁੱਝ ਲੋਕ ਮਿੱਟੀ ਪਾ ਰਹੇ ਸਨ । ਪਿੰਡ ਦੇ ਮੁਖੀ ਹੋਣ ਨਾਤੇ ਉਹ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਪੰਚਾਇਤ ਸੈਕਟਰੀ ਨੂੰ ਮੌਕਾ ਦਿਖਾਉਣ ਲਈ ਬੁਲਾਇਆ ਗਿਆ ਇਸ ਗੱਲ ਨੂੰ ਲੈ ਕੇ ਵਿਰੋਧੀ ਭੜਕ ਗਏ ਜਿਹਨਾਂ ਵਲੋਂ ਉਸ ਤੇ ਹਮਲਾ ਕਰ ਦਿੱਤਾ ਗਿਆ ।

ਪਿੰਡ ਵਿੱਚ ਵਾਪਰੇ ਇਸ ਘਟਨਾਕ੍ਰਮ ਚ, ਕੁੱਝ ਬਾਹਰੀ ਲੋਕਾਂ ਦੀ ਸ਼ਮੂਲੀਅਤ ਖਤਰਨਾਕ ਰੁੱਖ ਅਖ਼ਤਿਆਰ ਕਰ ਰਹੀ ਹੈ ਭਾਵ ਕਿ ਧਾਰਮਿਕ ਮੁੱਦਾ ਬਣਾਇਆ ਜਾਣ ਲੱਗਾ ਹੈ ਜਦੋਂ ਕਿ ਅਜਿਹਾ ਕੁੱਝ ਨਹੀਂ ਹੈ ਸਿਰਫ਼ ਪੰਚਾਇਤੀ ਚੋਣਾਂ ਵੇਲੇ ਸਾਹਮਣੇ ਆਏ ਹਾਰ ਜਿੱਤ ਦੇ ਨਤੀਜੇ ਪਣਪ ਰਹੇ ਹਨ। ਸੰਪਰਕ ਕਰਨ ਤੇ ਥਾਣਾ ਕੋਤਵਾਲੀ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਕਲਮਬੰਦ ਕਰਨ ਉਪਰੰਤ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਫਿਊ ਤੇ ਲਾਕਡਾਊਨ ਦੌਰਾਨ ਗਰੀਬੀ ਤੋਂ ਤੰਗ ਪਿਓ ਨੇ ਨਵੇਂ ਜੰਮੇ ਬੱਚੇ ਨਾਲ ਕੀਤੀ ਦਰਿੰਦਗੀ, ਗ੍ਰਿਫਤਾਰ

Htv Punjabi

ਸ਼੍ਰੋਮਣੀ ਅਕਾਲੀਦਲ ਨਿੱਕਲੀ ਦੱ ਲਿਆਂ ਦੀ ਪਾਰਟੀ

htvteam

ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ, ਆਹ ਕੀ ਕਰ ਰਹੇ ਸੀ ਬੱਚਿਆਂ ਨਾਲ !

Htv Punjabi

Leave a Comment