Htv Punjabi
Crime Punjab Video

ਠਾਣੇਦਾਰ ਨੇ ਜਨਾਨੀਆਂ ਸਾਹਮਣੇ ਕੁੱਟਿਆ ਸਿੱਖ ਬਾਪੂ, ਦੇਖੋ ਵੀਡੀਓ ?

ਆਦਮਪੁਰ ਅਧੀਨ ਆਉਂਦੇ ਪਿੰਡ ਕਪੂਰ ਕਠਾਰ ਚੌਕ ਚ ਹੰਗਾਮਾ
ਖੜ੍ਹੇ ਇੱਕ ਅੰਮ੍ਰਿਤਧਾਰੀ ਬਜ਼ੁਰਗ ਵਲੋਂ ਮੰਗੀ ਗਈ ਸੀ ਲਿਫਟ
ਲਿਫਟ ਮੰਗਣ ‘ਤੇ ਸਾਬਕਾ ਪੁਲਿਸ ਇੰਸਪੈਕਟਰ ਨੇ ਕੀਤੀ ਕੁੱਟਮਾਰ: ਬਜ਼ੁਰਗ
ਘਟਨਾ ਕੈਮਰੇ ਚ ਕੈਦ, ਥਾਣਾ ਆਦਮਪੁਰ ਸ਼ਿਕਾਇਤ ਦੇਣ ਪਹੁੰਚੇ ਬਜ਼ੁਰਗ
ਬੀਤੇ ਦਿਨ ਥਾਣਾ ਆਦਮਪੁਰ ਅਧੀਨ ਆਉਂਦੇ ਪਿੰਡ ਕਪੂਰ ਕਠਾਰ ਚੌਕ ਵਿੱਚ ਖੜ੍ਹੇ ਇੱਕ ਅੰਮ੍ਰਿਤਧਾਰੀ ਬਜ਼ੁਰਗ ਵਲੋਂ ਲਿਫਟ ਮੰਗਣ ‘ਤੇ ਸਾਬਕਾ ਪੁਲਿਸ ਇੰਸਪੈਕਟਰ ਨੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਥਾਣਾ ਆਦਮਪੁਰ ਵਿਖੇ ਕੁੱਟਮਾਰ ਕਰਨ ਦੀ ਸ਼ਿਕਾਇਤ ਦੇਣ ਪਹੁੰਚੇ ਬਜ਼ੁਰਗ ਜਗਦੇਵ ਸਿੰਘ ਵਾਸੀ ਬਡਾਲਾ ਮਾਹੀ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 2 ਵਜੇ ਜਲੰਧਰ ਤੋਂ ਬੱਸ ਰਾਹੀਂ ਪਿੰਡ ਕਪੂਰ (ਅੱਡਾ ਕਠਾਰ) ਚੌਕ ‘ਤੇ ਉਤਰਿਆ ਆਪਣੇ ਘਰ ਜਾਣ ਲਈ ਖੜ੍ਹਾ ਸੀ ਅਤੇ ਅੱਗਿਓਂ ਆ ਰਹੇ ਇੱਕ ਐਕਟਿਵਾ ਚਾਲਕ ਤੋਂ ਲਿਫਟ ਲੈਣ ਲਈ ਹੱਥ ਨਾਲ ਰੋਕਣ ਦਾ ਇਸ਼ਾਰਾ ਕੀਤਾ ਪਰ ਰੋਕਣ ਉਪਰੰਤ ਉਸ ਵਿਅਕਤੀ ਮੈਨੂੰ ਜ਼ੋਰ ਨਾਲ ਧੱਕਾ ਮਾਰ ਕੇ ਮੈਨੂੰ ਜ਼ਮੀਨ ‘ਤੇ ਸੁੱਟ ਦਿੱਤਾ ਤੇ ਉਸ ਤੋਂ ਬਾਅਦ ਮੇਰੀ ਪੱਗ ਉਤਾਰ ਕੇ ਮੇਰੇ ਬਾਲਾਂ ਤੋਂ ਫੜ੍ਹ ਕੁੱਟਮਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ।

ਬਜ਼ੁਰਗ ਨੇ ਦੱਸਿਆ ਇਸ ਕੁੱਟਮਾਰ ਦੀ ਵੀਡੀਓ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਇਸ ਪੂਰੇ ਮਾਮਲੇ ਨੂੰ ਦੇਖਦਿਆਂ ਥਾਣਾ ਮੁਖੀ ਰਵਿੰਦਰ ਪਾਲ ਸਿੰਘ ਆਦਮਪੁਰ ਨੇ ਦੱਸਿਆ ਹੈ ਇਸ ਮਾਮਲੇ ਵਿੱਚ ਦੋਸ਼ੀ ਖਿਲਾਫ ਸਖਤ ਕਾਰਵਾਈ ਹੋਵੇਗੀ। ਦਸਣਯੋਗ ਹੈ ਕਿ ਉਕਤ ਵਿਅਕਤੀ ਕਰੀਬ 2 ਸਾਲ ਪਹਿਲਾਂ ਥਾਣਾ ਬੁੱਲੋਵਾਲ ਜ਼ਿਲਾ ਹੁਸ਼ਿਆਰਪੁਰ ਤੋਂ ਸੇਵਾ ਮੁਕਤ ਹੋਇਆ ਹੈ।

ਬਜ਼ੁਰਗ ਨਾਲ ਥਾਣਾ ਆਦਮਪੁਰ ਵਿਖੇ ਹਾਜ਼ਰ ਹੋਏ ਸਮੂਹ ਪਿੰਡ ਵਾਸੀਆਂ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਜੇਕਰ ਇਸ ਮਾਮਲੇ ਸਬੰਧੀ ਇਸ ਪੁਲਿਸ ਮੁਲਾਜ਼ਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਤਾਂ ਫਿਰ ਸਿੱਖ ਜੱਥੇਬੰਦੀਆਂ ਨਾਲ ਮਿਲ ਓਹ ਵੱਡਾ ਸੰਘਰਸ਼ ਉਲੀਕਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਰੇਕ ਪੰਜਾਬੀ ਨੂੰ ਲੱਗਣ ਜਾ ਰਹੇ ਨੇ ਵੱਡੇ ਵੱਡੇ ਝਟਕੇ,ਚੰਗੇ ਚੰਗਿਆਂ ਦੇ ਸੁੱਕ ਜਾਣਗੇ ਬੁੱਲ

Htv Punjabi

ਆਹ MLA ਸਾਬ੍ਹ ਨੇ ਟੋਲ ਪਲਾਜ਼ੇ ਤੇ ਮਾਰੀਆਂ ਬ੍ਰੇਕਾਂ, ਹੋਈ ਤਕਰਾਰਬਾਜ਼ੀ

htvteam

ਕਿਤੇ ਤੁਹਾਨੂੰ ਸਵੇਰੇ ਸਵੇਰੇ ਅਜਿਹਾ ਪਿਸ਼ਾਬ ਤਾਂ ਨਹੀਂ ਆਉਂਦੈ ?

htvteam

Leave a Comment