ਮਾਮਲਾ ਹੈ ਜਿਲ੍ਹਾ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਦੇ ਥਾਣਾ ਜੰਡਿਆਲਾ ਦੇ ਅਧੀਨ ਪੈਦੇ ਪਿੰਡ ਨੰਗਲ ਦਿਆਲਪੁਰ ਦਾ, ਜਿੱਥੇ ਦਾ 26 ਸਾਲਾ ਨੌਜਵਾਨ ਧਰਮਜੀਤ ਸਿੰਘ ਤੇ ਉਸਦਾ ਪਿਤਾ ਲਖਵਿੰਦਰ ਸਿੰਘ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਚਲਾਉਂਦੇ ਹਨ। ਦੋਵਾਂ ਕਦੇ ਹਲਵਾਈਆਂ ਦੇ ਨਾਲ ਤਾਂ ਕਦੇ ਖੇਤ ਵਿਚ ਦਿਹਾੜੀ ਕਰਦੇ। ਕੁੱਝ ਸਾਲ ਪਹਿਲਾਂ ਪਿੰਡ ਦੀ ਹੀ ਇੱਕ ਵਿਆਹੀ ਔਰਤ ਦੇ ਨਾਜਾਇਜ਼ ਸਬੰਧਾਂ ਦੇ ਚਲਦਿਆਂ ਉਸਦੇ ਪਰਿਵਾਰ ਨਾਲ ਇਹਨਾਂ ਦੀ ਲਾਗਡਾਟ ਚੱਲ ਰਹੀ ਸੀ | ਕਈ ਵਾਰ ਮਾਮਲਾ ਥਾਣੇ ਵੀ ਪਹੁੰਚਿਆ |
ਅੱਜ ਸਵੇਰੇ ਤੜਕੇ ਇਸ ਪਰਿਵਾਰ ਨਾਲ ਜੋ ਕੁੱਝ ਹੁੰਦੈ ਉਸਨੂੰ ਦੇਖ ਕੇ ਆਸ ਪਾਸ ਦੇ ਪਿੰਡਾਂ ‘ਚ ਵੀ ਦਹਿਸ਼ਤ ਦਾ ਮਹੌਲ ਬਣ ਜਾਂਦੈ |
