Htv Punjabi
Punjab Video

ਵਿਦੇਸ਼ ਗਏ ਨੌਜਵਾਨਾਂ ਦੀਆਂ ਉੱਠਣ ਲੱਗੀਆਂ ਅਰਥੀਆਂ

ਇਹ ਤਸਵੀਰਾਂ ਕਪੂਰਥਲਾ ਦੇ ਪਿੰਡ ਬੁਲੇਵਾਲ ਦੀਆਂ ਨੇ ਜਿੱਥੋਂ ਇਹ ਨੌਜਵਾਨ ਕਰੀਬ ਦਸ ਸਾਲ ਪਹਿਲਾਂ ਪੰਜਾਬ ਛੱਡ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਪਰ ਉੱਥੇ ਬੀਤੇ ਕੱਲ ਨੌਜਵਾਨ ਦੇ ਨਾਲ ਅਜਿਹਾ ਭਾਣਾ ਵਾਪਰਿਆ ਕੀ ਜਿਸਤੋਂ ਬਾਅਦ ਉਸਦੇ ਗ੍ਰਿਹ ਵਿਖੇ ਸੋਗ ਲਹਿਰ ਪਸਰ ਗਈ ਤੇ ਘਰ ਵਿੱਚ ਮਾਤਮ ਛਾ ਗਿਆ ਰੋਂਦੇ ਕੁਰਲਾਉਂਦੇ ਹੋਏ ਪਰਿਵਾਰ ਨੇ ਦੱਸਿਆ ਕੀ ਸਿਮਰਨਜੀਤ ਸਿੰਘ ਟਰੱਕ ਚਾਲਕ ਸੀ ਬੀਤੇ ਕੱਲ ਆਪਣੇ ਟਰੱਕ ਨੂੰ ਖਾਲੀ ਕਰਕੇ ਆਰਾਮ ਨਾਲ ਸੁੱਤਾ ਸੀ ਅਜਿਹੀ ਗੁੜੀ ਨੀਂਦ ਸੁੱਤਾ ਕਿ ਮੁੜਕੇ ਉਠਿਆ ਹੀ ਨਾਂ ਜਿਸਦੀ ਜਾਣਕਾਰੀ ਪਰਿਵਾਰ ਨੂੰ ਅਮਰੀਕਾ ਚ ਰਹਿੰਦੀ ਭੈਣ ਨੇ ਫੋਨ ਸਾਂਝੀ ਕੀਤੀ ਹੈ ਇਸ ਬਾਬਤ ਦੱਸਦੇ ਹੋਏ ਪਰਿਵਾਰ ਨੇ ਅੱਗੇ ਜੋ ਦੱਸਿਆ ਉਹ ਸੁਣੋ ਸਭ ਦਾ ਦਿਲ ਦਹਿਲ ਗਿਆ,,,,,,

ਏਸ ਮੌਕੇ ਭਰੇ ਮਨ ਦੇ ਨਾਲ ਪਰਿਵਾਰ ਨੇ ਕਿਹਾ ਕੀ ਹੁਣ ਤਾਂ ਸਾਡਾ ਕੱਖ ਹੀ ਨਹੀਂ ਬੱਚਿਆ ਰਹੀ ਸਸਕਾਰ ਦੀ ਉਹ ਚਾਹੇ ਉੱਥੇ ਹੋਵੇ ਚਾਹੇ ਏਥੇ ਸਿਰਫ ਰੋਣਾ ਪੱਲੇ ਪਿਆ,ਤੁਸੀ ਸਮਝ ਸਕਦੇ ਹੋਂ ਕੀ ਪਰਿਵਾਰ ਕਿਸ ਕਦਰ ਟੁੱਟਿਆ ਹੋਇਆ ਮਹਿਸੂਸ ਕਰ ਰਿਹਾ ,ਏਸਦੇ ਨਾਲ ਹੀ ਪਰਿਵਾਰ ਨੇ ਸਰਕਾਰਾਂ ਨੂੰ ਵੀ ਦੋਸ਼ੀ ਠਹਿਰਾਇਆ ਜੇਕਰ ਸਰਕਾਰਾਂ ਚੰਗੀਆਂ ਹੋਣ ਤਾਂ ਸਾਡੇ ਨੌਜਵਾਨ ਪਰਾਏ ਮੁਕਲਾਂ ਚ ਜਾਕੇ ਧੱਕੇ ਕਿਉਂ ਖਾਣ ਖੈਰ ਲਗਾਤਾਰ ਪੰਜਾਬ ਨੌਜਵਾਨਾਂ ਦੀਆਂ ਵਿਦੇਸ਼ਾਂ ਵਿੱਚ ਮੌਤਾਂ ਹੋ ਰਹੀਆਂ ਨੇ ਜੋ ਕੀ ਬਹੁਤ ਹੀ ਚਿੰਤਾ ਦਾ ਵਿਸ਼ਾ ਸੋ ਦੋਵੇ ਮੁਲਕਾਂ ਦੀ ਸਰਕਾਰਾਂ ਨੂੰ ਇਸਤੇ ਵਿਚਾਰ ਕਰਨ ਦੀ ਲੋੜ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

CM ਲੈਕੇ ਆਏ ਜਿੰਦਰਾ, ਕਾਂਗਰਸੀ ਵਿਧਾਨ ਸਭਾ ‘ਚ ਕਰਲੇ ਕੈਦ ?

htvteam

ਮਾਰਕਿਟ ‘ਚ ਆਏ Fake ਅਗਵਾਹ ਗੈਂਗ

htvteam

ਇਸ ਸ਼ਹਿਰ ਲਈ ਆਈ ਚੰਗੀ ਖ਼ਬਰ ।। ਸਿਹਤ ਮਹਿਕਮੇ ਨੇ ਲਿਆ ਸੁਖ ਦਾ ਸਾਹ !

Htv Punjabi

Leave a Comment