Htv Punjabi
Punjab Video

ਵੱਡਾ ਹਾਦਸਾ: ਸਕੂਲੀ ਬੱ/ ਚਿl ਆਂ ਨਾਲ ਭਰੀ ਵੈਨ ਡਿੱਗੀ ਨਾਲੇ ‘ਚ

ਫਿਰੋਜ਼ਪੁਰ ਦੇ ਪਿੰਡ ਅਰਮਾਨਪੁਰਾ ਵਿਖੇ ਨਿੱਜੀ ਸਕੂਲ ਦੀ ਬੱਸ ਨਾਲੇ ਚ ਡਿੱਗੀ
ਡਰਾਈਵਰ ਦੇ ਸੰਤੁਲਨ ਖੋਹਣ ਕਾਰਨ ਹੋਇਆ ਹਾਦਸਾ
ਬੱਸ ਚ 20 ਦੇ ਕਰੀਬ ਸਨ ਬੱਚੇ, ਲੱਗੀਆਂ ਮਾਮੂਲੀ ਸੱਟਾਂ
ਲੋਕਾਂ ਦੀ ਮਦਦ ਨਾਲ ਸ਼ੀਸ਼ੇ ਭੰਨਕੇ ਬੱਚੇ ਕੱਢੇ ਬਾਹਰ
ਫ਼ਿਰੋਜ਼ਪੁਰ ਪਿੰਡ ਅਰਮਾਨਪੁਰਾ ਵਿਚ ਸਥਿਤ ਗੁਰੂ ਰਾਮਦਾਸ ਪਬਲਿਕ ਸਕੂਲ ਦੀ ਇਕ ਬੱਸ ਅੱਜ ਬੱਚਿਆਂ ਨੂੰ ਸਕੂਲ ਛੱਡਣ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਬੱਸ ਜਿਵੇਂ ਹੀ ਪਿੰਡ ਹਸਤੀ ਵਾਲਾ ਕੋਲ ਪਹੁੰਚੀ ਤਾਂ ਸੇਮ ਨਾਲੇ ਦੇ ਪੁਲ ਤੇ ਗਰਿੱਲ ਨਾਲ ਟਕਰਾਉਣ ਤੋਂ ਬਾਅਦ ਸੇਮ ਨਾਲੇ ਵਿਚ ਜਾ ਡਿੱਗੀ। ਘਟਨਾ ਮੌਕੇ ਬੱਸ ਵਿਚ ਕਰੀਬ ਦੋ ਦਰਜਨ ਬੱਚੇ ਸਵਾਰ ਸਨ। ਹਾਲਾਂਕਿ ਇਸ ਦੌਰਾਨ ਡਰਾਇਵਰ ਅਤੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਜ਼ਿਆਦਤਰ ਬੱਚਿਆਂ ਦਾ ਬਚਾਅ ਰਿਹਾ।

ਮੌਕੇ ਤੇ ਮੌਜੂਦ ਵਿਅਕਤੀ ਕਿਰਪਾ ਸਿੰਘ ਨੇ ਦੱਸਿਆ ਕਿ ਹਾਦਸੇ ਮੌਕੇ ਉਹ ਕੁੱਝ ਦੁਰੀ ’ਤੇ ਹੀ ਖੜ੍ਹਾ ਸੀ ਇਸ ਦੌਰਾਨ ਸੜਕ ਤੋਂ ਲੰਘ ਰਹੇ ਰਾਹਗੀਆਂ ਅਤੇ ਪਿੰਡਵਾਸੀਆਂ ਨੇ ਤੁਰੰਤ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਪਿੰਡ ਦੇ ਲੋਕ ਵੀ ਬੱਚਿਆਂ ਦੀ ਚੀਕਾਂ ਸੁਣ ਕੇ ਮੌਕੇ ਤੇ ਪਹੁੰਚ ਗਏ ਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ , ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੰਝ ਜਾਪਦਾ ਹੈ ਜਿਵੇਂ ਇਸ ਬੱਸ ਦਾ ਪਹੀਆ ਅਚਾਨਕ ਖੁੱਲ੍ਹਣ ਕਾਰਣ ਇਹ ਹਾਦਸਾ ਵਾਪਰਿਆ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਦੋ ਬੱਚੇ ਇਸ ਸਕੂਲ ਵਿਚ ਪੜ੍ਹਦੇ ਹਨ, ਇਹ ਬੱਸ ਅਕਸਰ ਹੀ ਖ਼ਰਾਬ ਰਹਿੰਦੀ ਹੈ ਜਿਸਦੀ ਸ਼ਿਕਾਇਤ ਉਹ ਸਕੂਲ ਦੇ ਮੈਨੇਜਰ ਨੂੰ ਕਈ ਵਾਰ ਕਰ ਚੁੱਕੇ ਹਨ ਪਰ ਅਜੇ ਤੱਕ ਇਹ ਬੱਸ ਬਦਲੀ ਨਹੀਂ ਗਈ। ਉਨ੍ਹਾਂ ਕਿਹਾ ਕਿ ਬੱਸ ਦੀ ਖਸਤਾ ਹਾਲਤ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ। ਉਧਰ ਦੂਜੇ ਪਾਸੇ ਸਕੂਲ ਪ੍ਰਬੰਧਕਾਂ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ॥,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪਣੀ ਜਨਾਨੀ ਸਮਝ ਕਿਸੇ ਹੋਰ ਦੀ ਜਨਾਨੀ ਦਾ ਕਰਤਾ ਸਸਕਾਰ, ਹੋਇਆ ਹੰਗਾਮਾ ?

htvteam

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ – ਅੱਜ ਦੇ ਦਿਨ ਦਾ ਇਤਿਹਾਸ

htvteam

ਪੰਜਾਬ ਦੀ ਸਿਆਸਤ ‘ਚ ਜਲਦ ਹੋਣ ਜਾ ਰਿਹੈ ਵੱਡਾ ਧਮਾਕਾ ? ਨਵਜੋਤ ਸਿੱਧੂ ਪ੍ਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ ਤੇ ਮਨਪ੍ਰੀਤ ਬਾਦਲ ਸਮੇਤ ਬਹੁਤ ਹੋਰ ਜਾਣਗੇ ਆਪ ‘ਚ? ਆਹ ਦੇਖੋ ਕੈਪਟਨ ਦੈਂ ਬਿਆਨ!

Htv Punjabi

Leave a Comment