ਫਿਰੋਜ਼ਪੁਰ : – ਮਾਮਲਾ ਫਿਰੋਜ਼ਪੁਰ ਸ਼ਹਿਰ ਦਾ ਹੈ, ਜਿੱਥੇ ਪੁਰਾਣੀ ਸਿਆਸੀ ਰੰਜਿਸ਼ ਦੇ ਚਲਦਿਆਂ ਭਾਜਪਾ ਦੇ ਸਾਬਕਾ ਕੌਂਸਲਰ ਦੇ ਭਰਾ ਸੰਦੀਪ ਧਵਨ ‘ਤੇ ਗੋਲੀਆਂ ਚਲਾਈਆਂ ਗਈਆਂ | ਜ਼ਖ਼ਮੀ ਸੰਦੀਪ ਦੇ ਭਰਾ ਸਾਬਕਾ ਕੌਂਸਲਰ ਮਨੀਸ਼ ਧਵਨ ਨੇ ਦੋਸ਼ ਲਗਾਏ ਕਿ ਕਾਂਗਰਸੀ ਕੌਂਸਲਰ ਨੇ ਆਪਣੇ ਸਾਥੀਆਂ ਸਣੇ ਉਸ ਦੇ ਭਰਾ ‘ਤੇ ਹਮਲਾ ਕਰ ਦਿੱਤਾ। ਉਸ ਦੇ ਭਰਾ ਨੂੰ ਗੋਲ਼ੀਆਂ ਮਾਰੀਆਂ ਅਤੇ ਕਿਰਪਾਨਾਂ ਨਾਲ ਜ਼ਖ਼ਮੀ ਕਰ ਦਿੱਤਾ।
