Htv Punjabi
Punjab Video

ਵੱਧਦੀ ਬਲੱਡ ਸ਼ੂਗਰ ਨੂੰ ਰੋਕਣ ਲਈ ਅਪਣਾਓ ਇਹ ਕਾਰਗਾਰ ਨੁਸਕਾ

ਤੇਜ਼ੀ ਨਾਲ ਬਦਲਦੀ ਜੀਵਨਸ਼ੈਲੀ ਕਾਰਨ ਅੱਜ-ਕੱਲ੍ਹ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਡਾਇਬਟੀਜ਼ ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਹੈ, ਜਿਸ ਤੋਂ ਬਹੁਤ ਸਾਰੇ ਲੋਕ ਪੀੜਤ ਹਨ। ਇਹ ਬਿਮਾਰੀ ਵਿਸ਼ਵ ਭਰ ਵਿਚ ਚਿੰਤਾ ਦਾ ਵਿਸ਼ਾ ਬਣ ਗਈ ਹੈ। ਖ਼ਾਸ ਤੌਰ ‘ਤੇ ਭਾਰਤ ਵਿਚ ਹਾਲ ਹੀ ‘ਚ ਇਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਸ਼ੂਗਰ ਲਾਇਲਾਜ ਬਿਮਾਰੀ ਹੈ, ਜਿਸ ਨੂੰ ਅਕਸਰ ਦਵਾਈਆਂ ਅਤੇ ਜੀਵਨਸ਼ੈਲੀ ਵਿੱਚ ਕੁਝ ਤਬਦੀਲੀਆਂ ਦੀ ਮਦਦ ਨਾਲ ਕੰਟਰੋਲ ਕੀਤਾ ਜਾਂਦਾ ਹੈ।

ਇਸ ਬਿਮਾਰੀ ਵਿਚ ਤੁਹਾਨੂੰ ਆਪਣੇ ਬਲੱਡ ਸ਼ੂਗਰ ਦੇ ਪੱਧਰ ‘ਤੇ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ। ਬਲੱਡ ਸ਼ੂਗਰ ਦੇ ਪੱਧਰ ਵਿਚ ਗੜਬੜੀ ਇਸ ਬਿਮਾਰੀ ਨੂੰ ਹੋਰ ਵਿਗਾੜ ਸਕਦੀ ਹੈ। ਤੁਸੀਂ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮਦਦ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰ ਸਕਦੇ ਹੋ ਪਰ ਇਸ ਤੋਂ ਇਲਾਵਾ ਤੁਸੀਂ ਕੁਝ ਪੱਤੀਆਂ ਦੀ ਮਦਦ ਨਾਲ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਕਰ ਸਕਦੇ ਹੋ।

ਕੜੀ ਪੱਤਾ
ਕੜ੍ਹੀ ਪੱਤੇ ਦੀ ਵਰਤੋਂ ਆਮ ਤੌਰ ‘ਤੇ ਭੋਜਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਹਾਲਾਂਕਿ ਇਹ ਸਿਹਤ ਲਈ ਕਈ ਫਾਇਦੇ ਵੀ ਪ੍ਰਦਾਨ ਕਰਦਾ ਹੈ। ਇਸ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰਨ ਨਾਲ ਬਲੱਡ ਸ਼ੂਗਰ ਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।ਕਰੇਲੇ ਦੀਆਂ ਪੱਤੀਆਂ

ਕਰੇਲਾ ਕਈ ਗੁਣਾਂ ਦਾ ਭੰਡਾਰ ਹੈ, ਸਵਾਦ ‘ਚ ਕੌੜਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਪੱਤੇ ਸਿਹਤ ਨੂੰ ਕਈ ਤਰੀਕਿਆਂ ਨਾਲ ਫਾਇਦੇਮੰਦ ਵੀ ਹੁੰਦੇ ਹਨ। ਇਨ੍ਹਾਂ ‘ਚ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ਦੀ ਸਮਰੱਥਾ ਹੁੰਦੀ ਹੈ।

ਪੁਦੀਨਾ
ਮੈਂਗਨੀਜ਼, ਆਇਰਨ, ਫੋਲੇਟ ਅਤੇ ਵਿਟਾਮਿਨ-ਏ ਨਾਲ ਭਰਪੂਰ ਪੁਦੀਨੇ ਦੇ ਪੱਤੇ ਵੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਸਰੀਰ ਨੂੰ ਠੰਢਕ ਪ੍ਰਦਾਨ ਕਰਨ ਦੇ ਨਾਲ-ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਕਰ ਸਕਦਾ ਹੈ।

ਪਾਲਕ
ਆਇਰਨ ਤੇ ਫਾਈਬਰ ਨਾਲ ਭਰਪੂਰ ਪਾਲਕ ਸਿਹਤ ਨੂੰ ਕਈ ਫਾਇਦੇ ਦਿੰਦੀ ਹੈ। ਇਸ ਨੂੰ ਆਪਣੀ ਖ਼ੁਰਾਕ ‘ਚ ਸ਼ਾਮਿਲ ਕਰਨ ਨਾਲ ਨਾ ਸਿਰਫ ਆਇਰਨ ਦੀ ਕਮੀ ਦੂਰ ਹੁੰਦੀ ਹੈ ਸਗੋਂ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਵੀ ਵਧੀਆ ਬਦਲ ਹੈ।ਨਿੰਮ ਦੀਆਂ ਪੱਤੀਆਂ

ਜੇ ਤੁਸੀਂ ਵੀ ਸ਼ੂਗਰ ਦੇ ਮਰੀਜ਼ ਹੋ ਤਾਂ ਨਿੰਮ ਦੀਆਂ ਪੱਤੀਆਂ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਿਤ ਹੋਣਗੀਆਂ। ਇਹ ਆਮ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਬਣਾਈ ਰੱਖਣ ਵਿਚ ਮਦਦ ਕਰਦੀਆਂ ਹਨ।

ਅਸ਼ਵਗੰਧਾ
ਅਸ਼ਵਗੰਧਾ ਨੂੰ ਸਦੀਆਂ ਤੋਂ ਆਯੁਰਵੇਦ ਵਿਚ ਕਈ ਸਮੱਸਿਆਵਾਂ ਦੇ ਹੱਲ ਵਜੋਂ ਮੰਨਿਆ ਜਾਂਦਾ ਰਿਹਾ ਹੈ। ਇਹ ਇਕ ਜੜ੍ਹੀ ਬੂਟੀ ਹੈ, ਜਿਸ ਨੂੰ ਇੰਡੀਅਨ ਜਿਨਸੇਂਗ ਵੀ ਕਿਹਾ ਜਾਂਦਾ ਹੈ ਅਤੇ ਇਹ ਟਾਈਪ 2 ਸ਼ੂਗਰ ਵਾਲੇ ਲੋਕਾਂ ਲਈ ਬਹੁਤ ਲਾਭਦਾਇਕ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕਿੰਟਾਂ ‘ਚ ਔਰਤ ਨੂੰ ਮਿਲੀ ਦਰਦਨਾਕ ਮੌਤ; ਦੇਖੋ ਕਿਵੇਂ ਹੱਸਦਾ ਵੱਸਦਾ ਪਰਿਵਾਰ ਹੋਇਆ ਤਬਾਹ

htvteam

ਰਾਤੋਂ ਰਾਤ ਦਰਦ ਭਜਾਓ ਲਈ ਪਾਰਕ ’ਚੋਂ ਤੋੜ ਲਿਆਓ ਆਹ ਕਰਾਮਾਤੀ ਪੱਤੇ

htvteam

ਕਿਵੇਂ ਰਾਧਾ ਨੂੰ ਸਿੱਖੀ ਦੇ ਪਿਆਰ ਨੇ ਬਣਾਇਆ ਸਿੰਘਣੀ

htvteam

Leave a Comment