ਮਾਮਲਾ ਹੈ ਜ਼ਿਲ੍ਹਾ ਜਲੰਧਰ ਦੇ ਹਲਕਾ ਨਕੋਦਰ ਦੇ ਪਿੰਡ ਜਮੀਤਗੜ੍ਹ ਖੋਸਾ ਦਾ, ਜਿੱਥੇ ਬਿਹਾਰ ਤੋਂ ਆਇਆ ਇੱਕ ਪ੍ਰਵਾਸੀ ਜੋੜਾ ਰਾਮ ਬਿਲਾਸ ਰਿਸ਼ੀ ਤੇ ਲੱਲੀਆ ਦੇਵੀ ਆਪਣੇ ਤਿੰਨ ਬੱਚਿਆਂ 8 ਅਤੇ 6 ਸਾਲ ਦੀ ਕੁੜੀ ਤੇ ਇੱਕ ਸਾਲ ਦੇ ਮੁੰਡੇ ਨਾਲ ਰਹਿੰਦਾ ਸੀ | ਮਜ਼ਦੂਰੀ ਕਰਨ ਵਾਲਾ ਇਹ ਜੋੜਾ ਬਿੰਨ ਨਾਗਾ ਰਾਤ ਨੂੰ ਸ਼ਰਾਬ ਪੀ ਆਪਸ ‘ਚ ਝਗੜਾ ਕਰ ਰੌਲਾ ਰੱਪਾ ਪਾਉਂਦਾ ਸੀ | ਜਿਸ ਕਰਕੇ ਵਿਹੜੇ ‘ਚ ਰਹਿੰਦੇ ਇਹਨਾਂ ਦੇ ਰਿਸ਼ਤੇਦਾਰ ਤੇ ਹੋਰ ਪ੍ਰਵਾਸੀ ਇਹਨਾਂ ਨੂੰ ਸਮਝ ਬੁਝਾ ਸ਼ਾਂਤ ਕਰਵਾ ਦਿੰਦੇ | ਪਰ ਦੋ ਦਿਨ ਪਹਿਲਾਂ ਲੱਲੀਆਂ ਦੇਵੀ ਨੇ ਮੋਟੇ ਮੋਟੇ ਪੈਗ ਲਗਾ ਉਹ ਸ਼ਰਮਨਾਕ ਕਾਂਡ ਕਰ ਦਿੱਤਾ ਜੋ ਪੁਲਿਸ ਲਈ ਪਹਿਲੀ ਦੇ ਨਾਲ ਸਿਰਦਰਦੀ ਬਣ ਗਿਆ | ਪਰ ਜਿਸਨੂੰ ਪੁਲਿਸ ਨੇ ਦੋ ਦਿਨਾਂ ‘ਚ ਹੀ ਸੁਲਝਾ ਲੱਲੀਆਂ ਦੇਵੀ ਨੂੰ ਕਾਬੂ ਕਰ ਲਿਆ |
previous post