ਕੜਾਕੇ ਦੀ ਵਰਦੀ ਠੰਡ ਚ ਲੋਕਾਂ ਨੇ ਪੁਲਿਸ ਮੁਲਾਜ਼ਮ ਨਾਲ ਕੀਤੇ ਹੱਥ ਗਰਮ,,ਖਾਕੀ ਵਰਦੀ ਚ ਪੁਲਿਸ ਮੁਲਾਜ਼ਮ ਨੂੰ ਸੜਕ ਤੇ ਸੁੱਟ ਕੇ ਲੋਕਾਂ ਨੇ ਮਾਰੇ ਠੁੱਡੇ,,ਥਾਪੜੇ ਲਾ ਲਾ ਕੇ ਪੁਲਿਸ ਮੁਲਾਜ਼ਮ ਦਾ ਕੀਤਾ ਬੁਰਾ ਹਾਲ ਉਤਾਰੀ ਪੱਗ,, ਤੁਸੀਂ ਸੋਚਦੇ ਹੋਵੋਗੇ ਕਿ ਆਖਰ ਪੁਲਿਸ ਮੁਲਾਜ਼ਮ ਨੇ ਅਜਿਹੀ ਕਿਹੜੀ ਹਰਕਤ ਕਰ ਦਿੱਤੀ ਕਿ ਲੋਕਾਂ ਨੇ ਸੜਕ ਤੇ ਹੀ ਬੱਕਰੇ ਵਾਂਗ ਢਾ ਲਿਆ। ਉਹ ਵੀ ਦੱਸਾਂਗੇ ਆਓ ਨਜ਼ਰ ਮਾਰਦੇ ਆਂ ਇਹਨਾਂ ਤਸਵੀਰਾਂ ਤੇ,,,,,,,,
ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਦਾ ਜਿੱਥੇ ‘ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਨਸ਼ੇ ਦੀ ਹਾਲਤ ‘ਚ ਸੜਕ ‘ਤੇ ਖੜ੍ਹੀਆਂ 4,5 ਦੇ ਕਰੀਬ ਬਾਈਕਾਂ ਨੂੰ ਟੱਕਰ ਮਾਰ ਦਿੱਤੀ ਅਤੇ ਇਸਦੇ ਨਾਲ 2 ਨੌਜਵਾਨਾਂ ਨੂੰ ਵੀ ਟੱਕਰ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਜ਼ਖਮੀ ਹੋ ਗਏ। ਤਾਂ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਮੌਕੇ ਤੇ ਢਾ ਲਿਆ ਤੇ ਉਸ ਦਾ ਕੁਟਾਪਾ ਕੀਤਾ ਤੇ ਪੁਲਿਸ ਹਵਾਲੇ ਕਰ ਦਿੱਤਾ,ਆਓ ਸੁਣਦੇ ਆ ਲੋਕਾਂ ਦੀ ਜ਼ੁਬਾਨੀ,,,,
ਉੱਥੇ ਹੀ ਵਿਜੇ ਨਗਰ ਚੋਕੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਰਮਚਾਰੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਨਸ਼ੇ ਦੀ ਹਾਲਤ ‘ਚ ਗੱਡੀ ਕਈ ਮੋਟਰਸਾਈਕਲਾਂ ਨਾਲ ਟਕਰਾ ਗਈ। ਜੌ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ।
ਖੈਰ ਇਹ ਲਾਲ ਪਰੀ ਦਾ ਨਸ਼ਾ ਹੀ ਅਜਿਹਾ ਕਿ ਪੀ ਕੇ ਲੋਕ ਬੇਸੁੱਧ ਹੋ ਜਾਂਦੇ ਨੇ,, ਪਰ ਜਦੋਂ ਨਸ਼ੇ ਚ ਧੁੱਤ ਕੋਈ ਵੀ ਕਿਸੇ ਦਾ ਨੁਕਸਾਨ ਕਰਦਾ ਤਾਂ ਫਿਰ ਲੋਕ ਮੌਕੇ ਤੇ ਹੀ ਦਬੂਚ ਲੈਂਦੇ ਨੇ,, ਹੁਣ ਦੇਖਣਾ ਹੋਵੇਗਾ ਕਿ ਉਸ ਮੁਲਾਜ਼ਮ ਖਿਲਾਫ ਕੀ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..