ਫਰੀਦਕੋਟ ਦੀ ਰਹਿਣ ਵਾਲੀ ਹੋਣਹਾਰ ਸ਼ੂਟਿੰਗ ਦੀ ਖਿਡਾਰਨ ਖੁਸ਼ਸੀਰਤ ਦੀਆਂ ਨੇ, ਜਿਸਨੇ ਕੌਮੀ ਪੱਧਰ ਤੇ ਕਈ ਮੈਡਲ ਹਾਸਿਲ ਕੀਤੇ ਸਨ ਜਿਸ ਤੋਂ ਬਾਅਦ ਉਸ ਦੀ ਚੋਣ ਮਿਸਰ ‘ਚ ਹੋਣ ਵਾਲੇ ਵਰਲਡ ਕੱਪ ‘ਚ ਵੀ ਹੋਈ ਸੀ | ਪਰ ਇਸ ਨਾਲ ਜੋ ਖ਼ੌਫ਼ਨਾਕ ਭਾਣਾ ਵਾਪਰਿਆ ਉਸਨੂੰ ਜਾਂ ਕੇ ਖੇਡ ਜਗਤ ਦੁੱਖ ਦੀ ਲਹਿਰ ਹੈ | 19 ਸਾਲ ਦੀ ਖੁਸ਼ਸੀਰਤ ਏਨੀ ਹੋਣਹਾਰ ਸੀ ਕਿ ਖੇਡਾਂ ਦੇ ਨਾਲ ਨਾਲ 12 ਵਿਨ ਜਮਾਤ ਦੀ ਪੜ੍ਹਾਈ ਮੈਡੀਕਲ ਸਾਇੰਸ ਵਿਸ਼ੇ ‘ਚ ਕਰ ਰਹੀ ਸੀ | ਹੋਰ ਤਾਂ ਹੋਰ ਇਸਨੇ ਤੈਰਾਕੀ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ |