Htv Punjabi
Punjab Video

ਸਕੂਲੀ ਵੈਨ ਥੱਲੇ ਆ ਗਈ ਬੰਦੇ ਦੀ ਆਹ ਚੀਜ਼, ਵੀਡੀਓ ਵਾਇਰਲ

ਸਕੂਲੀ ਬੈਨ ਦੇ ਨੀਚੇ ਆਉਣ ਨਾਲ ਪਾਲਤੂ ਕੁੱਤੇ ਦੀ ਮੌਤ
ਭੜਕੇ ਇੱਕ ਪਰਿਵਾਰ ਨੇ ਕੁੱਟਿਆ ਬਜ਼ੁਰਗ ਡਰਾਈਵਰ
ਜ਼ਖਮੀ ਹਾਲਤ ਚ ਬਜ਼ੁਰਗ ਡਰਾਈਵਰ ਨੂੰ ਕਰਾਇਆ ਹਸਪਤਾਲ ਭਰਤੀ
ਪੀੜਤ ਪਰਿਵਾਰ ਨੇ ਪੁਲਿਸ ਤੋਂ ਮੰਗਿਆ ਇਨਸਾਫ
ਅੱਜ ਸਵੇਰੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਵੈਨ ਹੇਠਾਂ ਆਉਣ ਕਾਰਨ ਪਾਲਤੂ ਕੁੱਤੇ ਦੀ ਮੌਤ ਹੋ ਗਈ ਜਿਸ ਕਾਰਨ ਭੜਕੇ ਪਰਿਵਾਰ ਦੇ ਨੌਜਵਾਨਾਂ ਨੇ ਬਜ਼ੁਰਗ ਡਰਾਇਵਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਦੀ ਕੁੱਟਮਾਰ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਈਰਲ ਹੋ ਗਈ। ਹਸਪਤਾਲ ਵਿਚ ਜਖ਼ਮੀ ਬਜ਼ੁਰਗ ਬੱਸ ਡਰਾਇਵਰ ਦੀਦਾਰ ਸਿੰਘ ਜਿਸ ਦੀ ਬੇਰਹਿਮੀ ਨਾਲ ਕੁੱਟਮਾਰ ਕਾਰਨ ਉਹ ਬਿਆਨ ਦੇਣ ਤੋਂ ਵੀ ਅਸਮਰੱਥ ਸੀ।

ਉਸਦੇ ਪਰਿਵਾਰਕ ਮੈਂਬਰਾਂ ਅਤੇ ਬੱਸ ’ਤੇ ਮੌਜੂਦ ਕੰਡਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਸਕੂਲ ਵੈਨ ਰਾਹੀਂ ਬੱਚਿਆਂ ਨੂੰ ਲੈਣ ਲਈ ਜਾ ਰਹੇ ਸਨ ਕਿ ਰਸਤੇ ਵਿਚ ਪੈਂਦੇ ਪਿੰਡ ਮਾਛੀਵਾੜਾ ਖਾਮ ਨੇੜ੍ਹੇ ਅਚਾਨਕ ਇੱਕ ਪਾਲਤੂ ਕੁੱਤਾ (ਜਿਸਦੇ ਗਲ ਵਿਚ ਪਟਾ ਤੇ ਸੰਗਲੀ ਨਹੀਂ ਸੀ) ਵੈਨ ਅੱਗੇ ਆ ਗਿਆ। ਬੱਸ ਚਾਲਕ ਦੀਦਾਰ ਸਿੰਘ ਵਲੋਂ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਜੇਕਰ ਇੱਕਦਮ ਬਰੇਕ ਲਗਾ ਦਿੰਦੇ ਤਾਂ ਬੱਚਿਆਂ ਨੂੰ ਵੀ ਸੱਟਾਂ ਲੱਗ ਸਕਦੀਆਂ ਸਨ।

ਇਸ ਹਾਦਸੇ ਵਿਚ ਕੁੱਤੇ ਦੀ ਵੈਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਕੰਡਕਟਰ ਅਨੁਸਾਰ ਜਦੋਂ ਉਹ ਅਗਲੇ ਪਿੰਡ ਬੱਚਿਆਂ ਨੂੰ ਵੈਨ ਵਿਚ ਬਿਠਾ ਰਹੇ ਸਨ ਤਾਂ ਤਿੰਨ ਨੌਜਵਾਨਾਂ ਨੇ ਆ ਕੇ ਬੱਸ ਨੂੰ ਘੇਰ ਲਿਆ ਅਤੇ ਬੱਚਿਆਂ ਨਾਲ ਭਰੀ ਵੈਨ ਦੇ ਸੀਸ਼ਿਆਂ ’ਤੇ ਡਾਂਗਾ ਮਾਰੀਆਂ ਜਿਸ ਕਾਰਨ ਉਨ੍ਹਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਨੌਜਵਾਨਾਂ ਨੇ ਵੈਨ ਦੀ ਚਾਬੀ ਖੋਹ ਲਈ ਅਤੇ ਬਜ਼ੁਰਗ ਡਰਾਇਵਰ ਨੂੰ ਹੇਠਾਂ ਉਤਾਰ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਸਪਤਾਲ ਵਿਚ ਇਲਾਜ ਅਧੀਨ ਬਜ਼ੁਰਗ ਦੀਦਾਰ ਸਿੰਘ ਦੇ ਸਰੀਰ ’ਤੇ ਲਾਸ਼ਾਂ ਪਈਆਂ ਹੋਈਆਂ ਸਨ ਜੋ ਸਾਫ਼ ਦੱਸ ਰਹੀਆਂ ਸਨ ਕਿ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

ਪੀੜ੍ਹਤ ਡਰਾਇਵਰ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਬਜ਼ੁਰਗ ਦੀ ਹੱਥੋਪਾਈ ਦੌਰਾਨ ਪੱਗ ਵੀ ਲਾਹੀ ਗਈ ਇਸ ਲਈ ਕਥਿਤ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਜ਼ੁਰਗ ਨਾਲ ਹੋਈ ਕੁੱਟਮਾਰ ਦੀ ਮੌਕੇ ’ਤੇ ਮੌਜੂਦ ਵਿਅਕਤੀ ਵਲੋਂ ਵੀਡੀਓ ਬਣਾ ਲਈ ਗਈ ਜੋ ਕਿ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਈਰਲ ਹੋ ਰਹੀ ਹੈ। ਵੀਡੀਓ ਵਿਚ ਬਜ਼ੁਰਗ ਨੂੰ ਫੜ੍ਹ ਕੇ ਉਸਦੀ ਕੁੱਟਮਾਰ ਕੀਤੀ ਜਾ ਰਹੀ ਹੈ ਜੋ ਛੱਡਣ ਲਈ ਮਿੰਨਤਾਂ ਕਰ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਾਦਲ ਪਰਿਵਾਰ ਦੀ ਵੱਡੀ ਹਰਕਤ ! ਹੋਇਆ ਐਕਸ਼ਨ?

htvteam

ਲਾਂਰੇਂਸ ਨੂੰ ਵਿਕਾਸ ਦੁਬੇ ਦੀ ਤਰ੍ਹਾਂ ਫਰਜ਼ੀ ਐਂਕਾਂਊਟਰ ਦਾ ਡਰ, ਹਾਈਕੋਰਟ ਤੋਂ ਮੰਗੀ ਸੁਰੱਖਿਆ

htvteam

ਬਜ਼ਾਰ ਜਾਣ ਲੱਗੇ ਵੀ ਆਪਣੇ ਘਰ ਨੂੰ ਲਗਾਕੇ ਜਾਇਓ ਕਾਨਪੁਰ ਵਾਲੇ ਜਿੰਦੇ

htvteam

Leave a Comment